ਸਿੱਧੂ ਮੂਸੇ ਵਾਲਾ ਨੇ ਮੁੜ ਚਮਕਾਇਆ ''ਪੰਜਾਬੀ ਸੰਗੀਤ ਜਗਤ'' ਦਾ ਨਾਂ, ਹਾਸਲ ਕੀਤੀ ਵੱਡੀ ਉਪਲਬਧੀ

09/13/2021 2:23:18 PM

ਚੰਡੀਗੜ੍ਹ (ਬਿਊਰੋ) - ਪੰਜਾਬੀ ਮਿਊਜ਼ਿਕ ਜਗਤ ਦਿਨ ਰਾਤ ਤਰੱਕੀਆਂ ਦੇ ਰਾਹਾਂ ਵੱਲੋਂ ਵੱਧ ਰਿਹਾ ਹੈ। ਪੰਜਾਬੀ ਮਿਊਜ਼ਿਕ ਅਜਿਹਾ ਹੈ ਜੋ ਕਿ ਦੁਨੀਆ ਦੇ ਕੋਨੇ-ਕੋਨੇ 'ਚ ਵੱਸ ਰਿਹਾ ਹੈ। ਪੰਜਾਬੀ ਗਾਇਕ ਜੋ ਕਿ ਪੰਜਾਬੀ ਸੰਗੀਤ ਨੂੰ ਉੱਚੀਆਂ ਬੁਲੰਦੀਆਂ 'ਤੇ ਪਹੁੰਚਾਉਣ ਲਈ ਖੂਬ ਮਿਹਨਤ ਕਰ ਰਹੇ ਹਨ।

ਅਜਿਹਾ ਹੀ ਮਾਣ ਵਾਲਾ ਕੰਮ ਕੀਤਾ ਹੈ ਗਾਇਕ ਸਿੱਧੂ ਮੂਸੇ ਵਾਲਾ ਨੇ। ਜੀ ਹਾਂ ਉਹ ਪਹਿਲਾ ਸਰਦਾਰ ਕਲਾਕਾਰ ਹੋਣ ਦੇ ਨਾਲ ਪਹਿਲਾ ਭਾਰਤੀ ਕਲਾਕਾਰ ਬਣ ਗਿਆ ਹੈ, ਜਿਸ ਨੇ ਯੂ.ਕੇ ਦੇ ਪ੍ਰਸਿੱਧ 'Wireless Festival' 'ਚ ਪਰਫਾਰਮ ਕੀਤਾ ਹੈ।

'Wireless Festival' 'ਚ ਉਹ ਪੰਜਾਬੀ ਗੀਤ ਗਾ ਕੇ ਲੋਕਾਂ ਨੂੰ ਝੂਮਣ ਦੇ ਮਜ਼ਬੂਰ ਕਰਦੇ ਹੋਏ ਨਜ਼ਰ ਆਏ। ਉਨ੍ਹਾਂ ਨੇ ਪੰਜਾਬੀ ਨੂੰ ਉੱਥੇ ਪਰਫਾਰਮ ਕਰਕੇ ਸਰਪ੍ਰਾਈਜ਼ ਦਿੱਤਾ ਹੈ। ਉਨ੍ਹਾਂ ਦੀ ਪਰਫਾਰਮੈਂਸ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।


ਜੇ ਗੱਲ ਕਰੀਏ ਗਾਇਕ ਸਿੱਧੂ ਮੂਸੇ ਵਾਲਾ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹਨ। ਬਹੁਤ ਜਲਦ ਆਪਣੀ ਪਹਿਲੀ ਫ਼ਿਲਮ 'ਮੂਸਾ ਜੱਟ' (Moosa Jatt) ਜੋ ਕਿ ਇੰਨੀਂ ਦਿਨੀਂ ਖ਼ੂਬ ਸੁਰਖੀਆਂ ਬਟੋਰ ਰਹੀ ਹੈ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ 'ਚ ਵੀ ਗੀਤ ਗਾ ਚੁੱਕੇ ਹਨ। ਇਸ ਤੋਂ ਇਲਾਵਾ ਉਹ 'ਯੈੱਸ ਆਈ ਐੱਮ ਸਟੂਡੈਂਟ' ਫ਼ਿਲਮ 'ਚ ਵੀ ਨਜ਼ਰ ਆਉਣਗੇ।

 

 
 
 
 
 
View this post on Instagram
 
 
 
 
 
 
 
 
 
 
 

A post shared by 𝙞𝙨𝙪𝙥𝙥𝙤𝙧𝙩𝙛𝙖𝙧𝙢𝙚𝙧𝙨 🌾 (@sidhu.revolutionizer)

sunita

This news is Content Editor sunita