ਕਿਸਾਨਾਂ ’ਤੇ ਹੋਈ ਪਾਣੀ ਦੀ ਵਾਛੜ ਨੂੰ ਦੇਖ ਪੰਜਾਬੀ ਕਲਾਕਾਰਾਂ ਦਾ ਛਲਕਿਆ ਦਰਦ, ਇੰਝ ਕੀਤਾ ਬਿਆਨ

11/26/2020 2:40:11 PM

ਜਲੰਧਰ (ਬਿਊਰੋ)– ਪੰਜਾਬ ਦੇ ਕਿਸਾਨ ਖੇਤੀ ਕਾਨੂੰਨ ਦੇ ਵਿਰੋਧ ’ਚ ਦਿੱਲੀ ਕੂਚ ਕਰ ਰਹੇ ਹਨ। ਕਿਸਾਨਾਂ ਨੂੰ ਦਿੱਲੀ ਤੋਂ ਪਹਿਲਾਂ ਹਰਿਆਣਾ ’ਚ ਭਾਰੀ ਸੰਘਰਸ ਕਰਨਾ ਪੈ ਰਿਹਾ ਹੈ। ਹਰਿਆਣਾ ਦੇ ਸਾਰੇ ਮੁੱਖ ਮਾਰਗਾਂ ’ਤੇ ਭਾਰੀ ਜਾਮ ਦੀ ਸਥਿਤੀ ਹੈ। ਵੱਡੀ ਗਿਣਤੀ ’ਚ ਪੁਲਸ ਫੋਰਸ ਦੀ ਤਾਇਨਾਤ ਹੈ। ਪੁਲਸ ਵਲੋਂ ਕਿਸਾਨਾਂ ਨੂੰ ਰੋਕਣ ਲਈ ਹੰਝੂ ਗੈਸ ਦੇ ਗੋਲੇ ਤੇ ਪਾਣੀ ਦੀ ਵਾਛੜ ਕੀਤੀ ਜਾ ਰਹੀ ਹੈ।

ਇਸ ਸਭ ਨੂੰ ਦੇਖਦਿਆਂ ਪੰਜਾਬੀ ਕਲਾਕਾਰ ਭਾਈਚਾਰਾ ਵੀ ਕਿਸਾਨਾਂ ਦੇ ਹੱਕ ’ਚ ਨਿੱਤਰਿਆ ਹੈ। ਕਿਸਾਨਾਂ ਦੇ ਹੱਕ ’ਚ ਸ਼ੁਰੂ ਤੋਂ ਹੀ ਮੁਹਿੰਮ ਵਿੱਢ ਕੇ ਪੰਜਾਬੀ ਕਲਾਕਾਰ ਉਨ੍ਹਾਂ ਦਾ ਸਾਥ ਦੇ ਰਹੇ ਹਨ ਤੇ ਖੇਤੀ ਕਾਨੂੰਨ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।

ਜਦੋਂ ਸੋਸ਼ਲ ਮੀਡੀਆ ’ਤੇ ਕਿਸਾਨਾਂ ’ਤੇ ਕੀਤੀ ਗਈ ਪਾਣੀ ਦੀ ਵਾਛੜ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਕਲਾਕਾਰਾਂ ਨੇ ਸੋਸ਼ਲ ਮੀਡੀਆ ’ਤੇ ਕਿਸਾਨਾਂ ਦੇ ਭਲੇ ਦੀ ਅਰਦਾਸ ਕਰਦਿਆਂ ਕੁਝ ਪੋਸਟਾਂ ਸਾਂਝੀਆਂ ਕੀਤੀਆਂ ਹਨ।

ਦਿਲਜੀਤ ਦੋਸਾਂਝ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਚ ਲਿਖਿਆ, ‘ਉਹ ਵਾਹਿਗੁਰੂ ਮਿਹਰ ਕਰੀਂ।’

ਐਮੀ ਵਿਰਕ ਨੇ ਤਸਵੀਰ ਇੰਸਟਾਗ੍ਰਾਮ ’ਤੇ ਪੋਸਟ ਕਰਦਿਆਂ ਲਿਖਿਆ, ‘ਨਿਸਚੈ ਕਰਿ ਅਪੁਨੀ ਜੀਤ ਕਰੋ।’

ਸਿੱਧੂ ਮੂਸੇ ਵਾਲਾ ਨੇ ਇੰਸਟਾਗ੍ਰਾਮ ਸਟੋਰੀਜ਼ ’ਚ ਕੁਝ ਵੀਡੀਓਜ਼ ਸਾਂਝੀਆਂ ਕੀਤੀਆਂ ਹਨ ਤੇ ਲਿਖਿਆ ਹੈ, ‘ਹੌਸਲਾ ਜ਼ਿੰਦਾਬਾਦ।’

ਉਥੇ ਪੰਜਾਬੀ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਨੇ ਕੁਝ ਤਸਵੀਰਾਂ ਇੰਸਟਾਗ੍ਰਾਮ ਸਟੋਰੀਜ਼ ’ਚ ਸਾਂਝੀਆਂ ਕੀਤੀਆਂ ਹਨ।

ਅਦਾਕਾਰਾ ਸਰਗੁਣ ਮਹਿਤਾ ਨੇ ਵੀ ਐਮੀ ਵਿਰਕ ਦੀ ਪੋਸਟ ਨੂੰ ਰੀਸ਼ੇਅਰ ਕੀਤਾ ਹੈ ਤੇ ਕਿਸਾਨਾਂ ਦੇ ਹੱਕ ’ਚ ਆਵਾਜ਼ ਬੁਲੰਦ ਕੀਤੀ ਹੈ।

ਨਿਮਰਤ ਖਹਿਰਾ ਵੀ ਪੋਸਟ ’ਚ ਲਿਖਦੀ ਹੈ, ‘ਨਿਸਚੈ ਕਰਿ ਅਪੁਨੀ ਜੀਤ ਕਰੋ।’

ਗਾਇਕ ਤੇ ਅਦਾਕਾਰ ਰਾਜਵੀਰ ਜਵੰਦਾ ਨੇ ਪੋਸਟ ਨਾਲ ਲਿਖਿਆ, ‘ਪੰਜਾਬ।’

ਤਰਸੇਮ ਜੱਸੜ ਵਲੋਂ ਵੀ ਇੰਸਟਾਗ੍ਰਾਮ ਸਟੋਰੀਜ਼ ’ਚ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕੀਤੀਆਂ ਗਈਆਂ ਤੇ ਉਨ੍ਹਾਂ ਲਿਖਿਆ, ‘ਮਿਹਰ ਕਰੀਂ ਦਾਤਾ। ਕਿਸਾਨ ਯੂਨੀਅਨ।’

ਇਨ੍ਹਾਂ ਤੋਂ ਇਲਾਵਾ ਵੀ ਹੋਰ ਕਈ ਪੰਜਾਬੀ ਗਾਇਕਾਂ ਤੇ ਅਦਾਕਾਰਾਂ ਵਲੋਂ ਕਿਸਾਨਾਂ ਦੇ ਹੱਕ ’ਚ ਸੋਸ਼ਲ ਮੀਡੀਆ ’ਤੇ ਸਮਰਥਨ ਕੀਤਾ ਜਾ ਰਿਹਾ ਹੈ। ਉਥੇ ਗਾਇਕ ਹਰਫ ਚੀਮਾ, ਕਨਵਰ ਗਰੇਵਾਲ ਤੇ ਗਲਵ ਵੜੈਚ ਸ਼ੰਭੂ ਬਾਰਡਰ ’ਤੇ ਕਿਸਾਨਾਂ ਨਾਲ ਡਟੇ ਹੋਏ ਹਨ।

Rahul Singh

This news is Content Editor Rahul Singh