ਵਿਦੇਸ਼ੀ ਧਰਤੀ ''ਤੇ ਛਾਇਆ ਪੰਜਾਬੀ ਵਿਰਸਾ, ਵਾਰਿਸ ਭਰਾਵਾਂ ਦੀ ਤਿੱਕੜੀ ਬੰਨ੍ਹੇਗੀ ਰੰਗ (ਵੀਡੀਓ)

09/19/2015 7:11:50 PM

ਪਰਥ- ਵਿਦੇਸ਼ੀ ਧਰਤੀ ''ਤੇ ''ਪੰਜਾਬੀ ਵਿਰਸਾ 2015'' ਦੀ ਪੂਰੀ ਬੱਲੇ-ਬੱਲੇ ਹੈ। ਆਸਟਰੇਲੀਆ ਦੇ ਪਰਥ ''ਚ ਪੰਜਾਬੀ ਇੰਡਸਟਰੀ ਦੇ ਉੱਘੇ ਗਾਇਕ ਮਨਮੋਹਨ ਵਾਰਿਸ ਦਾ ਪੰਜਾਬੀ ਵਿਰਸਾ ਪੂਰੀ ਤਰ੍ਹਾਂ ਨਾਲ ਛਾਇਆ ਹੋਇਆ ਹੈ। ਮਨਮੋਹਨ ਵਾਰਿਸ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਸਟਰੇਲੀਆ ''ਚ ਪੰਜਾਬੀਆਂ ਵਲੋਂ ਬਹੁਤ ਮਾਣ ਮਿਲ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ''ਜਗ ਬਾਣੀ'' ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਵਿਰਸੇ ਨੂੰ ਪ੍ਰਮੋਟ ਕਰਨ ਲਈ ''ਜਗ ਬਾਣੀ'' ਉਨ੍ਹਾਂ ਦਾ ਸਾਥ ਦੇ ਰਹੀ ਹੈ।
ਦੱਸਣਯੋਗ ਹੈ ਕਿ ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗਤਾਰ ਵਿਦੇਸ਼ੀ ਧਰਤੀ ''ਤੇ ਪੰਜਾਬ ਦਾ ਨਾਂ ਰੌਸ਼ਨ ਕਰ ਰਹੇ ਹਨ। ਪੰਜਾਬ ਵਿਚ ਆਪਣਾ ਪ੍ਰੋਗਰਾਮ ਲਗਾਉਣ ਤੋਂ ਬਾਅਦ ਹੁਣ ਇਹ ਵਿਰਸਾ ਤਸਮਾਨੀਆਂ ਦੇ ਹੋਬਰਟ ਸ਼ਹਿਰ ''ਚ ਆਪਣੇ ਜਲਵੇ ਦਿਖਾਵੇਗਾ। ਹੋਬਰਟ ''ਚ ਪਹਿਲੀ ਵਾਰ ਪੰਜਾਬੀ ਸ਼ੋਅ ਹੋਣ ਜਾ ਰਿਹਾ ਹੈ ਤੇ ਇਹ ਤਿੰਨੋਂ ਭਰਾਵਾਂ ਦੀ ਤਿੱਕੜੀ ਉੱਥੇ ਰੰਗ ਬੰਨ੍ਹੇਗੀ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tanu

This news is News Editor Tanu