ਪਰਮੀਸ਼ ਵਰਮਾ ਦੇ ਭਰਾ ਸੁਖਨ ਦੇ ਵਿਆਹ ਦੀਆਂ ਤਸਵੀਰਾਂ, ਪਤੀ-ਪਤਨੀ ਦਾ ਰੋਮਾਂਟਿਕ ਅੰਦਾਜ਼ ਮੋਹ ਰਿਹੈ ਲੋਕਾਂ ਦਾ ਮਨ

12/11/2023 12:39:52 PM

ਐਂਟਰਟੇਨਮੈਂਟ ਡੈਸਕ : ਬੀਤੇ ਕੁਝ ਦਿਨ ਪਹਿਲਾਂ ਪੰਜਾਬੀ ਤੇ ਅਦਾਕਾਰ ਪਰਮੀਸ਼ ਵਰਮਾ ਦਾ ਭਰਾ ਸੁਖਨ ਵਰਮਾ ਵਿਆਹ ਦੇ ਬੰਧਨ 'ਚ ਬੱਝਿਆ ਹੈ, ਜਿਸ ਦੀਆਂ ਤਸਵੀਰਾਂ ਹਾਲੇ ਵੀ ਚਰਚਾ 'ਚ ਬਣੀਆਂ ਹੋਈਆਂ ਹਨ। ਹਾਲ ਹੀ 'ਚ ਸੁਖਨ ਨੇ ਆਪਣੇ ਵਿਆਹ ਦੀਆਂ ਸ਼ਾਨਦਾਰ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਲੋਕਾਂ ਵਲੋਂ ਵੀ ਖ਼ਾਸ ਪਸੰਦ ਕੀਤਾ ਜਾ ਰਿਹਾ ਹੈ।

ਇਨ੍ਹਾਂ ਤਸਵੀਰਾਂ 'ਚ ਸੁਖਨ ਵਰਮਾ ਦਾ ਪਤਨੀ ਤਰਨ ਨਾਲ ਰੋਮਾਂਟਿਕ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ। ਉਸ ਦੀਆਂ ਇਨ੍ਹਾਂ ਤਸਵੀਰਾਂ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। 

ਦੱਸ ਦੇਈਏ ਕਿ ਸੁਖਨ ਵਰਮਾ ਤੇ ਤਰਨ ਕੌਰ ਦਾ ਵਿਆਹ ਬਹੁਤ ਹੀ ਸ਼ਾਨਦਾਰ ਹੋਇਆ ਹੈ, ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਲਗਾਤਾਰ ਪਰਮੀਸ਼ ਵਰਮਾ ਵਲੋਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।

ਇਸ ਤੋਂ ਪਹਿਲਾਂ ਸੁਖਨ ਵਰਮਾ ਤੇ ਤਰਨ ਦੀ ਰਿਸੈਪਸ਼ਨ ਪਾਰਟੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਇਆ ਸੀ, ਜਿਸ ਨੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ ਸੀ। ਵੈਡਿੰਗ ਰਿਸੈਪਸ਼ਨ ਮੌਕੇ ਖੂਬਸੂਰਤ ਜੋੜੇ ਦਾ ਲੁੱਕ ਖਿੱਚ ਦਾ ਕੇਂਦਰ ਬਣਿਆ ਰਿਹਾ ਸੀ।

ਸੁਖਨ ਤੇ ਤਰਨ ਦੇ ਲਾਵਾਂ ਦੀ ਵੀਡੀਓ ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਸੀ। ਇਸ ਵੀਡੀਓ ਨਾਲ ਪਰਮੀਸ਼ ਨੇ ਕੈਪਸ਼ਨ ’ਚ ਲਿਖਿਆ, ‘‘ਮੇਰਾ ਦਿਲ ਪਿਆਰ ਨਾਲ ਭਰ ਗਿਆ ਹੈ। ਬਹੁਤ-ਬਹੁਤ ਮੁਬਾਰਕਾਂ ਸੁਖਨ ਤੇ ਤਰਨ।’’

ਪਰਮੀਸ਼ ਵਰਮਾ ਨੇ ਸੁਖਨ ਦੇ ਵਿਆਹ ਨਾਲ ਜੁੜੀਆ ਵੀਡੀਓ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸ਼ੇਅਰ ਕਰਦੇ ਹੋਏ ਲਿਖਿਆ ਸੀ, ''ਵਿਆਹ ਦਾ ਸੀਜ਼ਨ ਚਾਲੂ - ਡਾਈਟਿੰਗ ਬੰਦ... ਮੁਬਾਰਕਾਂ 🔐 ਸੁਖਨ ਤੇ ਤਰਨ ❤️...।''  

28 ਨਵੰਬਰ ਨੂੰ ਪਰਮੀਸ਼ ਵਰਮਾ ਨੇ ਸੁਖਨ ਦੀ ਹਲਦੀ ਮੌਕੇ ਦੀ ਵੀਡੀਓ ਸਾਂਝੀ ਕਰਕੇ ਆਪਣੇ ਛੋਟੇ ਭਰਾ ਦੇ ਵਿਆਹ ਦੀ ਜਾਣਕਾਰੀ ਆਪਣੇ ਚਾਹੁਣ ਵਾਲਿਆਂ ਨਾਲ ਸਾਂਝੀ ਕੀਤੀ ਸੀ।

ਪਰਮੀਸ਼ ਨੇ ਇਸ ਵੀਡੀਓ ਨਾਲ ਕੈਪਸ਼ਨ ’ਚ ਲਿਖਿਆ ਸੀ, ‘‘ਵਾਹਿਗੁਰੂ ਮਿਹਰ ਕਰੇ। ਬਹੁਤ ਸਾਰਾ ਪਿਆਰ ਤੇ ਮੁਬਾਰਕਾਂ ਸੁਖਨ। ਘਰ ’ਚ ਸੁਆਗਤ ਹੈ ਤਰਨ।’’

ਦੱਸਣਯੋਗ ਹੈ ਕਿ ਪਰਮੀਸ਼ ਵਰਮਾ ਦਾ ਹਾਲ ਹੀ 'ਚ ਗੀਤ 'ਸੈੱਟ ਹੋ ਗਿਆ' ਰਿਲੀਜ਼ ਕੀਤਾ ਹੈ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਮਿਲਿਆ। ਪਰਮੀਸ਼ ਵਰਮਾ ਗੀਤ 'ਚ ਆਪਣੀ ਅਦਾਕਾਰੀ ਨੂੰ ਇੰਨੇ ਸੁਚੱਜੇ ਢੰਗ ਨਾਲ ਪੇਸ਼ ਕਰਦੇ ਹਨ ਕਿ ਹਰ ਇਕ ਦੀ ਪਸੰਦ 'ਤੇ ਉਹ ਗੀਤ ਖਰਾ ਉਤਰਦਾ ਹੈ।

ਉਨ੍ਹਾਂ ਨੇ ਪਹਿਲਾਂ ਅਸਿਸਟੈਂਟ ਡਾਇਰੈਕਟਰ ਤੇ ਫਿਰ ਮਾਡਲਿੰਗ ਅਤੇ ਡਾਇਰੈਕਟਰ ਵਜੋਂ ਆਪਣੇ ਆਪ ਨੂੰ ਇੰਡਸਟਰੀ 'ਚ ਸਾਬਿਤ ਕੀਤਾ। ਪਰਮੀਸ਼ ਵਰਮਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਸ਼ਹੂਰ ਡਾਇਰੈਕਟਰ ਜਸ਼ਨ ਨੰਨੜ ਦੇ ਗੀਤਾਂ 'ਚ ਮਾਡਲਿੰਗ ਤੋਂ ਕੀਤੀ ਸੀ ਅਤੇ ਫਿਰ ਪਰਮੀਸ਼ ਆਪ ਡਾਇਰੈਕਸ਼ਨ ਦੇ ਕੰਮ 'ਚ ਆ ਗਏ।

 

sunita

This news is Content Editor sunita