ਗਾਇਕ ਗੁਰਦਾਸ ਮਾਨ ਨੇ ਨਿੱਕੀਆਂ ਬੱਚੀਆਂ ਨਾਲ ਮਨਾਈ ਅਸ਼ਟਮੀ, ਸਾਂਝੀ ਕੀਤੀ ਖ਼ਾਸ ਤਸਵੀਰ

10/03/2022 2:31:25 PM

ਜਲੰਧਰ (ਬਿਊਰੋ) - ਅੱਜ ਦੇਸ਼ ਭਰ 'ਚ ਅਸ਼ਟਮੀ ਕੀਤੀ ਗਈ ਹੈ। ਅਜਿਹੇ 'ਚ ਪੰਜਾਬੀ ਕਲਾਕਾਰ ਵੀ ਅਸ਼ਟਮੀ ਦੇ ਖ਼ਾਸ ਮੌਕੇ ਨੂੰ ਸੈਲੀਬ੍ਰੇਟ ਕਰ ਰਹੇ ਹਨ। ਪੰਜਾਬ ਦੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਨੇ ਹਾਲ ਹੀ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਉਹ ਛੋਟੀਆਂ-ਛੋਟੀਆਂ ਕੰਜਕਾਂ ਨਾਲ ਨਜ਼ਰ ਆ ਰਹੇ ਹਨ। ਇਸ ਤਸਵੀਰ 'ਚ ਕੰਜਕਾਂ ਦੇ ਹੱਥਾਂ 'ਚ ਤੋਹਫ਼ੇ ਵੀ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਗੁਰਦਾਸ ਮਾਨ ਬਿਨਾਂ ਕੋਈ ਕੈਪਸ਼ਨ ਦਿੱਤੇ ਸਾਂਝੀ ਕੀਤੀ ਹੈ। ਹਾਲਾਂਕਿ ਉਨ੍ਹਾਂ ਨੇ ਸਿਰਫ਼ ਹੱਥ ਜੋੜਦਿਆਂ ਵਾਲੀ ਇਕ ਇਮੋਜ਼ੀ ਜ਼ਰੂਰ ਸਾਂਝੀ ਕੀਤੀ ਹੈ। 


ਦਰਅਸਲ, ਅੱਜ ਦੁਨੀਆ ਭਰ 'ਚ ਨਰਾਤਿਆਂ ਦੀ ਸਮਾਪਤੀ ਕੀਤੀ ਜਾ ਰਹੀ ਹੈ, ਇਸ ਕਰਕੇ ਹਰ ਕੋਈ ਆਪਣੇ ਘਰ ਅਸ਼ਟਮੀ ਸੈਲੀਬ੍ਰੇਟ ਕਰ ਰਿਹਾ ਹੈ ਅਤੇ ਕੰਜਕਾਂ ਨੂੰ ਘਰ ਬੁਲਾ ਕੇ ਉਨ੍ਹਾਂ ਨੂੰ ਭੋਜਨ ਖਵਾ ਰਹੇ ਹਨ। ਹਾਲਾਂਕਿ ਕੁਝ ਲੋਕ ਨੌਮੀ ਨੂੰ ਪੂਜਦੇ ਹਨ ਅਤੇ ਨੌਮੀ 'ਤੇ ਹੀ ਕੰਜਕ ਪੂਜਨ ਕਰਦੇ ਹਨ।

ਦੱਸ ਦਈਏ ਕਿ ਹਿੰਦੂ ਧਰਮ 'ਚ ਕੰਜਕ ਪੂਜਨ ਦਾ ਬਹੁਤ ਮਹੱਤਵ ਹੈ। ਅਸਲ 'ਚ ਛੋਟੀਆਂ ਬੱਚੀਆਂ ਨੂੰ ਮਾਂ ਦਾ ਰੂਪ ਮੰਨਿਆ ਜਾਂਦਾ ਹੈ। ਅਜਿਹੇ 'ਚ ਅਸ਼ਟਮੀ ਤੇ ਨੌਮੀ ਵਾਲੇ ਦਿਨ ਛੋਟੀਆਂ ਬੱਚੀਆਂ ਦੀ ਪੂਜਾ ਕੀਤੀ ਜਾਂਦੀ ਹੈ। ਧਰਮ ਗ੍ਰੰਥਾਂ ਅਨੁਸਾਰ, 3 ਤੋਂ ਲੈ ਕੇ 9 ਸਾਲ ਤੱਕ ਦੀਆਂ ਬੱਚੀਆਂ ਨੂੰ ਮਾਂ ਦਾ ਸਾਕਸ਼ਾਤ ਰੂਪ ਮੰਨਿਆ ਜਾਂਦਾ ਹੈ। ਪੂਜਨ ਵਾਲੇ ਦਿਨ ਮਾਂ ਮਹਾਗੌਰੀ ਦੀ ਪੂਜਾ ਕੀਤੀ ਜਾਂਦੀ ਹੈ। ਕੰਜਕ ਪੂਜਾ ਅਤੇ ਲੈਂਕੜਾ ਪੂਜਨ ਤੋਂ ਬਾਅਦ ਨਰਾਤਿਆਂ ਦੀ ਪੂਜਾ ਸਮਾਪਤ ਹੋ ਜਾਂਦੀ ਹੈ। 

ਦੱਸਣਯੋਗ ਹੈ ਕਿ ਨਰਾਤਿਆਂ 'ਚ ਕੰਜਕ ਪੂਜਨ ਤੋਂ ਬਾਅਦ ਬੱਚਿਆਂ ਨੂੰ ਪ੍ਰਸ਼ਾਦ ਗ੍ਰਹਿਣ ਕਰਵਾਉਣਾ ਚਾਹੀਦਾ ਹੈ ਅਤੇ ਨਾਲ ਹੀ ਦਕਸ਼ਣਾ ਵੀ ਦੇਣੀ ਚਾਹੀਦੀ ਹੈ। ਇਹ ਕਾਫ਼ੀ ਅਹਿਮ ਹੁੰਦੀ ਹੈ। ਇਸ ਨਾਲ ਮਾਂ ਦੁਰਗਾ ਖੁਸ਼ ਹੋ ਕੇ ਸਾਰੀਆਂ ਮਨੋਕਾਮਨਾਵਾਂ ਦੀ ਪੂਰਤੀ ਕਰਦੀ ਹੈ।

sunita

This news is Content Editor sunita