ਚੰਡੀਗੜ੍ਹ ''ਚ ਇਸ ਦਿਨ ਹੋਵੇਗੀ ਪਰਿਣੀਤੀ-ਰਾਘਵ ਦੀ ਗ੍ਰੈਂਡ ਰਿਸੈਪਸ਼ਨ, ਕਾਰਡ ਹੋ ਗਿਆ ਵਾਇਰਲ

09/26/2023 12:58:17 PM

ਨਵੀਂ ਦਿੱਲੀ : 24 ਸਤੰਬਰ ਨੂੰ ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਦਾ ਸ਼ਾਹੀ ਵਿਆਹ ਹੋਇਆ, ਜਿਸ 'ਚ ਖ਼ਾਸ ਲੋਕਾਂ ਨੇ ਹੀ ਸ਼ਿਰਕਤ ਕੀਤੀ। ਉਦੈਪੁਰ ਦੇ ਲੀਲਾ ਪੈਲੇਸ 'ਚ ਸੱਤ ਫੇਰੇ ਲੈਣ ਵਾਲੇ ਇਸ ਜੋੜੇ ਨੇ ਖੁਦ ਆਪਣੇ ਵਿਆਹ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ। ਰਾਇਲ ਵੈਡਿੰਗ ਤੋਂ ਬਾਅਦ ਹੁਣ ਇਹ ਜੋੜਾ ਝੀਲਾਂ ਦੇ ਵਿਚਕਾਰ ਸਥਿਤ ਇਸ ਪੈਲੇਸ 'ਚ ਰਿਸੈਪਸ਼ਨ ਪਾਰਟੀ ਕਰੇਗਾ।

ਬੀਤੀ ਸ਼ਾਮ ਦਿੱਲੀ ਪਹੁੰਚਿਆ ਜੋੜਾ
ਦੱਸ ਦਈਏ ਕਿ 24 ਸਤੰਬਰ ਨੂੰ ਰਾਘਵ ਅਤੇ ਪਰਿਣੀਤੀ ਨੇ ਜ਼ਿੰਦਗੀ ਭਰ ਇੱਕ-ਦੂਜੇ ਦਾ ਹੱਥ ਫੜਿਆ। ਇੱਕ ਖੂਬਸੂਰਤ ਸ਼ਾਮ ਤੋਂ ਬਾਅਦ ਜੋੜਾ ਹੁਣ ਇੱਕ ਰਿਸੈਪਸ਼ਨ ਪਾਰਟੀ ਕਰੇਗਾ, ਜਿਸ 'ਚ ਰਾਜਨੀਤੀ ਤੋਂ ਲੈ ਕੇ ਬਾਲੀਵੁੱਡ ਤੱਕ ਦੇ ਸਾਰੇ ਸਿਤਾਰੇ ਸ਼ਾਮਲ ਹੋਣਗੇ। ਰਾਘਵ ਅਤੇ ਪਰਿਣੀਤੀ ਦਿੱਲੀ ਪਹੁੰਚ ਚੁੱਕੇ ਹਨ। ਉਨ੍ਹਾਂ ਦੇ ਪਹਿਲੇ ਰਿਸੈਪਸ਼ਨ ਦਾ ਕਾਰਡ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ।

ਚੰਡੀਗੜ੍ਹ 'ਚ ਹੋਵੇਗੀ ਗ੍ਰੈਂਡ ਰਿਸੈਪਸ਼ਨ 
ਖ਼ਬਰਾਂ ਹਨ ਕਿ ਪਰਿਣੀਤੀ ਤੇ ਰਾਘਵ ਚੰਡੀਗੜ੍ਹ 'ਚ ਰਿਸੈਪਸ਼ਨ ਪਾਰਟੀ ਦਾ ਆਯੋਜਨ ਕਰੇਗਾ। ਇਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ 'ਚ ਲਾੜਾ-ਲਾੜੀ ਦੇ ਗੈਟਅੱਪ 'ਚ ਰਾਘਵ ਅਤੇ ਪਰਿਣੀਤੀ ਦੀ ਤਸਵੀਰ ਛਪੀ ਹੈ। ਕਾਰਡ 'ਚ ਸਥਾਨ ਅਤੇ ਮਿਤੀ ਦਾ ਜ਼ਿਕਰ ਕੀਤਾ ਗਿਆ ਹੈ। ਰਾਘਵ ਅਤੇ ਪਰਿਣੀਤੀ 30 ਸਤੰਬਰ ਨੂੰ ਚੰਡੀਗੜ੍ਹ 'ਚ ਰਿਸੈਪਸ਼ਨ ਪਾਰਟੀ ਕਰਨਗੇ।

ਸੁਹਰੇ ਘਰ ਢੋਲ ਨਾਲ ਹੋਇਆ ਸਵਾਗਤ
ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਰਾਘਵ ਅਤੇ ਪਰਿਣੀਤੀ ਦਾ ਦਿੱਲੀ ਵਾਲੇ ਘਰ 'ਚ ਢੋਲ ਨਾਲ ਸਵਾਗਤ ਕਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਕਾਰ ਗੇਟ 'ਤੇ ਪਹੁੰਚੀ ਅਤੇ ਇਸ ਤੋਂ ਪਹਿਲਾਂ ਸਵਾਗਤ ਦੀ ਤਿਆਰੀ 'ਚ ਢੋਲ ਵਜਾਉਣ ਲੱਗੇ। ਜੋੜੇ ਦੇ ਸਵਾਗਤ ਲਈ ਰਾਘਵ ਦੇ ਘਰ ਨੂੰ ਰੌਸ਼ਨੀਆਂ ਨਾਲ ਸਜਾਇਆ ਗਿਆ ਸੀ। ਕੁੱਲ ਮਿਲਾ ਕੇ, ਪਰਿਣੀਤੀ ਦਾ ਸਹੁਰੇ ਘਰ 'ਚ ਬਹੁਤ ਧੂਮਧਾਮ ਨਾਲ ਸਵਾਗਤ ਕੀਤਾ ਗਿਆ।

sunita

This news is Content Editor sunita