ਕਰਨ ਔਜਲਾ ਨੇ ਦਿੱਗਜ ਹਾਲੀਵੁੱਡ ਕਲਾਕਾਰਾਂ ਨੂੰ ਛੱਡਿਆ ਪਿੱਛੇ, ਹਾਸਲ ਕੀਤੀ ਇਹ ਵੱਡੀ ਉਪਲਬਧੀ

02/23/2023 5:59:05 PM

ਜਲੰਧਰ (ਬਿਊਰੋ) : ਗਾਇਕ ਕਰਨ ਔਜਲਾ ਇੰਨੀਂ ਦਿਨੀਂ ਕਾਫ਼ੀ ਸੁਰਖੀਆਂ 'ਚ ਹੈ। ਉਨ੍ਹਾਂ ਦੀ ਹਾਲ ਹੀ 'ਚ 'ਈਪੀ' (ਮਿੰਨੀ ਐਲਬਮ) 'ਫੋਰ ਯੂ' ਰਿਲੀਜ਼ ਹੋਈ ਹੈ, ਜਿਸ ਨੂੰ ਪੂਰੀ ਦੁਨੀਆ 'ਚ ਕਾਫ਼ੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਖ਼ਾਸ ਕਰਕੇ ਐਲਬਮ ਦਾ ਗੀਤ '52 ਬਾਰਜ਼' ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਇੰਨਾਂ ਹੀ ਨਹੀਂ ਹੁਣ ਗਾਇਕ ਦੀ 'ਈਪੀ' ਨੇ ਬਿਲਬੋਰਡ ਚਾਰਟਸ 'ਚ ਵੀ ਖ਼ਾਸ ਜਗ੍ਹਾ ਬਣਾ ਲਈ ਹੈ। ਕਰਨ ਔਜਲਾ ਨੇ ਬਿਲਬੋਰਡ ਚਾਰਟਸ ਦਾ ਸਕ੍ਰੀਨਸ਼ਾਟ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਔਜਲਾ ਦੀ 'ਈਪੀ' 28ਵੇਂ ਸਥਾਨ 'ਤੇ ਹੈ। 

ਦੱਸ ਦਈਏ ਕਿ ਕਰਨ ਔਜਲਾ ਦੀ ਐਲਬਮ 'ਫੋਰ ਯੂ' ਖੂਬ ਧਮਾਲਾਂ ਪਾ ਰਹੀ ਹੈ। ਹਾਲ ਹੀ 'ਚ ਕਰਨ ਔਜਲਾ ਨੇ ਇੱਕ ਪੋਸਟ ਸ਼ੇਅਰ ਕਰਕੇ ਇਸ ਬਾਰੇ ਫੈਨਜ਼ ਨਾਲ ਜਾਣਕਾਰੀ ਵੀ ਸ਼ੇਅਰ ਕੀਤੀ ਸੀ। ਇਹ ਐਲਬਮ ਕਈ ਦੇਸ਼ਾਂ 'ਚ ਟਰੈਂਡ ਕਰ ਰਹੀ ਹੈ। ਭਾਰਤ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕਰਨ ਔਜਲਾ ਦੀ ਐਲਬਮ ਪਹਿਲੇ ਨੰਬਰ 'ਤੇ ਟਰੈਂਡਿੰਗ 'ਚ ਹੈ।

ਕਰਨ ਔਜਲਾ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ, ਜਿਸ 'ਚ ਉਨ੍ਹਾਂ ਨੇ ਦੱਸਿਆ ਕਿ ਐੱਪਲ ਮਿਊਜ਼ਿਕ 'ਤੇ ਕਰਨ ਦੀ ਐਲਬਮ 'ਫੋਰ ਯੂ' 10 ਦੇਸ਼ਾਂ 'ਚ ਟਰੈਂਡਿੰਗ 'ਚ ਚੱਲ ਰਹੀ ਹੈ। ਦੱਸ ਦਈਏ ਕਿ ਭਾਰਤ 'ਚ ਔਜਲਾ ਦੀ ਐਲਬਮ ਨੰਬਰ 1 'ਤੇ ਟਰੈਂਡ ਕਰ ਰਹੀ ਹੈ ਜਦੋਂਕਿ ਕੈਨੇਡਾ 'ਚ ਦੂਜੇ ਸਥਾਨ 'ਤੇ, ਨਿਊਜ਼ੀਲੈਂਡ 'ਚ ਤੀਜੇ ਸਥਾਨ 'ਤੇ, ਆਸਟਰੇਲੀਆ 'ਚ 15ਵੇਂ ਸਥਾਨ 'ਤੇ, ਬਹਿਰੀਨ 'ਚ 35ਵੇਂ, ਯੂਏਈ ਯਾਨੀਕਿ ਦੁਬਈ 'ਚ 36ਵੇਂ, ਸਾਈਪ੍ਰਸ 'ਚ 60ਵੇਂ, ਇੰਗਲੈਂਡ 'ਚ 72ਵੇਂ, ਪੁਰਤਗਾਲ 'ਚ 92ਵੇਂ ਅਤੇ ਆਸਟਰੀਆ 'ਚ 141ਵੇਂ ਸਥਾਨ 'ਤੇ ਟਰੈਂਡ ਕਰ ਰਹੀ ਹੈ। 

ਦੱਸਣਯੋਗ ਹੈ ਕਿ ਕਰਨ ਔਜਲਾ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ 'ਚੋਂ ਇੱਕ ਹਨ। ਉਨ੍ਹਾਂ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਸੁਪਰਹਿੱਟ ਗਾਣੇ ਦਿੱਤੇ ਹਨ। ਉਨ੍ਹਾਂ ਦੇ ਹਿੱਟ ਗਾਣਿਆਂ ਦੀ ਲਿਸਟ ਕਾਫੀ ਲੰਬੀ ਹੈ। ਬੀਤੇ ਮਹੀਨੇ ਕਰਨ ਔਜਲਾ ਆਪਣੇ ਵਿਆਹ ਨੂੰ ਲੈ ਕੇ ਕਾਫ਼ੀ ਚਰਚਾ ਰਹੇ। ਖ਼ਬਰਾਂ ਸਨ ਕਿ ਔਜਲਾ 3 ਫਰਵਰੀ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਿਹਾ ਹੈ ਪਰ ਕਰਨ ਔਜਲਾ ਨੇ ਲਾਈਵ ਹੋ ਕੇ ਵਿਆਹ ਦੀਆਂ ਸਾਰੀਆਂ ਖ਼ਬਰਾਂ ਦਾ ਖੰਡਨ ਕੀਤਾ ਸੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ। 

sunita

This news is Content Editor sunita