ਫ਼ਿਲਮਾਂ ''ਚ ਆਉਣ ਤੋਂ ਪਹਿਲਾਂ ਆਰ ਮਾਧਵਨ ਰਹਿੰਦਾ ਸੀ ਇਸ ਗੱਲ ਦਾ ਖੌਫ਼, ਫਿਰ ਅਚਾਨਕ ਇੰਝ ਬਦਲ ਗਈ ਜ਼ਿੰਦਗੀ

06/01/2021 12:13:27 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਰੰਗਨਾਥਨ ਮਾਧਵਨ ਯਾਨੀਕਿ ਆਰ ਮਾਧਵਨ  ਦਾ ਜਨਮ 1 ਜੂਨ, 1970 ਨੂੰ ਝਾਰਖੰਡ ਦੇ ਜਮਸ਼ੇਦਪੁਰ ਵਿਚ ਹੋਇਆ ਸੀ। ਅੱਜ ਇਸ ਅਦਾਕਾਰ ਦੇ ਲੱਖਾਂ ਪ੍ਰਸ਼ੰਸਕ ਹਨ ਪਰ ਇਕ ਸਮਾਂ ਸੀ ਜਦੋਂ ਉਹ ਚਿੰਤਤ ਰਹਿੰਦੇ ਸਨ ਕਿ ਉਨ੍ਹਾਂ ਦਾ ਵਿਆਹ ਹੋਵੇਗਾ ਜਾਂ ਨਹੀਂ। ਦਰਅਸਲ, ਉਹ ਆਪਣੇ ਸਾਵਲੇ ਰੰਗ ਕਾਰਨ ਬਹੁਤ ਪ੍ਰੇਸ਼ਾਨ ਸੀ। 

ਖ਼ਬਰਾਂ ਅਨੁਸਾਰ ਇਕ ਵਾਰ ਆਰ ਮਾਧਵਨ ਨੇ ਇਸ ਦਾ ਜ਼ਿਕਰ ਕੀਤਾ ਸੀ। ਸ਼ਰਮੀਲੇ ਸੁਭਾਅ ਦੇ ਮਾਧਵਨ ਨੇ ਦੱਸਿਆ ਕਿ 'ਜਦੋਂ ਮੇਰੀ ਪਤਨੀ ਸਰਿਤਾ ਮੇਰੀ ਵਿਦਿਆਰਥੀ ਸੀ, ਇਕ ਦਿਨ ਉਸ ਨੇ ਮੈਨੂੰ ਡੇਟ 'ਤੇ ਜਾਣ ਲਈ ਕਿਹਾ।' ਪੁਰਾਣੀਆਂ ਯਾਦਾਂ ਨੂੰ ਦੁਹਰਾਉਦਿਆਂ ਅਦਾਕਾਰ ਨੇ ਅੱਗੇ ਕਿਹਾ, 'ਮੈਂ ਆਪਣੇ ਸਾਵਲੇ ਰੰਗ ਕਾਰਨ ਪਰੇਸ਼ਾਨ ਸੀ ਅਤੇ ਮੈਨੂੰ ਨਹੀਂ ਪਤਾ ਸੀ ਕਿ ਮੇਰਾ ਕਦੇ ਵਿਆਹ ਹੋਵੇਗਾ ਜਾਂ ਨਹੀਂ, ਇਸ ਲਈ ਮੈਂ ਸੋਚਿਆ ਕਿ ਇਹ ਇਕ ਚੰਗਾ ਮੌਕਾ ਸੀ ਅਤੇ ਮੈਂ ਇਸ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ।'


ਆਰ ਮਾਧਵਨ ਇਕ ਤਾਮਿਲ ਪਰਿਵਾਰ 'ਚੋਂ ਹੈ, ਜਿਥੇ ਸਿੱਖਿਆ ਨੂੰ ਵਧੇਰੇ ਮਹੱਤਵ ਦਿੱਤਾ ਜਾਂਦਾ ਹੈ। ਇਸ ਦੇ ਬਾਵਜੂਦ ਉਹ 8ਵੀਂ ਵਿਚ ਫੇਲ੍ਹ ਹੋ ਗਏ ਸਨ। ਫਿਰ ਕਿਸੇ ਤਰ੍ਹਾਂ ਉਸ ਨੂੰ ਕੋਲਹਾਪੁਰ ਦੇ ਇੰਜੀਨੀਅਰਿੰਗ ਕਾਲਜ ਵਿਚ ਦਾਖ਼ਲਾ ਮਿਲ ਗਿਆ। ਆਰ ਮਾਧਵਨ ਫ਼ਿਲਮਾਂ ਵਿਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਸਨ। ਉਸ ਨੇ ਇੱਕ ਟੀ ਵੀ ਸੀਰੀਅਲ 'ਬਨੇਗੀ ਅਪਨੀ ਬਾਤ' ਨਾਲ ਕੰਮ ਸ਼ੁਰੂ ਕੀਤਾ, ਜੋ 1996 ਵਿਚ ਆਇਆ ਸੀ। ਉਸੇ ਸਾਲ ਆਰ ਮਾਧਵਨ ਨੇ ਸੁਧੀਰ ਮਿਸ਼ਰਾ ਦੀ ਫ਼ਿਲਮ 'ਇਜਸ ਰਾਤ ਕੀ ਸੁਬਾਹ ਨਹੀਂ' ਵਿਚ ਵੀ ਇਕ ਭੂਮਿਕਾ ਨਿਭਾਈ, ਜਿਸ ਦਾ ਸਿਹਰਾ ਵੀ ਉਨ੍ਹਾਂ ਨੂੰ ਨਹੀਂ ਦਿੱਤਾ ਗਿਆ। ਫਿਰ 1997 ਵਿਚ ਮਾਧਵਨ ਨੇ ਮਨੀ ਰਤਨਮ ਦੀ ਫ਼ਿਲਮ 'ਇਰੂਲਰ' ਲਈ ਆਡੀਸ਼ਨ ਦਿੱਤਾ ਪਰ ਮਨੀ ਰਤਨਮ ਨੇ ਉਨ੍ਹਾਂ ਨੂੰ ਇਹ ਕਹਿ ਕੇ ਰਿਜੇਕਟ ਕਰ ਦਿੱਤਾ ਕਿ ਉਹ ਇਸ ਭੂਮਿਕਾ ਲਈ ਢੁਕਵਾਂ ਨਹੀਂ ਹੈ।


ਕਾਫ਼ੀ ਕੋਸ਼ਿਸ਼ ਤੋਂ ਬਾਅਦ ਉਹ 2001 ਵਿਚ ਗੌਤਮ ਮੈਨਨ ਦੀ ਫ਼ਿਲਮ 'ਰਹਿਣਾ ਹੈ ਤੇਰੇ ਦਿਲ ਮੈਂ' ਵਿਚ ਉਹ ਨਜ਼ਰ ਆਏ। ਉਹ ਮੈਡੀ ਦੀ ਭੂਮਿਕਾ ਨਿਭਾ ਕੇ ਲੋਕਾਂ ਦੇ ਦਿਲਾਂ ਵਿਚ ਵਸ ਗਏ। ਆਰ ਮਾਧਵਨ ਨੂੰ ਇਸ ਫ਼ਿਲਮ ਲਈ ਸਕ੍ਰੀਨ ਐਵਾਰਡ ਵੀ ਮਿਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਦੇਖਣ ਦੀ ਜ਼ਰੂਰਤ ਨਹੀਂ ਪਈ ।

sunita

This news is Content Editor sunita