ਰਾਜ ਕੁੰਦਰਾ ਤੇ ਹੋਰਾਂ ਨੇ OTT ਮੀਡੀਆ ਲਈ ਬਣਾਈਆਂ ਅਸ਼ਲੀਲ ਫ਼ਿਲਮਾਂ : ਮਹਾਰਾਸ਼ਟਰ ਸਾਈਬਰ ਪੁਲਸ
Monday, Nov 21, 2022 - 12:31 PM (IST)

ਮੁੰਬਈ (ਬਿਊਰੋ) - ਮਹਾਰਾਸ਼ਟਰ ਸਾਈਬਰ ਪੁਲਸ ਨੇ ਕਿਹਾ ਹੈ ਕਿ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਕਾਰੋਬਾਰੀ ਰਾਜ ਕੁੰਦਰਾ ਅਤੇ ਹੋਰਾਂ ਨੇ ਕੁਝ ਹੋਟਲਾਂ ਵਿਚ ਅਸ਼ਲੀਲ ਸਮੱਗਰੀ ਤਿਆਰ ਕੀਤੀ, ਜਿਸ ਨੂੰ ਪੈਸੇ ਦੇ ਲਾਭ ਲਈ ਓ. ਟੀ. ਟੀ. ਪਲੇਟਫਾਰਮਾਂ ਰਾਹੀਂ ਵੰਡਿਆ ਗਿਆ।
ਇਹ ਖ਼ਬਰ ਵੀ ਪੜ੍ਹੋ - ਯੂ. ਕੇ. ’ਚ ਮਰਹੂਮ ਪੁੱਤ ਨੂੰ ਯਾਦ ਕਰ ਪਿਤਾ ਬਲੌਕਰ ਸਿੰਘ ਨੇ ਮਾਰੀ ਪੱਟ ’ਤੇ ਥਾਪੀ, ਭਾਵੁਕ ਕਰ ਦੇਣਗੀਆਂ ਤਸਵੀਰਾਂ
ਸਾਈਬਰ ਪੁਲਸ ਵੱਲੋਂ ਪਿਛਲੇ ਹਫ਼ਤੇ ਅਦਾਲਤ ਵਿਚ ਪੇਸ਼ ਕੀਤੀ ਗਈ ਚਾਰਜਸ਼ੀਟ ਅਨੁਸਾਰ ਰਾਜ ਕੁੰਦਰਾ ਨੇ ਮਾਡਲ ਸ਼ਰਲਿਨ ਚੋਪੜਾ, ਪੂਨਮ ਪਾਂਡੇ, ਫ਼ਿਲਮ ਨਿਰਮਾਤਾ ਮੀਤਾ ਝੁਨਝੁਨਵਾਲਾ ਅਤੇ ਕੈਮਰਾਮੈਨ ਰਾਜੂ ਦੂਬੇ ਨਾਲ ਕਥਿਤ ਤੌਰ ’ਤੇ ਦੋ ਉਪਨਗਰੀ ਪੰਜ ਸਿਤਾਰਾ ਹੋਟਲਾਂ ਵਿਚ ਅਸ਼ਲੀਲ ਵੀਡੀਓਜ਼ ਸ਼ੂਟ ਕੀਤੇ ਸਨ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਸਿੰਮੀ ਚਾਹਲ ਨੂੰ ਮਿਲਿਆ ਨਵਾਂ ਦੋਸਤ, ਵੀਡੀਓ 'ਚ ਦਿਖਾਈ ਪਿਆਰੀ ਝਲਕ
ਇਸ ਤੋਂ ਪਹਿਲਾਂ ਮੁੰਬਈ ਪੁਲਸ ਦੀ ਅਪਰਾਧ ਸ਼ਾਖਾ ਨੇ ਅਪ੍ਰੈਲ 2021 ਵਿਚ ਆਪਣੀ ਵੱਖਰੀ ਚਾਰਜਸ਼ੀਟ ਦਾਇਰ ਕੀਤੀ ਸੀ। ਉਸ ਤੋਂ ਬਾਅਦ ਸਤੰਬਰ ਵਿਚ ਸਨਸਨੀਖੇਜ਼ ਪੋਰਨ ਰੈਕੇਟ ਮਾਮਲੇ ਵਿਚ ਇੱਕ ਪੂਰਕ ਚਾਰਜਸ਼ੀਟ ਦਰਜ ਕੀਤੀ ਗਈ ਸੀ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।