ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਦਾ ਜਲਦ ਆ ਰਿਹਾ ਨਵਾਂ ਗੀਤ, ਜਾਣੋ ਕਿਸ ਦਿਨ ਹੋਵੇਗਾ ਰਿਲੀਜ਼

11/06/2022 1:12:42 PM

ਬਾਲੀਵੁੱਡ ਡੈਸਕ- ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਜਦੋਂ ਤੋਂ ਪੰਜਾਬ ਆਈ ਹੈ, ਉਦੋਂ ਤੋਂ ਹੀ ਚਰਚਾ ਦਾ ਵਿਸ਼ਾ ਬਣ ਗਈ ਹੈ। ਗਾਇਕਾ ਨੇ ਪੰਜਾਬ ਆਉਂਦੇ ਹੀ ਗੈਰੀ ਸੰਧੂ ਤੇ ਤਿੱਖੇ ਤੰਜ ਕੱਸੇ। ਇਸ ਤੋਂ ਬਾਅਦ ਹੁਣ ਉਹ ਸੋਨਮ ਬਾਜਵਾ ਦੇ ਸ਼ੋਅ ‘ਦਿਲ ਦੀਆਂ ਗੱਲਾਂ 2’ ’ਚ ਮਹਿਮਾਨ ਬਣ ਕੇ ਆ ਰਹੀ ਹੈ। ਇਸ ਐਪੀਸੋਡ ਦੀ ਸ਼ੂਟਿੰਗ ਵੀ ਪੂਰੀ ਹੋ ਚੁੱਕੀ ਹੈ। ਇਹ ਕਿਆਸ ਲਗਾਏ ਜਾ ਰਹੇ ਹਨ ਕਿ ਜੈਸਮੀਨ ਸ਼ੋਅ ’ਚ ਦਿਲ ਦੇ ਰਾਜ਼ ਖੋਲੇਗੀ। 

ਇਹ ਵੀ ਪੜ੍ਹੋ- ਰਕੁਲ ਪ੍ਰੀਤ ਦੇ ਸੂਟ ਤੋਂ ਜ਼ਿਆਦਾ ਈਅਰਰਿੰਗਜ਼ ਨੇ ਵਧਾਈ ਖੂਬਸੂਰਤੀ, ਤਸਵੀਰਾਂ ਨੇ ਲਗਾਇਆ ਬੋਲਡਨੈੱਸ ਦਾ ਤੜਕਾ

ਜੈਸਮੀਨ ਸੈਂਡਲਾਸ ਨੇ ਆਪਣੇ ਨਵੇਂ ਗਾਣੇ ‘ਜੀਅ ਜਿਹਾ ਕਰਦਾ’ ਦਾ ਐਲਾਨ ਕਰ ਦਿਤਾ ਹੈ। ਹਾਲ ਹੀ ’ਚ ਇਸ ਗੀਤ ਨੂੰ ਲੈ ਕੇ  ਜੈਸਮੀਨ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਪੋਸਟ ਸਾਂਝੀ ਕੀਤੀ ਹੈ। ਗਾਇਕਾ ਨੇ ਪੋਸਟ ’ਚ ਆਪਣੇ ਗੀਤ ਦਾ ਪੋਸਟਰ ਸਾਂਝਾ ਕੀਤਾ ਹੈ। ਗੀਤ ਦੇ ਪੋਸਟਰ ’ਚ ਜੈਸਮੀਨ ਕਾਫ਼ੀ ਵੱਖਰੇ ਅੰਦਾਜ਼ ’ਚ ਨਜ਼ਰ ਆ ਰਹੀ ਹੈ।

ਪੋਸਟ ਸਾਂਝੀ ਕਰਦਿਆਂ ਗਾਇਕਾ ਨੇ ਇਸ ਨਾਲ ਕੈਪਸ਼ਨ ’ਚ ਤਾਰੀਖ਼ ਵੀ ਲਿਖੀ ਹੈ। ਦੱਸ ਦੇਈਏ ਜੈਸਮੀਨ ਦਾ ਗੀਤ 7 ਨਵੰਬਰ ਨੂੰ ਰਿਲੀਜ਼ ਹੋਣ ਵਾਲਾ ਹੈ। ਪ੍ਰਸ਼ੰਸਕ ਜੈਸਮੀਨ ਦੇ ਨਵੇਂ ਗੀਤ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ। 

ਇਹ ਵੀ ਪੜ੍ਹੋ- ਪਤੀ ਰਣਬੀਰ ਨਾਲ HN ਰਿਲਾਇੰਸ ਹਸਪਤਾਲ ਪਹੁੰਚੀ ਆਲੀਆ, ਘਰ ’ਚ ਆਉਣ ਵਾਲਾ ਹੈ ਛੋਟਾ ਮਹਿਮਾਨ

ਪ੍ਰਸ਼ੰਸਕ ਇਸ ਪੋਸਟਰ ਨੂੰ ਬੇਹੱਦ ਪਿਆਰ ਦੇ ਰਹੇ ਹਨ ਅਤੇ ਕੁਮੈਂਟ ਕਰਕੇ ਆਪਣੀਆਂ ਵੱਖ-ਵੱਖ ਅੰਦਾਜ਼ ’ਚ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।

Shivani Bassan

This news is Content Editor Shivani Bassan