ਰਾਹੁਲ ਵੈਦਿਆ ਦਾ ਫੇਸਬੁੱਕ ਅਕਾਊਂਟ ਹੋਇਆ ਹੈਕ, ਗਾਇਕ ਨੇ ਟਵੀਟ ਕਰ ਦਿੱਤੀ ਜਾਣਕਾਰੀ

05/06/2021 5:06:58 PM

ਮੁੰਬਈ: ‘ਬਿਗ ਬੌਸ 14’ ਦੇ ਰਨਰਅਪ ਰਾਹੁਲ ਵੈਦਿਆ ਕਿਸੇ ਨਾ ਕਿਸੇ ਕਾਰਨ ਕਰਕੇ ਹਮੇਸ਼ਾ ਚਰਚਾ ’ਚ ਬਣੇ ਰਹਿੰਦੇ ਹਨ। ਰਾਹੁਲ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਸਰਗਰਮ ਰਹਿੰਦੇ ਹਨ। ਗਾਇਕ ਆਪਣੇ ਨਾਲ ਜੁੜੀਆਂ ਅਪਡੇਟਸ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ ’ਚ ਰਾਹੁਲ ਨੇ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦਾ ਫੇਸਬੁੱਕ ਅਕਾਊਂਟ ਹੈਕ ਹੋ ਗਿਆ ਹੈ। 


ਰਾਹੁਲ ਨੇ ਟਵੀਟ ਕਰਕੇ ਲਿਖਿਆ ਕਿ ‘ਹੈਲੋ, ਮੇਰਾ ਫੇਸਬੁੱਕ ਪੇਜ ਹੈਕ ਹੋ ਗਿਆ ਹੈ। ਕ੍ਰਿਪਾ ਕਰਕੇ ਹੈਕਰ ਵੱਲੋਂ ਜੋ ਵੀ ਵੀਡੀਓਜ਼ ਪੋਸਟ ਹੋ ਰਹੀਆਂ ਹਨ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰੋ। ਮੈਂ ਅਕਾਊਂਟ ਰਿਕਵਰ ਕਰਨ ਦੀ ਕੋਸ਼ਿਸ਼ ’ਚ ਹਾਂ’। ਪ੍ਰਸ਼ੰਸਕ ਇਸ ਟਵੀਟ ਨੂੰ ਖ਼ੂਬ ਪਸੰਦ ਕਰ ਰਹੇ ਹਨ’। 


ਦੱਸ ਦੇਈਏ ਕਿ ਰਾਹੁਲ ਦੇ ਫੇਸਬੁੱਕ ਅਕਾਊਂਟ ’ਤੇ ਬੀਤੇ ਕਰੀਬ ਸੱਤ ਘੰਟੇ ਤੋਂ ਕੁਝ ਅਜੀਬ-ਗਰੀਬ ਵੀਡੀਓਜ਼ ਸਾਂਝੇ ਹੋ ਰਹੇ ਹਨ। ਇਨ੍ਹਾਂ ’ਚੋਂ ਕੁਝ ਫਨੀ ਵੀਡੀਓਜ਼ ਹਨ ਅਤੇ ਕੁਝ ਵੀਡੀਓਜ਼ ’ਚ ਪਰੈਂਕ ਹੈ। ਇਕ ਪਾਸੇ ਪ੍ਰਸ਼ੰਸਕ ਇਨ੍ਹਾਂ ਫਨੀ ਵੀਡੀਓਜ਼ ਨੂੰ ਪਸੰਦ ਕਰ ਰਹੇ ਹਨ ਤਾਂ ਉੱਧਰ ਕੁਝ ਲੋਕ ਰਾਹੁਲ ਦੀਆਂ ਅਜਿਹੀਆਂ ਪੋਸਟਾਂ ’ਤੇ ਸਵਾਲ ਵੀ ਚੁੱਕੇ ਰਹੇ ਹਨ। 


ਕੰਮ ਦੀ ਗੱਲ ਕਰੀਏ ਤਾਂ ਰਾਹੁਲ ਬਹੁਤ ਜਲਦ ਸ਼ੋਅ ‘ਖਤਰੋਂ ਕੇ ਖਿਲਾੜੀ 11’ ’ਚ ਨਜ਼ਰ ਆਉਣ ਵਾਲੇ ਹਨ। ਇਸ ਤੋਂ ਇਲਾਵਾ ਹਾਲ ਹੀ ’ਚ ਰਾਹੁਲ ਪ੍ਰੇਮਿਕਾ ਦਿਸ਼ਾ ਪਰਮਾਰ ਦੇ ਨਾਲ ‘ਮਧਾਣਯਾ’ ਸਾਂਗ ਦੇ ਮਿਊਜ਼ਿਕ ਵੀਡੀਓ ’ਚ ਨਜ਼ਰ ਆਏ ਸਨ ਜਿਸ ਨੂੰ ਪ੍ਰਸ਼ੰਸਕਾਂ ਨੇ ਖ਼ੂਬ ਪਿਆਰ ਦਿੱਤਾ।

Aarti dhillon

This news is Content Editor Aarti dhillon