ਪੱਤਰਕਾਰ ਰਾਜੀਵ ਮਸੰਦ ਦੀ ਹਾਲਤ ਨਾਜ਼ੁਕ, ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਵੈਂਟੀਲੇਟਰ ’ਤੇ ਕੀਤਾ ਸ਼ਿਫਟ

05/03/2021 6:04:42 PM

ਮੁੰਬਈ (ਬਿਊਰੋ)– ਮਸ਼ਹੂਰ ਪੱਤਰਕਾਰ, ਫ਼ਿਲਮ ਆਲੋਚਕ ਤੇ ਧਰਮਾ ਕਾਰਨਰਸਟੋਨ ਏਜੰਸੀ (ਡੀ. ਸੀ. ਏ.) ਦੇ ਸੀ. ਓ. ਓ. ਰਾਜੀਵ ਮਸੰਦ ਦੀ ਹਾਲਤ ਵਿਗੜ ਗਈ ਹੈ। ਰਾਜੀਵ ਦੀ ਹਾਲਤ ਬਹੁਤ ਨਾਜ਼ੁਕ ਹੈ ਤੇ ਉਸ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ। ਫਿਲਹਾਲ ਡਾਕਟਰਾਂ ਦੀ ਟੀਮ ਰਾਜੀਵ ਦੀ ਸਿਹਤ ’ਤੇ ਨਜ਼ਰ ਰੱਖ ਰਹੀ ਹੈ। ਕੁਝ ਦਿਨ ਪਹਿਲਾਂ ਰਾਜੀਵ ਕੋਰੋਨਾ ਪਾਜ਼ੇਟਿਵ ਹੋਏ ਸਨ। ਹਾਲਤ ਵਿਗੜਨ ’ਤੇ ਉਸ ਨੂੰ ਕੋਕੀਲਾਬੇਨ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਤੇ ਹੁਣ ਉਸ ਨੂੰ ਵੈਂਟਲੀਟੇਰ ’ਤੇ ਰੱਖਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਰਣਜੀਤ ਬਾਵਾ ਦੇ ਨਵੇਂ ਗੀਤ ’ਤੇ ਮੁੜ ਗਰਮਾਇਆ ਵਿਵਾਦ, ਗੀਤਕਾਰ ਨੇ ਦਿੱਤਾ ਸਪੱਸ਼ਟੀਕਰਨ

ਰਾਜੀਵ ਦੀ ਹਾਲਤ ਬਾਰੇ ਜਾਣਕਾਰੀ ਦਿੰਦਿਆਂ ਰਾਜੀਵ ਮਸੰਦ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਕਿਹਾ ਕਿ ਉਸ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ। ਕੋਵਿਡ ਪਾਜ਼ੇਟਿਵ ਹੋਣ ਦੇ ਕੁਝ ਦਿਨਾਂ ਬਾਅਦ ਉਸ ਦਾ ਆਕਸੀਜਨ ਪੱਧਰ ਘਟਣਾ ਸ਼ੁਰੂ ਹੋਇਆ ਤੇ ਹੇਠਾਂ ਆ ਗਿਆ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਹੁਣ ਉਹ ਡਾਕਟਰਾਂ ਦੀ ਦੇਖ-ਰੇਖ ਹੇਠ ਹਨ। ਡਾਕਟਰਾਂ ਦੀ ਪੂਰੀ ਟੀਮ ਉਨ੍ਹਾਂ ਦੀ ਨਿਗਰਾਨੀ ਕਰ ਰਹੀ ਹੈ। ਇਸ ਸਮੇਂ ਰਾਜੀਵ ਦੀ ਹਾਲਤ ਅਸਥਿਰ ਹੈ ਤੇ ਉਹ ਗੰਭੀਰ ਹੈ।

ਇਹ ਖ਼ਬਰ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਫੈਲ ਗਈ ਹੈ ਤੇ ਲੋਕ ਰਾਜੀਵ ਮਸੰਦ ਦੀ ਸਿਹਤ ਲਈ ਅਰਦਾਸ ਕਰ ਰਹੇ ਹਨ। ਅਦਾਕਾਰਾ ਦੀਆ ਮਿਰਜ਼ਾ ਨੇ ਵੀ ਟਵੀਟ ਕੀਤਾ ਹੈ। ਉਨ੍ਹਾਂ ਨੇ ਟਵੀਟ ’ਚ ਲਿਖਿਆ, ‘ਪਿਆਰੇ ਰਾਜੀਵ ਮਸੰਦ, ਮੈਂ ਤੁਹਾਡੇ ਲਈ ਦਿਲੋਂ ਪ੍ਰਾਰਥਨਾ ਕਰ ਰਿਹਾ ਹਾਂ। ਜਲਦੀ ਠੀਕ ਹੋਵੋ ਇਹ ਸੰਦੇਸ਼ ਪੜ੍ਹੋ ਤੇ ਜਾਣੋ ਕਿ ਲੋਕ ਤੁਹਾਨੂੰ ਬਹੁਤ ਪਿਆਰ ਕਰਦੇ ਹਨ।’

ਇਹ ਖ਼ਬਰ ਵੀ ਪੜ੍ਹੋ : ਗਿੱਪੀ ਦੀ ਟੀਮ ਦੇ ਜਿਸ ਮੈਂਬਰ ਨਾਲ ਪੱਤਰਕਾਰਾਂ ਨੇ ਕੀਤੀ ਸੀ ਧੱਕਾ-ਮੁੱਕੀ, ਉਹ ਨਿਕਲਿਆ ਕੋਰੋਨਾ ਪਾਜ਼ੇਟਿਵ

ਇਸ ਦੇ ਨਾਲ ਹੀ ਅਦਾਕਾਰਾ ਨਿਮਰਤ ਕੌਰ ਨੇ ਵੀ ਫ਼ਿਲਮ ਆਲੋਚਕ ਰਾਜੀਵ ਮਸੰਦ ਦੀ ਸਿਹਤ ਲਈ ਅਰਦਾਸ ਕੀਤੀ ਤੇ ਟਵੀਟ ਕੀਤਾ ਹੈ। ਉਸ ਨੇ ਲਿਖਿਆ, ‘ਮੈਂ ਰਾਜੀਵ ਜੀ ਦੇ ਜਲਦੀ ਠੀਕ ਹੋਣ ਲਈ ਦਿਲੋਂ ਪ੍ਰਾਰਥਨਾ ਕਰ ਰਹੀ ਹਾਂ।’

ਤੁਹਾਨੂੰ ਦੱਸ ਦੇਈਏ ਕਿ ਤੁਸੀਂ ਰਾਜੀਵ ਮਸੰਦ ਨੂੰ ਟੀ. ਵੀ. ’ਤੇ ਜ਼ਰੂਰ ਵੇਖਿਆ ਹੋਵੇਗਾ। ਉਹ ਇਕ ਮਸ਼ਹੂਰ ਫ਼ਿਲਮ ਆਲੋਚਕ ਹਨ। ਇਸ ਸਾਲ ਜਨਵਰੀ ਮਹੀਨੇ ’ਚ ਰਾਜੀਵ ਨੇ ਪੱਤਰਕਾਰੀ ਛੱਡ ਦਿੱਤੀ ਸੀ। ਉਹ ਕਰਨ ਜੌਹਰ ਦੀ ਟੈਲੇਂਟ ਏਜੰਸੀ ‘ਧਰਮਾ ਕਾਰਨਰਸਟੋਨ ਏਜੰਸੀ’ ’ਚ ਸੀ. ਓ. ਓ. ਦੇ ਤੌਰ ’ਤੇ ਸ਼ਾਮਲ ਹੋਏ ਸਨ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh