ਦੁਖ਼ਦ ਖ਼ਬਰ: ਪੰਜਾਬੀ ਗਾਇਕ ਗੁਰਵਿੰਦਰ ਬਰਾੜ ਦੀ ਮਾਂ ਦਾ ਹੋਇਆ ਦਿਹਾਂਤ

03/16/2021 11:10:15 AM

ਬਠਿੰਡਾ: ਪਾਲੀਵੁੱਡ 'ਚ ਇਕ ਬੇਹੱਦ ਬੁਰੀ ਖ਼ਬਰ ਸੁਣਨ ਨੂੰ ਮਿਲ ਰਹੀ ਹੈ। ਹੁਣ ਮਸ਼ਹੂਰ ਗਾਇਕ ਗੁਰਵਿੰਦਰ ਬਰਾੜ ਨੂੰ ਵੱਡਾ ਝਟਕਾ ਲੱਗਾ ਹੈ। ਦੱਸ ਦੇਈਏ ਕਿ ਬੀਤੀ ਰਾਤ ਉਨ੍ਹਾਂ ਦੀ ਮਾਂ ਦਾ ਦਿਹਾਂਤ ਹੋ ਗਿਆ ਜਿਸ ਨਾਲ ਪੂਰੇ ਪਰਿਵਾਰ ’ਚ ਸੋਗ ਦੀ ਲਹਿਰ ਦੌੜ ਗਈ। 

2 ਸਾਲ ਪਹਿਲਾਂ ਹੋਇਆ ਸੀ ਪਤਨੀ ਦੀ ਦਿਹਾਂਤ

ਗਾਇਕ ਗੁਰਵਿੰਦਰ ਬਰਾੜ ਨੇ ਪੰਜਾਬੀ ਇੰਡਸਟਰੀ ਨੂੰ ਬੇਹੱਦ ਹਿੱਟ ਗੀਤ ਦਿੱਤੇ। ਗੁਰਵਿੰਦਰ ਬਰਾੜ ਬਠਿੰਡਾ ਸ਼ਹਿਰ ਦੇ ਫੇਜ਼ 1 ਦੇ ਰਹਿਣ ਵਾਲੇ ਹਨ। ਉਨ੍ਹਾਂ ਦੀ ਪਤਨੀ ਸਰੋਜ ਬਰਾੜ ਦਾ ਵੀ ਦੋ ਸਾਲ ਪਹਿਲਾਂ ਦਿਹਾਂਤ ਹੋਇਆ ਸੀ। ਹੁਣ ਉਨ੍ਹਾਂ ਦੀ ਮਾਂ ਦੀ ਮੌਤ ਨਾਲ ਉਨ੍ਹਾਂ ਨੂੰ ਵੱਡਾ ਘਾਟਾ ਪੈ ਗਿਆ ਹੈ। ਹੁਣ ਉਨ੍ਹਾਂ ਦੇ ਪਰਿਵਾਰ ’ਚ ਗੁਰਵਿੰਦਰ ਦੇ ਪਿਤਾ ਅਤੇ 2 ਬੱਚੇ ਰਹਿ ਗਏ ਹਨ। 


ਜ਼ਿਕਰਯੋਗ ਹੈ ਕਿ ਗਾਇਕ ਗੁਰਵਿੰਦਰ ਬਰਾੜ ਨੇ 'ਸ਼ਿਵ ਦੀ ਕਿਤਾਬ' ਗੀਤ ਨਾਲ ਪੰਜਾਬੀ ਇੰਡਸਟਰੀ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਖੇਤੀ ਕਾਨੂੰਨਾਂ ਨੂੰ ਲੈ ਕੇ ਵੀ ਗੁਰਵਿੰਦਰ ਬਰਾੜ ਨੇ ਕਿਸਾਨਾਂ ਨੂੰ ਕਾਫ਼ੀ ਸਪੋਰਟ ਕੀਤੀ ਜਿਸ ਦੀਆਂ ਪੋਸਟਾਂ ਉਹ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦੇ ਰਹਿੰਦੇ ਸਨ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।  

Aarti dhillon

This news is Content Editor Aarti dhillon