'ਗੁਲਾਬੀ ਕੁਈਨ' ਜੈਸਮੀਨ ਸੈਂਡਲਸ ਦੇ ਨਵੇਂ ਲੁੱਕ ਨੇ ਆਕਰਸ਼ਿਤ ਕੀਤੇ ਲੋਕ, ਸਾਹਮਣੇ ਆਈਆਂ ਤਸਵੀਰਾਂ

08/24/2023 1:49:58 PM

ਜਲੰਧਰ (ਬਿਊਰੋ) : 'ਗੁਲਾਬੀ ਕੁਈਨ' ਦੇ ਨਾਂ ਨਾਲ ਮਸ਼ਹੂਰ ਜੈਸਮੀਨ ਸੈਂਡਲਸ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਦਰਅਸਲ, ਹਾਲ ਹੀ 'ਚ ਜੈਸਮੀਨ ਸੈਂਡਲਸ ਨੇ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਆਪਣਾ ਨਵਾਂ ਹੇਅਰ ਕੱਟ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਜੈਸਮੀਨ ਦੇ ਵਾਲ ਛੋਟੇ-ਛੋਟੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਜੈਸਮੀਨ ਨੇ ਚਿੱਟੇ ਰੰਗ ਦੀ ਸ਼ਾਰਟ ਡਰੈੱਸ ਪਹਿਨੀ ਹੈ, ਜਿਸ 'ਚ ਉਹ ਕਾਫ਼ੀ ਸੋਹਣੀ ਲੱਗ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 

ਦੱਸ ਦਈਏ ਕਿ ਜੈਸਮੀਨ ਨੇ ਪਿਛਲੇ ਕਈ ਮਹੀਨਿਆਂ ਤੋਂ ਕਾਫ਼ੀ ਭਾਰ ਘੱਟ ਕੀਤਾ ਹੈ। ਭਾਰ ਘਟਾਉਣ ਤੋਂ ਬਾਅਦ ਜੈਸਮੀਨ ਦਾ ਲੁੱਕ ਕਾਫ਼ੀ ਵੱਖਰਾ ਨਜ਼ਰ ਆ ਰਿਹਾ ਹੈ। ਜੈਸਮੀਨ ਸੈਂਡਲਸ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾਵਾਂ 'ਚੋਂ ਇੱਕ ਹੈ ਪਰ ਉਹ ਗਾਇਕੀ ਤੋਂ ਜ਼ਿਆਦਾ ਆਪਣੇ ਬੋਲਡ ਲੁੱਕ ਕਾਰਨ ਸੁਰਖੀਆਂ 'ਚ ਰਹਿੰਦੀ ਹੈ।

ਦੱਸਣਯੋਗ ਹੈ ਕਿ ਜੈਸਮੀਨ ਸੈਂਡਲਸ ਅਤੇ ਗੈਰੀ ਸੰਧੂ ਨੇ ਇੱਕ-ਦੂਜੇ ਨੂੰ ਲਗਭਗ 2 ਸਾਲ ਡੇਟ ਕੀਤਾ ਪਰ ਹੁਣ ਉਹ ਇੱਕ-ਦੂਜੇ ਨੂੰ ਵੇਖਣਾ ਵੀ ਨਹੀਂ ਪਸੰਦ ਕਰਦੇ। ਦੋਵਾਂ ਨੇ ਕਈ ਸਟੇਜ ਸ਼ੋਅ ਅਤੇ ਇੰਸਟਾਗ੍ਰਾਮ ਲਾਈਵ ਸੈਸ਼ਨਾਂ 'ਚ ਇੱਕ-ਦੂਜੇ ਦਾ ਵਿਰੋਧ ਕੀਤਾ ਸੀ। ਕੁਝ ਮਹੀਨੇ ਪਹਿਲਾ ਇੱਕ ਨਵਾਂ ਵੀਡੀਓ ਇੰਟਰਨੈੱਟ 'ਤੇ ਕਾਫ਼ੀ ਵਾਇਰਲ ਹੋਇਆ ਸੀ, ਜਿਸ 'ਚ ਗੈਰੀ ਸੰਧੂ ਆਪਣੇ ਦੋਸਤ ਜੀ ਖ਼ਾਨ ਨਾਲ ਲਾਈਵ ਸ਼ੋਅ 'ਚ ਨਜ਼ਰ ਆ ਰਹੇ ਸਨ। ਵਾਇਰਲ ਵੀਡੀਓ 'ਚ ਗੈਰੀ ਸੰਧੂ ਨੇ ਕੁਝ ਅਜਿਹਾ ਕਹਿ ਦਿੱਤਾ ਸੀ, ਜੋ ਦਿਲ ਨੂੰ ਖਿੱਚ ਪਾਉਂਦੀ ਸੀ।

ਗੈਰੀ ਸੰਧੂ ਨੇ ਖੁਲਾਸਾ ਕੀਤਾ ਕਿ ਜੀ ਖ਼ਾਨ ਦਾ ਪ੍ਰਸਿੱਧ ਪੰਜਾਬੀ ਗੀਤ 'ਪੈਗ ਮੋਟੇ ਮੋਟੇ' ਅਸਲ 'ਚ ਜੈਸਮੀਨ ਸੈਂਡਲਸ ਲਈ ਲਿਖਿਆ ਗਿਆ ਸੀ। ਇੰਨਾ ਹੀ ਨਹੀਂ ਗੈਰੀ ਸੰਧੂ ਵੀ ਜੈਸਮੀਨ ਦੀ ਤਾਰੀਫ਼ ਕਰਦਾ ਹੈ। ਉਸ ਨੇ ਕਿਹਾ ਜੈਸਮੀਨ ਨਾ ਸਿਰਫ਼ ਇੱਕ ਪ੍ਰਤਿਭਾਸ਼ਾਲੀ ਕਲਾਕਾਰ ਹੈ, ਸਗੋਂ ਇੱਕ ਵਧੀਆ ਇਨਸਾਨ ਵੀ ਹੈ।

 

sunita

This news is Content Editor sunita