ਕੰਗਨਾ ਰਣੌਤ ਨੇ ਕੀਤਾ ਬੇਬੇ ਬਾਰੇ ਗਲਤ ਟਵੀਟ, ਪੰਜਾਬੀ ਕਲਾਕਾਰਾਂ ਨੇ ਕੱਢੀ ਭੜਾਸ

12/01/2020 5:00:52 PM

ਜਲੰਧਰ (ਬਿਊਰੋ)– ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਅੱਜਕਲ ਆਪਣੇ ਗਲਤ ਬਿਆਨਬਾਜ਼ੀ ਕਾਰਨ ਲਗਾਤਾਰ ਵਿਵਾਦਾਂ ’ਚ ਘਿਰਦੀ ਜਾ ਰਹੀ ਹੈ। ਪਹਿਲਾਂ ਕਿਸਾਨਾਂ ਨੂੰ ਅੱਤਵਾਦੀ ਕਹਿ ਚੁੱਕੀ ਕੰਗਣਾ ਰਣੌਤ ਨੇ ਹੁਣ ਕਿਸਾਨ ਧਰਨਿਆਂ ’ਚ ਸ਼ਾਮਲ ਇਕ ਬਜ਼ੁਰਗ ਬੇਬੇ ਦੀ ਆਲੋਚਨਾ ਕੀਤੀ ਹੈ। ਉਸ ਨੇ ਟਵੀਟ ਕਰਦਿਆਂ ਬਜ਼ੁਰਗ ਬੇਬੇ ਦੀ ਤਸਵੀਰ ਸਾਂਝੀ ਕੀਤੀ ਤੇ ਦਾਅਵਾ ਕੀਤਾ ਕਿ ਉਹ ਪ੍ਰਦਰਸ਼ਨਾਂ ’ਚ ਜਾਣ ਲਈ ਪੈਸੇ ਲੈਂਦੀ ਹੈ। ਹਾਲਾਂਕਿ ਕੰਗਣਾ ਨੇ ਬਾਅਦ ’ਚ ਆਪਣਾ ਇਹ ਟਵੀਟ ਡਿਲੀਟ ਕਰ ਦਿੱਤਾ।

ਕੰਗਣਾ ਦੇ ਇਸ ਟਵੀਟ ਦਾ ਪੰਜਾਬੀ ਕਲਾਕਾਰਾਂ ਨੇ ਤਿੱਖਾ ਜਵਾਬ ਦਿੱਤਾ ਹੈ। ਦਿੱਲੀ ਪਹੁੰਚੇ ਪੰਜਾਬੀ ਗਾਇਕ ਕੰਵਰ ਗਰੇਵਾਲ ਤੇ ਹਰਫ ਚੀਮਾ ਨੇ ਲੋਕਾਂ ਨੂੰ ਕੰਗਣਾ ਰਣੌਤ ਦੀਆਂ ਫ਼ਿਲਮਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ। ਕੰਵਰ ਗਰੇਵਾਲ ਨੇ ਕੰਗਣਾ ਨੂੰ ਕਿਹਾ, ‘ਅਸੀਂ ਤੇਰੀ ਭਾਸ਼ਾ ਨਹੀਂ ਵਰਤਦੇ, ਅਸੀਂ ਮਾੜੀ ਸ਼ਬਦਾਵਲੀ ਨਹੀਂ ਵਰਦਤੇ ਪਰ ਤੇਰੀ ਸੋਚ ਬਹੁਤ ਨੀਵੀਂ ਹੈ ਤੇ ਅਸੀਂ ਤੇਰੀ ਸੋਚ ਨੂੰ ਦਰਕਾਰਦੇ ਹਾਂ।’

 
 
 
 
 
View this post on Instagram
 
 
 
 
 
 
 
 
 
 
 

A post shared by Harf Cheema (ਹਰਫ) (@harfcheema)

ਕੰਵਰ ਗਰੇਵਾਲ ਨੇ ਗੁਰਬਾਣੀ ਦੀਆਂ ਤੁਕਾਂ ਰਾਹੀਂ ਕੰਗਣਾਂ ਨੂੰ ਨਸੀਹਤ ਦਿੱਤੀ ਕਿ ਤੁਹਾਡਾ ਹੰਕਾਰ ਸਿਰ ਚੜ੍ਹ ਬੋਲਦਾ ਹੈ ਤੇ ਤੁਸੀਂ ਕੁਝ ਵੀ ਬੋਲ ਦਿੰਦੇ ਹੋ। ਉਨ੍ਹਾਂ ਕਿਹਾ ਜੋ ਧਰਨਿਆਂ ’ਚ ਬਜ਼ੁਰਗ ਮਾਵਾਂ ਬੈਠੀਆਂ ਹਨ, ਉਹ ਮਾਈ ਭਾਗੋ ਵਰਗੀਆਂ ਹਨ। ਕੰਵਰ ਗਰੇਵਾਲ ਨੇ ਸਪੱਸ਼ਟ ਕੀਤਾ ਕਿ ਨਾ ਤਾਂ ਅਸੀਂ ਅੱਤਵਾਦੀ ਹਾਂ ਤੇ ਨਾ ਹੀ ਉਹ, ਜੋ ਤੇਰੀ ਸੋਚ ਹੈ। ਮਾਲਕ ਤੇਨੂੰ ਸੁਮੱਤ ਬਖਸ਼ੇ।

ਹਰਫ ਚੀਮਾ ਨੇ ਕੰਗਣਾ ਨੂੰ ਸਵਾਲ ਕੀਤਾ ਕਿ ਜੇਕਰ ਝੰਡਾ ਚੁੱਕੀ ਮਾਤਾ ਪੈਸੇ ਲੈ ਕੇ ਰੋਲ ਕਰਦੀ ਹੈ ਤਾਂ ਕੀ ਉਸ ਤਸਵੀਰ ’ਚ ਬਾਕੀ ਬੀਬੀਆਂ ਵੀ ਪੈਸੇ ਲੈ ਕੇ ਰੋਲ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਕੀ ਪੋਸਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਜੋ ਲੋਕ ਪੰਜਾਬ ਦੇ ਹੱਕ ’ਚ ਨਹੀਂ ਖੜ੍ਹ ਸਕਦੇ, ਪੰਜਾਬ ਦੇ ਸੰਘਰਸ਼ ਨੂੰ ਢਾਹ ਲਾ ਰਹੇ ਹਨ, ਅਜਿਹੇ ਲੋਕਾਂ ਦਾ ਬਾਈਕਾਰਟ ਕਰਨਾ ਚਾਹੀਦਾ ਹੈ।

Rahul Singh

This news is Content Editor Rahul Singh