ਰਾਜਕੁਮਾਰ ਹਿਰਾਨੀ ਲੈ ਕੇ ਆ ਰਹੇ ਹਨ ਸ਼ਾਹਰੁਖ ਸਟਾਰਰ ਪਿਆਰ ਤੇ ਦੋਸਤੀ ਦੀ ਕਹਾਣੀ ‘ਡੰਕੀ’

11/03/2023 4:16:59 PM

ਮੁੰਬਈ (ਬਿਊਰੋ) - ਰਾਜਕੁਮਾਰ ਹਿਰਾਨੀ, ਜੋ ਕਿ ਇਕ ਮਹਾਨ ਕਹਾਣੀਕਾਰ ਵਜੋਂ ਜਾਣੇ ਜਾਂਦੇ ਹਨ, ਦੀਆਂ ਕੁਝ ਸਭ ਤੋਂ ਵੱਧ ਦੇਖੀਆਂ ਜਾਣ ਵਾਲੀਆਂ ਤੇ ਸ਼ਾਨਦਾਰ ਫਿਲਮਾਂ ਉਨ੍ਹਾਂ ਦੇ ਨਾਮ ਹਨ। ਇਸ ਲਈ ਉਹ ਇਸ ਵਾਰ ਹਾਰਟ ਤੇ ਹਿਊਮਰ ਨਾਲ ਭਰਪੂਰ ਇਕ ਹੋਰ ਖੂਬਸੂਰਤ ਫਿਲਮ ‘ਡੰਕੀ’ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। 

ਇਹ ਖ਼ਬਰ ਵੀ ਪੜ੍ਹੋ : ਪਾਰਟੀ 'ਚ ਜ਼ਹਿਰ ਤੇ ਕੁੜੀਆਂ ਦੀ ਸਪਲਾਈ ਦੇ ਦੋਸ਼ਾਂ 'ਤੇ ਐਲਵਿਸ਼ ਯਾਦਵ ਦਾ ਬਿਆਨ ਆਇਆ ਸਾਹਮਣੇ

ਅਸੀਂ ਤੁਹਾਨੂੰ ਦੱਸਦੇ ਹਾਂ ਕਿ ਅੱਜ ਦੀ ਪੀੜ੍ਹੀ ਦੇ ਦੋ ਸਭ ਤੋਂ ਪਸੰਦੀਦਾ ਨਾਵਾਂ ’ਚੋਂ ਇਕ ਸ਼ਾਹਰੁਖ ਤੇ ਰਾਜੂ ਹਿਰਾਨੀ ਇਕ ਸੁੰਦਰ ਸਹਿਯੋਗ ਲਈ ਇਕੱਠੇ ਹੋਏ ਹਨ। ਉਨ੍ਹਾਂ ਦੀ ਫਿਲਮ ਦਾ ਉਦੇਸ਼ ਸਿਨੇਮਾ ਦੀ ਮਿਠਾਸ ਤੇ ਪੁਰਾਣੀਆਂ ਯਾਦਾਂ ਨੂੰ ਵਾਪਸ ਲਿਆਉਣਾ ਤੇ ਤਾਜ਼ਾ ਕਰਨਾ ਹੈ। ਨਿਰਮਾਤਾਵਾਂ ਨੇ ਅੱਜ ‘ਡੰਕੀ’ ਡ੍ਰਾਪ 1 ਦਾ ਪਰਦਾਫਾਸ਼ ਕੀਤਾ, ਦਰਸ਼ਕਾਂ ਨੂੰ ਰਾਜਕੁਮਾਰ ਹਿਰਾਨੀ ਦੀ ਵਿਲੱਖਣ ਦੁਨੀਆ ਦੀ ਝਲਕ ਦਿੱਤੀ। 

ਇਹ ਖ਼ਬਰ ਵੀ ਪੜ੍ਹੋ : 6000 ਕਰੋੜ ਦੀ ਜਾਇਦਾਦ ਤੇ 200 ਕਰੋੜ ਦਾ ਘਰ, ਸ਼ਾਹਰੁਖ ਖ਼ਾਨ ਨੂੰ ਇੰਝ ਹੀ ਨਹੀਂ ਕਹਿੰਦੇ ਕਿੰਗ ਖ਼ਾਨ

ਇਹ ਚਾਰ ਦੋਸਤਾਂ ਦੀ ਦਿਲ ਨੂੰ ਛੂਹਣ ਵਾਲੀ ਕਹਾਣੀ ਹੈ ਤੇ ਵਿਦੇਸ਼ੀ ਹੱਦਾਂ ਤੱਕ ਪਹੁੰਚਣ ਦੀ ਉਨ੍ਹਾਂ ਦੀ ਕੋਸ਼ਿਸ਼ ਹੈ। ਜੀਓ ਸਟੂਡੀਓਜ਼, ਰੈੱਡ ਚਿਲੀਜ਼ ਐਂਟਰਟੇਨਮੈਂਟ ਤੇ ਰਾਜਕੁਮਾਰ ਹਿਰਾਨੀ ਫਿਲਮਜ਼ ਦੀ ਇਸ ਪੇਸ਼ਕਸ਼ ਨੂੰ ਰਾਜਕੁਮਾਰ ਹਿਰਾਨੀ ਤੇ ਗੌਰੀ ਖਾਨ ਦੁਆਰਾ ਨਿਰਮਾਣ ਕੀਤਾ ਗਿਆ ਹੈ। ਇਸ ਨੂੰ ਰਾਜਕੁਮਾਰ ਹਿਰਾਨੀ ਦੇ ਨਾਲ ਅਭਿਜਾਤ ਜੋਸ਼ੀ ਤੇ ਕਨਿਕਾ ਢਿੱਲੋਂ ਨੇ ਲਿਖਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

sunita

This news is Content Editor sunita