ਰਾਜ ਕੁੰਦਰਾ ਕੇਸ: ਮਾਡਲ ਸਾਗਰਿਕਾ ਨੇ ਕੀਤਾ ਦਾਅਵਾ- ਅਰਸ਼ੀ ਖ਼ਾਨ ਨੂੰ ਮਿਲਿਆ ਸੀ ਅਸ਼ਲੀਲ ਵੀਡੀਓ ਦਾ ਆਫਰ

07/27/2021 5:33:47 PM

ਮੁੰਬਈ: ਅਸ਼ਲੀਲ ਫ਼ਿਲਮਾਂ ਬਣਾਉਣ ਦੇ ਦੋਸ਼ ’ਚ ਗਿ੍ਰਫ਼ਤਾਰ ਰਾਜ ਕੁੰਦਰਾ ਨੂੰ ਇਕ ਪਾਸੇ ਕੋਰਟ ਨੇ 14 ਦਿਨ ਦੀ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਹੈ। ਉੱਧਰ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਆਏ ਦਿਨ ਕਈ ਖੁਲਾਸੇ ਹੋ ਰਹੇ ਹਨ। ਰਾਜ ਕੁੰਦਰਾ ਅਤੇ ਉਨ੍ਹਾਂ ਦੀ ਕੰਪਨੀ ’ਤੇ ਕਈ ਸਨਸਨੀਖੇਜ ਦੋਸ਼ ਲਗਾ ਚੁੱਕੀ ਮਾਡਲ ਸਾਗਰਿਕ ਸ਼ੋਨਾ ਸੁਮਨ ਨੇ ਹਾਲ ਹੀ ’ਚ ਉਨ੍ਹਾਂ ਨੂੰ ਲੈ ਕੇ ਇਕ ਹੋਰ ਦਾਅਵਾ ਕੀਤਾ ਹੈ।
ਸਾਗਰਿਕਾ ਨੇ ਦਾਅਵਾ ਕੀਤਾ ਹੈ ਕਿ ਅਸ਼ਲੀਲ ਵੀਡੀਓ ਪਰੋਸਨ ਵਾਲੀ ਕੰਪਨੀ ਹਾਟਸ਼ਾਟ ਦੀ ਕ੍ਰਿਏਟਿਵ ਟੀਮ ਦੇ ਨਿਸ਼ਾਨੇ ’ਤੇ ਕਈ ਬਾਲੀਵੁੱਡ ਅਦਾਕਾਰਾ, ਮਾਡਲ ਅਤੇ ਬਿਗ ਬੌਸ ਮੁਕਾਬਲੇਬਾਜ਼ ਸਨ। ਕੰਪਨੀ ਉਨ੍ਹਾਂ ਦੇ ਨਾਲ ਅਸ਼ਲੀਲ ਵੀਡੀਓਜ਼ ਬਣਾਉਣਾ ਚਾਹੁੰਦੀ ਸੀ। 


ਨੇਹਾ ਧੂਪੀਆ, ਨੋਰਾ ਫਤੇਹੀ ਵਰਗੀਆਂ ਅਭਿਨੇਤਰੀਆਂ ਨੂੰ ਲਿਆਉਣ ਦਾ ਸੀ ਪਲਾਨ
ਸਾਗਰਿਕਾ ਨੇ ਦਾਅਵਾ ਕੀਤਾ ਕਿ ਨੇਹਾ ਧੂਪੀਆ, ਸੇਲਿਨਾ ਜੇਤਲੀ, ਕਿਮ ਸ਼ਰਮਾ, ਅਰਸ਼ੀ ਖ਼ਾਨ, ਨੋਰਾ ਫਤੇਹੀ, ਬਾਰਬਰਾ ਮੋਰੀ ਵਰਗੀਆਂ ਕਈਆਂ ਬਾਲੀਵੁੱਡ ਅਭਿਨੇਤਰੀਆਂ ਨੂੰ ਹਾਟਸ਼ਾਟ ਦੇ ਵੀਡੀਓਜ਼ ’ਚ ਲਿਆਏ ਜਾਣ ਦਾ ਪਲਾਨ ਬਣਾਇਆ ਗਿਆ ਸੀ।
ਸਾਗਰਿਕਾ ਦਾ ਕਹਿਣਾ ਹੈ ਕਿ ਇਨ੍ਹਾਂ ਅਭਿਨੇਤਰੀਆਂ ਨੂੰ ਸਿਰਫ 1-2 ਸ਼ੋਅ ਲਈ 2 ਲੱਖ ਤੋਂ 10 ਲੱਖ ਰੁਪਏ ਤੱਕ ਆਫਰ ਕੀਤੇ ਜਾਣ ਦੀ ਗੱਲ ਕੀਤੀ ਗਈ ਸੀ। ਹਾਲਾਂਕਿ ਸਾਗਰਿਕਾ ਨੇ ਇਹ ਵੀ ਕਿਹਾ ਕਿ ਇਨ੍ਹਾਂ ਸਾਰੀਆਂ ਨੂੰ ਨਿਊਡ ਜਾਂ ਟਾਪਲੈੱਸ ਪੋਜ ਨਹੀਂ ਦੇਣੇ ਸਨ ਪਰ ਘੱਟੋ-ਘੱਟ ਸ਼ੂਟ ਦੌਰਾਨ ਬਿਕਨੀ ਪਹਿਨਣੀ ਸੀ। 


ਅਰਸ਼ੀ ਖ਼ਾਨ ਨੂੰ ਆਫਰ ਕੀਤੇ ਸਨ 2 ਲੱਖ ਰੁਪਏ
ਸਾਗਰਿਕਾ ਨੇ ਅੱਗੇ ਦੱਸਿਆ ਕਿ ਫਰਵਰੀ ’ਚ ਉਮੇਸ਼ ਕਾਮਤ ਗਿ੍ਰਫ਼ਤਾਰ ਹੋ ਗਿਆ ਸੀ ਅਤੇ ਉਨ੍ਹਾਂ ਦੀ ਗਿ੍ਰਫ਼ਤਾਰੀ ਤੋਂ ਬਾਅਦ ਕੰਪਨੀ ਦਾ ਇਹ ਪ੍ਰਾਜੈਕਟ ਅਧੂਰਾ ਰਹਿ ਗਿਆ। ਬਿਗ ਬੌਸ ਦੀ ਮੁਕਾਬਲੇਬਾਜ਼ ਜਿਨ੍ਹਾਂ ਦਾ ਨਾਂ ਅਰਸ਼ੀ ਖ਼ਾਨ ਹੈ ਉਨ੍ਹਾਂ ਨਾਲ ਰਾਜ ਕੁੰਦਰਾ ਦੀ ਕੰਪਨੀ ਵਲੋਂ ਹਾਟਸ਼ਾਟ ਦੇ ਲਈ ਸੰਪਰਕ ਕੀਤਾ ਗਿਆ ਸੀ। ਅਰਸ਼ੀ ਖ਼ਾਨ ਪਹਿਲਾਂ ਵੀ ਹਾਟਸ਼ਾਟ ਲਈ ਹੋਸਟ ਕਰ ਚੁੱਕੀ ਹੈ ਪਰ ਇਸ ਵਾਰ ਉਨ੍ਹਾਂ ਨੂੰ ਲਾਈਵ ਸਟ੍ਰੀਮਿੰਗ ਲਈ ਆਫਰ ਮਿਲਿਆ ਸੀ।


ਇਸ ਦੇ ਲਈ ਰਾਜ ਕੁੰਦਰਾ ਦੀ ਕੰਪਨੀ ਉਨ੍ਹਾਂ ਨੂੰ 2 ਲੱਖ ਰੁਪਏ ਦੇ ਰਹੀ ਸੀ ਪਰ ਉਨ੍ਹਾਂ ਨੇ ਇਸ ਲਈ ਮਨ੍ਹਾ ਕਰ ਦਿੱਤਾ ਕਿਉਂਕਿ ਉਹ 5 ਲੱਖ ਰੁਪਏ ਦੀ ਮੰਗ ਕਰ ਰਹੀ ਸੀ। ਫਿਰ ਰਾਜ ਕੁੰਦਰਾ ਨੇ ਵੀ ਉਨ੍ਹਾਂ ਨਾਲ ਦੁਬਾਰਾ ਸੰਪਰਕ ਨਹੀਂ ਕੀਤਾ। ਉੱਧਰ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਆਖਿਰ ਉਨ੍ਹਾਂ ਨੂੰ ਇਨ੍ਹਾਂ ਸਭ ਗੱਲਾਂ ਦੀ ਜਾਣਕਾਰੀ ਕਿੰਝ ਮਿਲੀ ਹੈ ਤਾਂ ਉਨ੍ਹਾਂ ਨੇ ਦੱਸਿਆ ਕਿ ਰਾਜ ਕੁੰਦਰਾ ਦੀ ਕੰਪਨੀ ਦੇ 3 ਕਰਮਚਾਰੀਆਂ ਦੇ ਨਾਲ ਉਨ੍ਹਾਂ ਦੀ ਦੋਸਤੀ ਹੈ। 
ਦੱਸ ਦੇਈਏ ਕਿ ਸਾਗਰਿਕਾ ਦੀ ਸ਼ਿਕਾਇਕ ਤੋਂ ਬਾਅਦ ਹੀ ਪੁਲਸ ਨੇ ਰਾਜ ਕੁੰਦਰਾ ਲਈ ਪੀਏ ਉਮੇਸ਼ ਕਾਮਤ ਨੂੰ ਗਿ੍ਰਫ਼ਤਾਰ ਕੀਤਾ ਸੀ। ਫਰਵਰੀ ’ਚ ਸਾਗਰਿਕਾ ਨੇ ਇਕ ਪ੍ਰੈੱਸ ਕਾਨਫਰੰਸ ਦੇ ਰਾਹੀਂ ਰਾਜ ਕੁੰਦਰਾ ਦੇ ਕਥਿਤ ਅਡਲਟ ਕਟੈਂਟ ਬਿਜ਼ਨੈੱਸ ਦੀ ਪੋਲ ਖੋਲ੍ਹੀ ਸੀ ਜਦੋਂ 19 ਜੁਲਾਈ ਨੂੰ ਰਾਜ ਕੁੰਦਰਾ ਦੀ ਗਿ੍ਰਫ਼ਤਾਰੀ ਹੋਈ ਸੀ ਤਾਂ ਉਸ ਤੋਂ ਬਾਅਦ ਸਾਗਰਿਕਾ ਨੂੰ ਧਮਕੀ ਭਰੀ ਕਾਲ ਅਤੇ ਮੈਸੇਜ ਆ ਰਹੇ ਸਨ।

Aarti dhillon

This news is Content Editor Aarti dhillon