ਵੱਖਰੇ ਅੰਦਾਜ਼ ’ਚ ਇਸ ਨੌਜਵਾਨ ਨੇ ਗਾਇਆ ‘ਪੁਸ਼ਪਾ’ ਫ਼ਿਲਮ ਦਾ ਗੀਤ ‘ਸ੍ਰੀਵੱਲੀ’ (ਵੀਡੀਓ)

03/04/2022 6:50:13 PM

ਚੰਡੀਗੜ੍ਹ (ਬਿਊਰੋ)– ‘ਪੁਸ਼ਪਾ’ ਫ਼ਿਲਮ ਨੇ ਲੋਕਾਂ ਵਿਚਾਲੇ ਵੱਡੀ ਪ੍ਰਸਿੱਧੀ ਹਾਸਲ ਕੀਤੀ ਹੈ। ਫ਼ਿਲਮ ’ਚ ਅੱਲੂ ਅਰਜੁਨ ਨੇ ਦਮਦਾਰ ਅਦਾਕਾਰੀ ਦੀ ਪੇਸ਼ਕਾਰੀ ਦਿੱਤੀ। ਇਸ ਫ਼ਿਲਮ ਨੂੰ ਜਿੰਨੇ ਵੀ ਦੇਖਿਆ, ਉਸ ਨੂੰ ਆਪਣਾ ਦੀਵਾਨਾ ਬਣਾ ਲਿਆ। ਨਾ ਸਿਰਫ ਅਦਾਕਾਰੀ, ਸਗੋਂ ਇਸ ਫ਼ਿਲਮ ਦਾ ਸੰਗੀਤ ਵੀ ਖ਼ੂਬ ਪਸੰਦ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ਼ ਖ਼ਾਨ ਨੂੰ ਪ੍ਰਸ਼ੰਸਕ ਨੇ ਦਿੱਤੀ ਨਸੀਹਤ, ਕਿਹਾ- ‘ਫ਼ਿਲਮਾਂ ’ਚ ਆਉਂਦੇ ਰਹੋ, ਖ਼ਬਰਾਂ ’ਚ ਨਹੀਂ’

ਹੁਣ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਇਕ ਨੌਜਵਾਨ ‘ਪੁਸ਼ਪਾ’ ਫ਼ਿਲਮ ਦੇ ‘ਸ੍ਰੀਵੱਲੀ’ ਗੀਤ ਨੂੰ ਆਪਣੇ ਅੰਦਾਜ਼ ’ਚ ਗਾ ਰਿਹਾ ਹੈ। ਵੀਡੀਓ ’ਚ ਦੇਖ ਸਕਦੇ ਹੋ ਕਿ ਇਹ ਨੌਜਵਾਨ ਗਿਟਾਰ ਦੇ ਨਾਲ ‘ਸ੍ਰੀਵੱਲੀ’ ਨੂੰ ਲਾਈਵ ਗਾ ਰਿਹਾ ਹੈ।

ਉਥੇ ‘ਪੁਸ਼ਪਾ’ ਫ਼ਿਲਮ ਦੇ ਆਰੀਜਨਲ ਗੀਤ ‘ਸ੍ਰੀਵੱਲੀ’ ਦੀ ਗੱਲ ਕਰੀਏ ਤਾਂ ਇਸ ਨੂੰ ਯੂਟਿਊਬ ’ਤੇ ਹੁਣ ਤਕ 294 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਟੀ-ਸੀਰੀਜ਼ ਦੇ ਬੈਨਰ ਹੇਠ ਇਹ ਗੀਤ 2 ਮਹੀਨੇ ਪਹਿਲਾਂ ਰਿਲੀਜ਼ ਹੋਇਆ ਸੀ।

ਦੱਸ ਦੇਈਏ ਕਿ ‘ਪੁਸ਼ਪਾ’ ਫ਼ਿਲਮ ਦਾ ਦੂਜਾ ਭਾਗ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ‘ਕੇ. ਜੀ. ਐੱਫ. 2’ ਤੋਂ ਬਾਅਦ ਇਹ ਦੂਜੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫ਼ਿਲਮ ਬਣ ਗਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh