ਕੈਲਗਰੀ ਤੋਂ ਹੋਈ ''ਪੰਜਾਬੀ ਵਿਰਸਾ 2016'' ਦੀ ਸ਼ੁਰੂਆਤ, ਵਾਰਿਸ ਭਰਾਵਾਂ ਨੇ ਬੰਨ੍ਹਿਆ ਸਮਾਂ

08/22/2016 6:38:19 PM

ਕੈਲਗਰੀ, (ਰਾਜੀਵ ਸ਼ਰਮਾ)— ਦੇਸ਼-ਵਿਦੇਸ਼ ''ਚ ਲੱਖਾਂ ਦੀ ਤਦਾਦ ''ਚ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ''ਤੇ ਰਾਜ ਕਰ ਰਹੇ ਵਾਰਿਸ ਭਰਾਵਾਂ ਵਲੋਂ ''ਪੰਜਾਬੀ ਵਿਰਸਾ 2016'' ਦੀ ਸ਼ੁਰੂਆਤ ਕੈਲਗਰੀ ਸ਼ਹਿਰ ਦੀ ਸੰਘਣੀ ਵਸੋਂ ਵਾਲੇ ਇਲਾਕੇ ''ਚ ਸਫਲਤਾ ਪੂਰਵਕ ਸ਼ੋਅ ਨਾਲ ਕੀਤੀ ਗਈ। ਕੈਲਗਰੀ ਵਿਖੇ ਮਲਟੀਕਲਚਰ ਐਂਟਰਟੇਨਮੈਂਟ ਵਲੋਂ ਕਰਵਾਏ ਸ਼ੋਅ ਸਮੇਂ ਵਾਰਿਸ ਭਰਾਵਾਂ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਵਲੋਂ ਸ਼ਹੀਦ ਊਧਮ ਸਿੰਘ ਦੇ ਬਾਰੇ ਗੀਤ ''ਪਿਸਟਲ ਤਾਂ ਮਿਲਣ ਬਾਜ਼ਾਰੋਂ, ਜਿਗਰੇ ਨਾ ਮਿਲਦੇ ਵੀ'' ਨਾਲ ਕੀਤੀ ਗਈ। ਬਾਅਦ ''ਚ ਤਿੰਨਾਂ ਭਰਾਵਾਂ ਨੇ ਪ੍ਰਵਾਸੀ ਪੰਜਾਬੀਆਂ ਦੀ ਸੁੱਖ ਮੰਗਦਿਆਂ ਗੀਤ ''ਤੁਸੀਂ ਵੱਸਦੇ ਰਹੋ ਪਰਦੇਸੀਓ ਤੁਹਾਡੇ ਨਾਲ ਵਸੇ ਪੰਜਾਬ'' ਨਾਲ ਖੂਬ ਸਮਾਂ ਬੰਨ੍ਹਿਆ। ਇਸ ਮੌਕੇ ਸੰਗਤਾਰ ਨੇ ਆਪਣਾ ਮਕਬੂਲ ਗੀਤ ''ਮੈਥੋਂ ਈਮੇਲਾਂ ਤੇਰੀਆਂ ਡਿਲੀਟ ਹੋ ਗਈਆਂ'' ਤੇ ਹੋਰ ਗੀਤਾਂ ਨਾਲ ਆਏ ਲੋਕਾਂ ਦਾ ਮਨੋਰੰਜਨ ਕੀਤਾ ਗਿਆ।
ਉਪਰੰਤ ਕਮਲ ਹੀਰ ਤੇ ਮਨਮੋਹਨ ਵਾਰਿਸ ਨੇ ਗੀਤਾਂ ਦੀ ਸ਼ਹਿਬਰ ਲਗਾਉਂਦਿਆਂ ਭਾਰ ਵਧਾ ਲਿਆ, ਇਥੇ ਆਉਣ ਤੋਂ ਪਹਿਲਾਂ ਪੂਰਾ ਦੇਸੀ ਸੀ, ਹਰ ਥਾਂ ਨੀ ਮਾਵਾਂ ਜ਼ਿੰਮੇਵਾਰ ਹੁੰਦੀਆਂ, ਕੈਂਠੇ ਵਾਲਾ ਪੁੱਛੇ ਤੇਰਾ ਨਾਂ, ਸਾਡੇ ਸਾਰੇ ਯਾਰ ਵੈਲੀ ਟਰੱਕਾਂ ਵਾਲੇ ਨੇ, ਚਰਖਾ ਕੱਤਦੀ ਕੁੜੀਏ ਗਾਇਆ ਨਾ ਕਰ ਨੀ, ਕੀ ਦੁਨੀਆ ''ਚ ਆਇਆ, ਜਿਸ ਨੇ ਅੱਖ ''ਚੋਂ ਪੀਤੀ ਨਾ, ਚੀਨਾ ਜੱਟ ਦਾ ਬਨੇਰੇ ''ਤੇ ਤੇ ਹੋਰ ਆਪਣੇ ਮਕਬੂਲ ਨਵੇਂ-ਪੁਰਾਣੇ ਗੀਤਾਂ ਨਾਲ ਭਰੇ ਹਾਲ ''ਚ ਪਹੁੰਚੇ ਬੈਠੇ ਪਰਿਵਾਰਾਂ ਸਮੇਤ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਗਿਆ। ਵਾਰਿਸ ਭਰਾਵਾਂ ਦਾ ਇਹ ਸ਼ੋਅ ਹਰ ਵਾਰ ਦੀ ਤਰ੍ਹਾਂ ਆਪਣੀ ਵੱਖਰੀ ਹੀ ਛਾਪ ਛੱਡਦਾ ਹੋਇਆ ਸਮਾਪਤ ਹੋਇਆ। ਅਖੀਰ ''ਚ ਆਏ ਸਾਰਿਆਂ ਦਾ ਕੁਲਦੀਪ ਵਾਰ, ਨਿਰਮਲ ਉੱਪਲ ਤੇ ਪਰਮ ਨੇ ਸਹਿਯੋਗ ਦੇਣ ਤੇ ਸ਼ੋਅ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ। ਸ਼ੋਅ ਸਮੇਂ ਗਿੱਧਾ ਤੇ ਭੰਗੜਾ ਵੀ ਕਰਵਾਇਆ ਗਿਆ।