ਅਸ਼ਲੀਲ ਫ਼ਿਲਮਾਂ ਤੋਂ ਇਲਾਵਾ ਰਾਜ ਕੁੰਦਰਾ ''ਤੇ ਲੱਗੇ ਇਹ ਗੰਭੀਰ ਦੋਸ਼, ਸਾਹਮਣੇ ਆਈ ਗ੍ਰਿਫ਼ਤਾਰੀ ਦੀ ਅਸਲ ਵਜ੍ਹਾ

08/02/2021 2:56:58 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ 19 ਜੁਲਾਈ ਨੂੰ ਅਸ਼ਲੀਲ ਫ਼ਿਲਮਾਂ ਦਾ ਕਾਰੋਬਾਰ ਕਰਨ ਦੇ ਦੇਸ਼ 'ਚ ਗ੍ਰਿਫ਼ਤਾਰ ਕੀਤਾ ਗਿਆ । ਹਾਲਾਂਕਿ ਉਨ੍ਹਾਂ ਦੇ ਵਕੀਲਾਂ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਨੂੰ 'ਗ਼ੈਰ' ਦੱਸਿਆ ਹੈ। ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਦਾ ਅਸਲੀ ਕਾਰਨ ਦੱਸਦੇ ਹੋਏ, ਸਰਕਾਰੀ ਵਕੀਲ ਅਰੁਣਾ ਪਈ ਨੇ ਬੰਬੇ ਹਾਈ ਕੋਰਟ ਨੂੰ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਨੇ whatsapp group ਤੇ ਚੈਟ ਨੂੰ ਹਟਾਉਣ (ਸਬੂਤ ਨਸ਼ਟ) ਕਰਨ ਦੀ ਗੱਲ ਆਖੀ ਸੀ। ਰਾਜ ਕੁੰਦਰਾ ਦੇ ਆਈ. ਟੀ. ਸਹਿਯੋਗੀ ਰਿਆਨ ਥੋਰਪ ਨੂੰ ਵੀ ਸਬੂਤ ਮਿਟਾਉਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਸੋਨੂੰ ਸੂਦ ਅਗਲੇ ਸਾਲ ਭਾਰਤ ਦੇ ਅਥਲੀਟਾਂ ਦੀ ਕਰਨਗੇ ਅਗਵਾਈ, ਓਲੰਪਿਕ ਮੂਵਮੈਂਟ ਦੇ ਬਣੇ ਬ੍ਰਾਂਡ ਅੰਬੈਸਡਰ

ਸਰਕਾਰੀ ਵਕੀਲ ਨੇ ਇਹ ਵੀ ਖ਼ੁਲਾਸਾ ਕੀਤਾ ਸੀ ਕਿ ਮੁੰਬਈ ਅਪਰਾਧ ਸ਼ਾਖਾ ਨੇ ਦੋ ਐਪਸ, ਕਥਿਤ ਤੌਰ 'ਤੇ Hot Shots ਤੇ Bolly fame ਤੋਂ 51 ਅਸ਼ਲੀਲ ਫ਼ਿਲਮਾਂ ਜ਼ਬਤ ਕੀਤੀਆਂ ਸਨ। ਅਰੁਣਾ ਪਈ ਨੇ ਇਹ ਵੀ ਕਿਹਾ ਕਿ ਰਾਜ ਕੁੰਦਰਾ ਵੱਲੋਂ ਉਨ੍ਹਾਂ ਦੇ Hotshot App 'ਤੇ ਉਨ੍ਹਾਂ ਦੇ ਜੀਜਾ ਪ੍ਰਦੀਪ ਬਖਸ਼ੀ ਨਾਲ ਇਕ ਈਮੇਲ ਸੀ, ਜੋ ਲੰਡਨ 'ਚ ਇਕ ਕੰਪਨੀ ਦੇ ਮਾਲਕ ਹਨ।

ਇਹ ਖ਼ਬਰ ਵੀ ਪੜ੍ਹੋ - Anu Malik 'ਤੇ ਲੱਗਾ Israeli ਦੇ National Anthem ਦੇ ਸੁਰ ਚੋਰੀ ਕਰਨ ਦਾ ਦੋਸ਼

ਪੁਲਸ ਰਾਜ ਕੁੰਦਰਾ ਦੇ ਇਲਾਵਾ ਯਸ਼ ਠਾਕੁਰ ਉਰਫ਼ ਅਰਵਿੰਦ ਸ਼੍ਰੀਵਾਸਤਵ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਰਾਜ ਕੁੰਦਰਾ ਦੀ ਕੰਪਨੀ ਦੁਆਰਾ Created Adult Content ਦੇ ਵਿਤਰਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ। ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦੇ ਹੋਏ ਠਾਕੁਰ ਨੇ ਈ-ਟਾਈਮਸ ਨੂੰ ਦੱਸਿਆ, ''ਮੈਂ ਆਪਣੇ ਵਕੀਲ ਦੇ ਮਾਧਿਅਮ ਨਾਲ ਸਪੱਸ਼ਟ ਕੀਤਾ ਹੈ ਕਿ Newflix ਇਕ ਯੂ. ਐੱਸ. ਆਧਾਰਿਤ ਕੰਪਨੀ ਹੈ ਅਤੇ ਮੈਨੂੰ ਇਕ ਸਲਾਹਕਾਰ ਦੇ ਰੂਪ 'ਚ ਕੰਮ 'ਤੇ ਰੱਖਿਆ ਗਿਆ ਸੀ। ਮੈਂ ਰਾਜ ਕੁੰਦਰਾ ਜਾਂ ਉਨ੍ਹਾਂ ਦੇ ਕਿਸੇ ਸਹਿਯੋਗੀ ਨਾਲ ਕਦੇ ਗੱਲ ਨਹੀਂ ਕੀਤੀ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰੀ ਨੂੰ ਛੱਡ Diljit Dosanjh ਨੇ ਇਸ ਖ਼ੇਤਰ ਨੂੰ ਦਿੱਤੀ ਪਹਿਲ, ਕਿਹਾ '100 ਪ੍ਰਤੀਸ਼ਤ ਕਰੋ ਇਹੀ ਕੰਮ'

ਰਾਜ ਕੁੰਦਰਾ ਨਾਲ ਜੁੜੇ ਅਸ਼ਲੀਲ ਫ਼ਿਲਮ ਮਾਮਲੇ 'ਚ ਜ਼ਮਾਨਤ 'ਤੇ ਰਿਹਾ ਗਹਿਣਾ ਵਸ਼ਿਸ਼ਠ ਨੇ ਦਾਅਵਾ ਕੀਤਾ ਸੀ ਕਿ ਮੁੰਬਈ ਪੁਲਸ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਨੂੰ ਬਚਾਉਣ ਲਈ 15 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਉਸ 'ਤੇ ਟਿੱਪਣੀ ਕਰਦੇ ਹੋਏ ਯਸ਼ ਠਾਕੁਰ ਨੇ ਇਕ ਨਿੱਜੀ ਚੈਨਲ ਨੂੰ ਕਿਹਾ, 'ਮੈਂ ਗਹਿਣਾ ਵਸ਼ਿਸ਼ਠ ਦਾ ਇੰਟਰਵਿਊ ਸੁਣਿਆ ਹੈ, ਜਿੱਥੇ ਉਸ ਨੇ ਦੱਸਿਆ ਕਿ ਪੁਲਸ ਨੇ ਪੈਸੇ ਮੰਗੇ ਅਤੇ ਇਹ ਸੱਚ ਹੈ। ਉਸ ਨੇ ਕੁਝ ਪੈਸਿਆਂ ਦਾ ਪ੍ਰਬੰਧ ਕੀਤਾ। ਉਸ ਦੇ ਵਕੀਲ ਨੇ ਮੈਨੂੰ ਦੱਸਿਆ ਕਿ ਪੁਲਸ ਪੈਸੇ ਦੀ ਮੰਗ ਕਰ ਰਹੀ ਸੀ ਅਤੇ ਮੈਨੂੰ ਪੁੱਛਿਆ ਕੀ ਮੈਂ ਕੁਝ ਹੋਰ ਪੈਸਿਆਂ ਦਾ ਪ੍ਰਬੰਧ ਕਰ ਸਕਦਾ ਹਾਂ ਕਿਉਂਕਿ ਗਹਿਣਾ ਸਿਰਫ਼ 6 ਤੋਂ 7 ਲੱਖ ਰੁਪਏ ਦਾ ਪ੍ਰਬੰਧ ਹੀ ਕਰ ਸਕੀ ਸੀ। ਉਸ ਦੇ ਵਕੀਲ ਦੇ ਫੋਨ 'ਤੇ ਕਰੀਬ 10 ਤੋਂ 15 ਲੱਖ ਦੀ ਮੰਗ ਕੀਤੀ ਗਈ ਸੀ।

ਇਹ ਖ਼ਬਰ ਵੀ ਪੜ੍ਹੋ - Sonam Bajwa ਨੇ ਸਾਂਝੀਆਂ ਕੀਤੀਆਂ ਫ਼ਿਲਮ 'Puaada' ਦੀਆਂ ਖ਼ੂਬਸੂਰਤ ਝਲਕੀਆਂ, ਵੇਖੋ ਤਸਵੀਰਾਂ

sunita

This news is Content Editor sunita