50 ਰੁਪਏ ਤੋਂ ਸ਼ੁਰੂ ਹੋਇਆ ਸੀ ਰਾਜੂ ਸ਼੍ਰੀਵਾਸਤਵ ਦਾ ਸਫ਼ਰ, ਇੰਝ ਬਣੇ ਸਨ ਕਾਮੇਡੀ ਦੇ ਸ਼ਹਿਨਸ਼ਾਹ

09/21/2022 12:28:45 PM

ਮੁੰਬਈ (ਬਿਊਰੋ) - ਇਹ ਲਿਖਦੇ ਹੋਏ ਕਾਫ਼ੀ ਦੁੱਖ ਹੋ ਰਿਹਾ ਹੈ ਕਿ ਕਾਮੇਡੀ ਕਿੰਗ ਰਾਜੂ ਸ਼੍ਰੀਵਾਸਤਵ ਹੁਣ ਸਾਡੇ ਵਿਚਕਾਰ ਨਹੀਂ ਰਹੇ। ਅੱਜ ਰਾਜੂ ਸ਼੍ਰੀਵਾਸਤਵ ਦਾ ਦਿਹਾਂਤ ਹੋ ਗਿਆ ਹੈ। 10 ਅਗਸਤ ਨੂੰ ਰਾਜੂ ਸ਼੍ਰੀਵਾਸਤਵ ਨੂੰ ਦਿਲ ਦਾ ਦੌਰਾ ਪਿਆ ਸੀ। ਉਹ ਕਈ ਦਿਨਾਂ ਤੱਕ ਏਮਜ਼ 'ਚ ਦਾਖ਼ਲ ਵੀ ਰਹੇ ਪਰ ਉਨ੍ਹਾਂ ਦੀ ਸਿਹਤ 'ਚ ਕੋਈ ਸੁਧਾਰ ਨਹੀਂ ਹੋਇਆ।

ਦੱਸ ਦਈਏ ਕਿ ਰਾਜ ਸ਼੍ਰੀਵਾਸਤਵ ਨੂੰ ਕਾਮੇਡੀ ਕਿੰਗ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ ਪਰ ਬਹੁਤ ਸਾਰੇ ਲੋਕ ਹੋਣਗੇ, ਜਿਨ੍ਹਾਂ ਨੂੰ ਉਨ੍ਹਾਂ ਦੇ ਸ਼ੰਘਰਸ਼ ਬਾਰੇ ਨਹੀਂ ਪਤਾ ਹੋਵੇਗਾ। 

ਬਚਪਨ ਤੋਂ ਹੀ ਕਾਮੇਡੀਅਨ ਬਣਨਾ ਚਾਹੁੰਦੇ ਸਨ ਰਾਜੂ ਸ਼੍ਰੀਵਾਸਤਵ
ਰਾਜੂ ਸ਼੍ਰੀਵਾਸਤਵ ਦਾ ਜਨਮ 25 ਦਸੰਬਰ 1963 ਨੂੰ ਕਾਨਪੁਰ ਦੇ ਉਨਾਵ 'ਚ ਹੋਇਆ ਸੀ। ਉਹ ਮੱਧ ਵਰਗੀ ਪਰਿਵਾਰ (ਮਿਡਿਲ ਕਲਾਸ ਫੈਮਿਲੀ) ਨਾਲ ਸਬੰਧ ਰੱਖਦੇ ਸਨ। ਉਨ੍ਹਾਂ ਦੇ ਪਿਤਾ ਰਮੇਸ਼ਚੰਦਰ ਸ਼੍ਰੀਵਾਸਤਵ ਇੱਕ ਮਸ਼ਹੂਰ ਕਵੀ ਸਨ ਪਰ ਰਾਜੂ ਨੂੰ ਬਚਪਨ ਤੋਂ ਹੀ ਕਾਮੇਡੀ ਦਾ ਸ਼ੌਕ ਸੀ। ਉਹ ਬਚਪਨ ਤੋਂ ਹੀ ਮਿਮਿਕਰੀ ਕਰਦੇ ਸਨ। ਉਹ ਕਾਮੇਡੀਅਨ ਬਣਨਾ ਚਾਹੁੰਦੇ ਸਨ ਅਤੇ ਉਨ੍ਹਾਂ ਨੇ ਇਕ ਛੋਟੀ ਜਿਹੀ ਜਗ੍ਹਾ ਤੋਂ ਬਾਹਰ ਨਿਕਲਣ ਲਈ ਆਪਣੇ ਸੁਫ਼ਨੇ ਨੂੰ ਨਾ ਸਿਰਫ਼ ਸੱਚ ਕੀਤਾ ਸਗੋਂ ਦੌਲਤ ਤੇ ਸ਼ੌਹਰਤ ਵੀ ਕਮਾਈ। 

ਸਕੂਲ 'ਚ ਕਰਦੇ ਸਨ ਮਿਮਿਕਰੀ
ਇਕ ਇੰਟਰਵਿਊ ਦੌਰਾਨ ਰਾਜੂ ਸ਼੍ਰੀਵਾਸ੍ਤਵ ਨੇ ਦੱਸਿਆ ਸੀ ਕਿ ਉਸ ਨੂੰ ਬਚਪਨ ਤੋਂ ਹੀ ਕਾਮੇਡੀ ਕਰਨ ਦਾ ਸ਼ੌਕ ਸੀ। ਉਹ ਸਕੂਲ 'ਚ ਆਪਣੇ ਅਧਿਆਪਕਾਂ ਦੀ ਮਿਮਿਕਰੀ ਕਰਦੇ ਸਨ। ਉਹ ਸਾਬਕਾ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਦੀ ਆਵਾਜ਼ ਵੀ ਕੱਢਦੇ ਸਨ। ਇਨ੍ਹਾਂ ਹੀ ਨਹੀਂ, ਉਹ ਬਚਪਨ ਤੋਂ ਹੀ ਸੁਨੀਲ ਗਾਵਸਕਰ ਨੂੰ ਮਿਲਣਾ ਚਾਹੁੰਦੇ ਸਨ। ਆਪਣੇ ਇਸੇ ਟੈਲੇਂਟ ਦੀ ਕਰਕੇ ਉਹ ਸਕੂਲ 'ਚ 15 ਅਗਸਤ ਅਤੇ 26 ਜਨਵਰੀ ਨੂੰ ਹੋਣ ਵਾਲੇ ਪ੍ਰੋਗਰਾਮ ਦਾ ਹਿੱਸਾ ਵੀ ਬਣਦੇ ਸਨ। ਉਹ ਖ਼ੁਦ ਅੱਗੇ ਆ ਕੇ ਸਕੂਲ ਫੰਕਸ਼ਨ 'ਚ ਆਪਣਾ ਨਾਂ ਲਿਖਵਾਉਂਦੇ ਸਨ।

ਰਾਜੂ ਸ਼੍ਰੀਵਾਸਤਵ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਬਚਨ 'ਚ ਕ੍ਰਿਕੇਟ ਦੀ ਕਾਮੈਂਟਰੀ ਲਈ ਬੁਲਾਇਆ ਜਾਂਦਾ ਸੀ। ਉਹ ਇੰਨੇ ਹੋਣਹਾਰ ਸਨ ਕਿ ਸਾਹਮਣੇ ਵਾਲੇ ਦੀਆਂ ਕਮੀਆਂ ਨੂੰ ਵੀ ਹਾਸੇ-ਹਾਸੇ 'ਚ ਬਿਆਨ ਕਰ ਦਿੰਦੇ ਸਨ। ਕਾਮੇਡੀ ਕਿੰਗ ਰਾਜੂ ਸ਼੍ਰੀਵਾਸਤਵ ਨੇ ਦੱਸਿਆ ਸੀ ਕਿ ਉਸ ਨੂੰ ਕਾਮੇਡੀ ਦਾ ਸ਼ੌਕ ਉਦੋਂ ਆਇਆ ਸੀ, ਜਦੋਂ ਜ਼ਿਆਦਾ ਐਂਟਰਟੇਨਮੈਂਟ ਚੈਨਲ ਨਹੀਂ ਸਨ ਅਤੇ ਨਾ ਹੀ ਲੋਕ ਜ਼ਿਆਦਾ ਜਾਗਰੂਕ ਸਨ। ਉਸ ਸਮੇਂ ਲੋਕਾਂ ਨੂੰ ਸਿਰਫ਼ ਸਰਕਾਰੀ ਨੌਕਰੀ ਦੀ ਜਾਣਕਾਰੀ ਸੀ। ਇਸ ਲਈ ਜੇਕਰ ਕਿਸੇ ਘਰ 'ਚ ਲੜਕਾ ਕਾਮੇਡੀ ਕਰਦਾ ਸੀ ਤਾਂ ਉਸ ਨੂੰ ਕੰਮ ਨਹੀਂ ਮੰਨਿਆ ਜਾਂਦਾ ਸੀ। ਕੰਮ ਦਾ ਮਤਲਬ ਸਿਰਫ਼ ਸਰਕਾਰੀ ਨੌਕਰੀ ਸੀ।

ਘਰ 'ਚ ਹੁੰਦਾ ਸੀ ਤਨਾਅ
ਇੰਟਰਵਿਊ ਦੌਰਾਨ ਰਾਜੂ ਸ਼੍ਰੀਵਾਸਤਵ ਨੇ ਦੱਸਿਆ ਸੀ ਕਿ ਕਾਮੇਡੀ ਕਰਨਾ ਮੇਰਾ ਸ਼ੌਕ ਸੀ ਪਰ ਮੇਰੇ ਇਸ ਕੰਮ ਤੋਂ ਘਰਵਾਲੇ ਕਾਫ਼ੀ ਪਰੇਸ਼ਾਨ ਸਨ ਕਿਉਂਕਿ ਮੇਰੇ ਪਰਿਵਾਰ 'ਚ ਹਰ ਕੋਈ ਪੜ੍ਹਿਆ-ਲਿਖਿਆ ਅਤੇ ਸਰਕਾਰੀ ਨੌਕਰੀ ਕਰਨ ਵਾਲਾ ਸੀ। ਇਸ ਲਈ ਪਰਿਵਾਰ ਨੂੰ ਲੱਗਦਾ ਹੈ ਕਿ ਅੱਗੇ ਚੱਲ ਕੇ ਕੀ ਕਰੇਗਾ। ਘਰ 'ਚ ਚੱਲ ਰਹੀ ਟੈਂਸ਼ਨ ਕਾਰਨ ਮੈਂ ਸਾਰਿਆਂ ਤੋਂ ਦੂਰ-ਦੂਰ ਰਹਿਣ ਲੱਗਾ। ਇਸ ਤੋਂ ਬਾਅਦ ਮੈਂ ਕਾਮੇਡੀ ਸ਼ੋਅਜ਼ ਨੂੰ ਲੈ ਕੇ ਜਾਣਕਾਰੀ ਲੈਣੀ ਸ਼ੁਰੂ ਕੀਤੀ ਅਤੇ ਬਾਅਦ 'ਚ ਮੈਨੂੰ ਪਤਾ ਲੱਗਾ ਕੀ ਇਹ ਤਾਂ ਸਭ ਤੋਂ ਵਧੀਆ ਕੰਮ ਹੈ।

ਮਾਂ ਦੇ ਤਾਨਿਆਂ ਨੇ ਲਿਆਂਦਾ ਮੁੰਬਈ
ਇੰਟਰਵਿਊ ਦੌਰਾਨ ਰਾਜੂ ਸ਼੍ਰੀਵਾਸਤਵ ਨੇ ਕਿਹਾ ਸੀ ਕਿ ਮੈਂ ਮੁੰਬਈ ਆਉਣ ਦਾ ਸਿਹਰਾ (ਸ਼੍ਰੇਯ) ਆਪਣੀ ਮਾਂ ਨੂੰ ਦਿੰਦਾ ਹੈ ਕਿਉਂਕਿ ਉਨ੍ਹਾਂ ਦੇ ਤਾਨਿਆਂ ਕਾਰਨ ਮੈਂ ਮੁੰਬਈ ਆਉਣ ਬਾਰੇ ਸੋਚਿਆ ਪਰ ਮੇਰਾ ਫ਼ਿਲਮ ਇੰਡਸਟਰੀ 'ਚ ਕੋਈ 'ਗੌਡ ਫਾਦਰ' ਨਹੀਂ ਸੀ। ਇਸ ਲਈ ਮੈਂ ਇਸ 'ਚ ਹੱਥ ਅਜਮਾਉਣ ਬਾਰੇ ਨਹੀਂ ਸੋਚਿਆ। ਇਸ ਲਈ ਮੈਂ ਸੋਚਿਆ ਕਿ ਮੈਂ ਮੁੰਬਈ 'ਚ ਨਵਰਾਤਰੀ, ਜਾਗਰਣ ਅਤੇ ਛੋਟੇ-ਮੋਟੇ ਈਵੈਂਟ 'ਚ ਕਾਮੇਡੀ ਹੀ ਕਰਾਂਗਾ।

ਜੋਨੀ ਲੀਵਰ ਨਾਲ ਹੋਈ ਦੋਸਤੀ
ਰਾਜੂ ਸ਼੍ਰੀਵਾਸਤਵ ਮੁੰਬਈ 'ਚ ਕਈ ਦਿਨਾਂ ਤੱਕ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਘਰ ਰਹੇ ਸਨ ਪਰ ਕਿਸੇ ਨਾ ਕਿਸੇ ਕਾਰਨ ਉਨ੍ਹਾਂ ਨੂੰ ਘਰ ਖਾਲੀ ਕਰਨ ਲਈ ਆਖ ਦਿੱਤਾ ਜਾਂਦਾ ਸੀ। ਅੱਗੇ ਉਨ੍ਹਾਂ ਨੇ ਦੱਸਿਆ ਸੀ ਕਿ ਇਸ ਦੌਰਾਨ ਮੇਰੀ ਦੋਸਤੀ ਜਾਨੀ ਲੀਵਰ ਨਾਲ ਹੋਈ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਮੇਰੇ ਘਰ ਆ ਕੇ ਰਹਿ ਸਕਦੇ ਹਨ। ਹਾਲਾਂਕਿ, ਮੈਂ ਕਦੇ ਵੀ ਉਨ੍ਹਾਂ ਦੇ ਘਰ ਰਹਿਣ ਲਈ ਨਹੀਂ ਗਿਆ ਸੀ। 

ਛੋਟੇ ਸ਼ਹਿਰ ਤੋਂ ਨਿਕਲ ਕੇ ਕਿਵੇਂ ਕਾਮੇਡੀਅਨ ਬਣੇ ਰਾਜੂ?
ਰਾਜੂ ਸ਼੍ਰੀਵਾਸਤਵ ਦਾ ਪਹਿਲਾ ਸ਼ੋਅ 'ਟੀ ਟਾਈਮ ਮਨੋਰੰਜਨ' ਸੀ। ਉਨ੍ਹਾਂ ਨੇ ਕਈ ਫ਼ਿਲਮਾਂ 'ਚ ਵਿਸ਼ੇਸ਼ ਰੋਲ ਕੀਤੇ ਪਰ ਹਾਲੇ ਤੱਕ ਉਨ੍ਹਾਂ ਨੂੰ ਉਹ ਪਛਾਣ ਨਹੀਂ ਮਿਲੀ ਸੀ, ਜਿਸ ਦੀ ਉਨ੍ਹਾਂ ਨੂੰ ਤਲਾਸ਼ ਸੀ। ਇਸ ਤੋਂ ਬਾਅਦ ਰਾਜੂ ਸ਼੍ਰੀਵਾਸਤਵ ਸ਼ੋਅ 'ਦਿ ਗ੍ਰੇਟ ਇੰਡੀਆਂ ਲਾਫਟਰ ਚੈਲੇਂਜ' ਦਾ ਹਿੱਸਾ ਬਣੇ। ਇਸ ਸ਼ੋਅ 'ਚ ਰਾਜੂ ਨੇ ਆਪਣੀ ਮਜ਼ਾਕੀਆ ਅਤੇ ਦੇਸੀ ਅੰਦਾਜ਼ ਨਾਲ ਲੋਕਾਂ ਨੂੰ ਆਪਣਾ ਦੀਵਾਨਾ ਬਣਾਇਆ। ਇਸ ਸ਼ੋਅ ਨਾਲ ਉਨ੍ਹਾਂ ਨੂੰ ਘਰ-ਘਰ ਪਛਾਣ ਮਿਲੀ। ਲੋਕ ਉਨ੍ਹਾਂ ਦੇ ਜੋਕਸ ਦੇ ਫੈਨ ਹੋ ਗਏ। ਹਾਲਾਂਕਿ, ਉਹ ਸ਼ੋਅ ਜਿੱਤ ਨਹੀਂ ਸਕੇ ਪਰ ਦਰਸ਼ਕਾਂ ਨੇ ਉਨ੍ਹਾਂ ਨੂੰ 'ਦਿ ਕਿੰਗ ਆਫ ਕਾਮੇਡੀ' ਦਾ ਟਾਈਟਲ ਦੇ ਕੇ ਆਪਣਾ ਵਿਨਰ ਬਣਾ ਦਿੱਤਾ ਸੀ।

ਆਟੋ ਚਲਾ ਕੇ ਕਰਦੇ ਸਨ ਖਰਚੇ ਪੂਰੇ 
ਤੁਸੀਂ ਰਾਜੂ ਸ਼੍ਰੀਵਾਸਤਵ ਦੇ ਯੂ. ਪੀ. ਦੇ ਆਮ ਸ਼ਖਸ ਤੋਂ ਕਾਮੇਡੀ ਕਿੰਗ ਬਣਨ ਦੀ ਕਹਾਣੀ ਤਾਂ ਸੁਣੀ ਹੋਵੇਗੀ ਪਰ ਰਾਜੂ ਸ਼੍ਰੀਵਾਸਤਵ ਲਈ ਫ਼ੇਮ ਅਤੇ ਨਾਮ ਕਮਾਉਣ ਸੌਖਾ ਨਹੀਂ ਸੀ। ਛੋਟੇ ਸ਼ਹਿਰ ਤੋਂ ਨਿਕਲ ਕੇ ਰਾਜੂ ਸ਼੍ਰੀਵਾਸਤਵ ਜਦੋਂ ਕਾਮੇਡੀਅਨ ਬਣਨ ਦਾ ਸੁਫ਼ਨਾ ਲੈ ਕੇ ਮੁੰਬਈ ਆਏ ਤਾਂ ਉਨ੍ਹਾਂ ਨੂੰ ਕਾਫ਼ੀ ਤੰਗਹਾਲੀ ਦਾ ਵੀ ਸਾਹਮਣਾ ਕਰਨਾ ਪਿਆ। ਘਰ ਤੋਂ ਭੇਜੇ ਪੈਸਿਆਂ ਨਾਲ ਉਨ੍ਹਾਂ ਦਾ ਖ਼ਰਚਾ ਪੂਰਾ ਨਹੀਂ ਹੁੰਦਾ ਸੀ। ਆਪਣੇ ਖ਼ਰਚੇ ਪੂਰਾ ਕਰਨ ਲਈ ਰਾਜੂ ਨੇ ਮੁੰਬਈ 'ਚ ਆਟੋ ਰਿਕਸ਼ਾ ਚਲਾਇਆ ਸੀ।

50 ਰੁਪਏ 'ਚ ਕੀਤੀ ਸੀ ਕਾਮੇਡੀ
ਰਿਪੋਰਟਾਂ ਮੁਤਾਬਕ, ਉਨ੍ਹਾਂ ਨੂੰ ਆਟੋ ਚਲਾਉਂਦੇ ਸਮੇਂ ਹੀ ਆਪਣਾ ਪਹਿਲਾ ਬ੍ਰੇਕ ਮਿਲਿਆ ਸੀ, ਜੋ ਆਟੋ 'ਚ ਬੈਠੀ ਸਵਾਰੀ ਕਾਰਨ ਮਿਲਿਆ ਸੀ। ਰਾਜੂ ਸ਼੍ਰੀਵਾਸਤਵ ਬਾਰੇ ਇਹ ਵੀ ਖ਼ਬਰਾਂ ਹਨ ਕਿ ਉਨ੍ਹਾਂ ਨੇ ਸ਼ੁਰੂਆਤ 'ਚ 50 ਰੁਪਏ 'ਚ ਕਾਮੇਡੀ ਕੀਤੀ ਹੈ ਪਰ ਅੱਜ ਰਾਜੂ ਸ਼੍ਰੀਵਾਸਤਵ ਕਾਮੇਡੀ ਦੀ ਦੁਨੀਆ 'ਚ ਇੱਕ ਜਾਣਿਆ-ਪਛਾਣਿਆ ਨਾਮ ਹੈ। ਉਨ੍ਹਾਂ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ। 

sunita

This news is Content Editor sunita