ਗਾਇਕ ਕਰਨ ਔਜਲਾ ਦੇ ਗੀਤ 'Nothing Lasts' ਦੀ ਵੀਡੀਓ ਰਿਲੀਜ਼, ਬਣਾਇਆ ਵੱਡਾ ਰਿਕਾਰਡ

03/05/2024 11:55:54 AM

ਜਲੰਧਰ (ਬਿਊਰੋ) : ਆਪਣੀ ਦਮਦਾਰ ਆਵਾਜ਼ ਦੇ ਸਦਕਾ ਕਰਨ ਔਜਲਾ ਪੰਜਾਬੀ ਇੰਡਸਟਰੀ ਦੇ ਰੌਕਸਟਾਰ ਬਣੇ ਹਨ। ਇਹ ਅਕਸਰ ਆਪਣੀ ਪ੍ਰੋਫ਼ੈਸ਼ਨਲ ਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿਚ ਰਹਿੰਦੇ ਹਨ। ਇਨ੍ਹਾਂ ਦਾ ਗਾਇਆ ਹਰ ਗੀਤ ਸੁਪਰਹਿੱਟ ਸਾਬਿਤ ਹੁੰਦਾ ਹੈ। ਕਰਨ ਔਜਲਾ ਅੱਜ ਜਿਸ ਮੁਕਾਮ 'ਤੇ ਹਨ, ਉਨ੍ਹਾਂ ਨੇ ਇੱਥੇ ਤੱਕ ਪਹੁੰਚਣ ਲਈ ਸਖ਼ਤ ਮਿਹਨਤ ਕੀਤੀ ਹੈ। ਹਾਲ ਹੀ 'ਚ ਕਰਨ ਔਜਲਾ ਦੀ ਐਲਬਮ 'ਸਟ੍ਰੀਟ ਡਰੀਮਜ਼' ਦੇ ਗੀਤ 'ਨਥਿੰਗ ਲਾਸਟਸ' (Nothing Lasts) ਦੀ ਵੀਡੀਓ ਰਿਲੀਜ਼ ਹੋਈ ਹੈ, ਜਿਸ ਨੂੰ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਦੀ ਵੀਡੀਓ ਹਰੇਕ ਦਾ ਦਿਲ ਜਿੱਤ ਰਹੀ ਹੈ। 

ਦੱਸ ਦਈਏ ਕਿ ਗਾਣੇ ਦੀ ਵੀਡੀਓ 'ਚ ਕਰਨ ਔਜਲਾ ਬੱਚਿਆਂ ਨਾਲ ਨਜ਼ਰ ਆ ਰਹੇ ਹਨ। ਇਸ ਦੌਰਾਨ ਉਹ ਬੱਚਿਆਂ ਨਾਲ ਸਮਾਂ ਨੂੰ ਖਾਣਾ ਪਰੋਸਦੇ ਹਨ ਅਤੇ ਉਨ੍ਹਾਂ ਨਾਲ ਕੁਆਲਿਟੀ ਸਮਾਂ ਬਤੀਤ ਕਰ ਰਹੇ ਹਨ। ਇਸ ਗੀਤ ਦੀ ਇਕ ਕਪਿਲ ਕਰਨ ਔਜਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਪੋਸਟ ਕਰਦਿਆਂ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਕੀਹਦੇ ਕੀਹਦੇ ਗਾਣੇ ਆ ਇੱਥੇ ਹੀ ਰਹਿ ਜਾਣੇ ਆ।' ਖ਼ਬਰ ਲਿਖੇ ਜਾਣ ਤੱਕ ਕਰਨ ਔਜਲਾ ਦੇ ਗੀਤ ਦੇ ਇਸ ਵੀਡੀਓ ਨੂੰ 4,758,413 ਤੋਂ ਵੱਧ ਲੋਕ ਵੇਖ ਚੁੱਕੇ ਸਨ ਅਤੇ 7 ਹਜ਼ਾਰ ਤੋਂ ਵੱਧ ਕੁਮੈਂਟਸ ਸਨ। 

ਦੱਸਣਯੋਗ ਹੈ ਕਿ ਕਰਨ ਔਜਲਾ ਪੰਜਾਬੀ ਇੰਡਸਟਰੀ ਦਾ ਟੌਪ ਗਾਇਕ ਹੈ। ਪਿਛਲੇ ਸਾਲ ਔਜਲਾ ਦੀ ਐਲਬਮ 'ਮੇਕਿੰਗ ਮੈਮੋਰੀਜ਼' ਰਿਲੀਜ਼ ਹੋਈ ਸੀ, ਜਿਸ ਨੂੰ ਪੂਰੀ ਦੁਨੀਆ 'ਚ ਖੂਬ ਪਿਆਰ ਮਿਿਲਆ ਸੀ। ਇਸ ਤੋਂ ਇਲਾਵਾ ਗਾਇਕ ਦੀ ਐਲਬਮ 'ਸਟ੍ਰੀਟ ਡਰੀਮਜ਼' ਵੀ ਹਾਲ ਹੀ 'ਚ ਰਿਲੀਜ਼ ਹੋਈ ਹੈ, ਜਿਸ ਲਈ ਉਨ੍ਹਾਂ ਨੇ ਰੈਪਰ ਡਿਵਾਈਨ ਨਾਲ ਕੋਲੈਬ ਕੀਤਾ ਹੈ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਔਜਲਾ ਨੇ ਬੀਤੇ ਦਿਨ ਯਾਨੀਕਿ 3 ਮਾਰਚ ਨੂੰ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ। ਉਨ੍ਹਾਂ ਨੇ ਪਲਕ ਔਜਲਾ ਨਾਲ ਪਿਛਲੇ ਸਾਲ ਵਿਆਹ ਕਰਵਾਇਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਨੂੰ ਕਰਨ ਔਜਲਾ ਤੇ ਡਿਵਾਈਨ ਦੀ ਗੀਤ ਦੀ ਵੀਡੀਓ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita