ਰਜਨੀਕਾਂਤ ਦੀ ਫ਼ਿਲਮ ‘ਜੇਲਰ’ ਨੇ 4 ਦਿਨਾਂ ’ਚ ਕੀਤੀ 300 ਕਰੋੜ ਦੀ ਕਮਾਈ, ਬਾਕਸ ਆਫਿਸ ’ਤੇ ਲਿਆਂਦਾ ਤੂਫ਼ਾਨ

08/14/2023 6:16:23 PM

ਮੁੰਬਈ (ਬਿਊਰੋ)– ਇਕ ਪਾਸੇ ਜਿਥੇ ਬਾਲੀਵੁੱਡ ਫੈਨਜ਼ ਲੰਬੇ ਸਮੇਂ ਤੋਂ ‘ਗਦਰ 2’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ, ਉਥੇ ਹੀ ਦੂਜੇ ਪਾਸੇ ਸਾਊਥ ਦੇ ਬਾਲੀਵੁੱਡ ਫੈਨਜ਼ ਵੀ ਰਜਨੀਕਾਂਤ ਦੀ ਹਾਲ ਹੀ ’ਚ ਰਿਲੀਜ਼ ਹੋਈ ਫ਼ਿਲਮ ‘ਜੇਲਰ’ ਦਾ ਇੰਤਜ਼ਾਰ ਕਰ ਰਹੇ ਸਨ। ਰਜਨੀਕਾਂਤ ਦੀ ‘ਜੇਲਰ’ ਸੰਨੀ ਦਿਓਲ ਦੀ ‘ਗਦਰ 2’ ਤੋਂ ਇਕ ਦਿਨ ਪਹਿਲਾਂ ਰਿਲੀਜ਼ ਹੋਈ ਸੀ ਤੇ ਆਪਣੇ ਪਹਿਲੇ ਦਿਨ ਯਾਨੀ ਵੀਰਵਾਰ ਨੂੰ ਬੰਪਰ ਓਪਨਿੰਗ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਫ਼ਿਲਮ ਨੇ ਚੌਥੇ ਦਿਨ ਦੁਨੀਆ ਭਰ ’ਚ 300 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਹਾਲਾਂਕਿ ਰਜਨੀਕਾਂਤ ਦੇ ਲਿਹਾਜ਼ ਨਾਲ ਫ਼ਿਲਮ ਦੀ ਕਲੈਕਸ਼ਨ ਲੋਕਾਂ ਨੂੰ ਕਾਫੀ ਫਿੱਕੀ ਲੱਗ ਰਹੀ ਹੈ।

ਰਜਨੀਕਾਂਤ ਉਨ੍ਹਾਂ ਦੇ ਪ੍ਰਸ਼ੰਸਕ ਹੀਰੋ ਨਹੀਂ ਸਗੋਂ ਭਗਵਾਨ ਮੰਨਦੇ ਹਨ। ਰਜਨੀਕਾਂਤ ਦੀ ਫ਼ਿਲਮ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਕਿਸੇ ਤਿਉਹਾਰ ਤੋਂ ਘੱਟ ਨਹੀਂ ਹੈ ਤੇ ਸਿਨੇਮਾਘਰਾਂ ’ਚ ਵੀ ਅਜਿਹਾ ਹੀ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਰਿਪੋਰਟ ਮੁਤਾਬਕ ‘ਗਦਰ 2’ ਦੀ ਰਿਲੀਜ਼ ਤੋਂ ਠੀਕ ਇਕ ਦਿਨ ਪਹਿਲਾਂ ਸ਼ਾਨਦਾਰ ਓਪਨਿੰਗ ਕਰਨ ਵਾਲੀ ਫ਼ਿਲਮ ‘ਜੇਲਰ’ ਨੇ ਪਹਿਲੇ ਦਿਨ ਬੰਪਰ ਕਮਾਈ ਕੀਤੀ ਸੀ ਪਰ ਦੂਜੇ ਦਿਨ ਇਹ ਫ਼ਿਲਮ ਫਿੱਕੀ ਪੈਂਦੀ ਨਜ਼ਰ ਆਈ। ਐਤਵਾਰ ਨੂੰ ਰਜਨੀਕਾਂਤ ਦੀ ਫ਼ਿਲਮ ਨੇ ਸਾਰੀਆਂ ਚਾਰ ਭਾਸ਼ਾਵਾਂ (ਤਾਮਿਲ, ਤੇਲਗੂ, ਕੰਨੜਾ ਤੇ ਹਿੰਦੀ) ’ਚ ਕੁਲ 38 ਕਰੋੜ ਰੁਪਏ ਇਕੱਠੇ ਕੀਤੇ ਹਨ।

ਇਹ ਖ਼ਬਰ ਵੀ ਪੜ੍ਹੋ : ‘ਗਦਰ 2’ ਨੇ ਲਿਆਂਦਾ ਪੈਸਿਆਂ ਦਾ ਹੜ੍ਹ, ‘ਓ. ਐੱਮ. ਜੀ. 2’ ਰਹਿ ਗਈ ਪਿੱਛੇ, ਜਾਣੋ ਕਮਾਈ

ਫ਼ਿਲਮ ‘ਜੇਲਰ’ ਨੇ ਪਹਿਲੇ ਦਿਨ 48.35 ਕਰੋੜ, ਦੂਜੇ ਦਿਨ 25.75 ਕਰੋੜ, ਤੀਜੇ ਦਿਨ 34.30 ਕਰੋੜ ਤੇ ਚੌਥੇ ਦਿਨ 42.20 ਕਰੋੜ ਦੀ ਕਮਾਈ ਕਰਕੇ ਚਾਰ ਦਿਨਾਂ ’ਚ 150.6 ਕਰੋੜ ਦਾ ਅੰਕੜਾ ਛੂਹ ਲਿਆ ਹੈ। ਹਾਲਾਂਕਿ ਇਥੇ ਦੱਸ ਦੇਈਏ ਕਿ ਫ਼ਿਲਮ ਨੇ ਹਿੰਦੀ ’ਚ ਬਹੁਤ ਘੱਟ ਕਮਾਈ ਕੀਤੀ ਹੈ, ਜਿਸ ਨੇ ਪਹਿਲੇ ਦਿਨ 35 ਲੱਖ, ਦੂਜੇ ਦਿਨ 15 ਲੱਖ, ਤੀਜੇ ਦਿਨ 25 ਲੱਖ ਤੇ ਚੌਥੇ ਦਿਨ ਸਿਰਫ 3 ਲੱਖ ਰੁਪਏ ਦੀ ਕਮਾਈ ਕੀਤੀ ਹੈ। ਇਹ ਫ਼ਿਲਮ ਤਾਮਿਲ ’ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਹੈ। ਯਾਨੀ ਕੁਲ ਮਿਲਾ ਕੇ ਫ਼ਿਲਮ ਨੇ ਚਾਰ ਦਿਨਾਂ ’ਚ ਹਿੰਦੀ ’ਚ 1 ਕਰੋੜ 5 ਲੱਖ ਰੁਪਏ ਦੀ ਕਮਾਈ ਕਰ ਲਈ ਹੈ।

ਇਸ ਫ਼ਿਲਮ ਦੇ ਵਰਲਡਵਾਈਡ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਸ ਨੇ ਤਿੰਨ ਦਿਨਾਂ ’ਚ ਦੁਨੀਆ ਭਰ ’ਚ 222.10 ਕਰੋੜ ਦੀ ਕਮਾਈ ਕਰ ਲਈ ਹੈ। ਫ਼ਿਲਮ ਨੇ ਜਿਥੇ ਤਿੰਨ ਦਿਨਾਂ ’ਚ ਵਿਦੇਸ਼ ’ਚ 95 ਕਰੋੜ ਰੁਪਏ ਦੀ ਕਮਾਈ ਕੀਤੀ, ਉਥੇ ਹੀ ਭਾਰਤ ’ਚ ਇਸ ਨੇ ਤਿੰਨ ਦਿਨਾਂ ’ਚ 127.10 ਕਰੋੜ ਰੁਪਏ ਦੀ ਕਮਾਈ ਕੀਤੀ।

ਇਸ ਫ਼ਿਲਮ ’ਚ ਰਜਨੀਕਾਂਤ ਤੋਂ ਇਲਾਵਾ ਜੈਕੀ ਸ਼ਰਾਫ, ਤਮੰਨਾ ਭਾਟੀਆ, ਸ਼ਿਵ ਰਾਜਕੁਮਾਰ ਤੇ ਮੋਹਨ ਲਾਲ ਵਰਗੇ ਕਈ ਹੋਰ ਸਿਤਾਰੇ ਅਹਿਮ ਭੂਮਿਕਾਵਾਂ ’ਚ ਨਜ਼ਰ ਆਏ ਹਨ। ਰਜਨੀਕਾਂਤ ਨੂੰ ਲੈ ਕੇ ਇਹ ਉਤਸ਼ਾਹ ਹੀ ਕਿਹਾ ਜਾਵੇਗਾ ਕਿ ਇਸ ਫ਼ਿਲਮ ਦੀ ਰਿਲੀਜ਼ ’ਤੇ ਕਈ ਦਫ਼ਤਰਾਂ ਨੇ ਛੁੱਟੀ ਦਾ ਐਲਾਨ ਕਰ ਦਿੱਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh