ਐਲਬਮ ''ਘੋਸਟ'' ਤੋਂ ਗੀਤ ''Case'' ਦਾ ਵੀਡੀਓ ਆਊਟ, ਦੋਸਾਂਝਾਵਾਲੇ ਦੇ ਇਸ ਅੰਦਾਜ਼ ਨੇ ਆਕਰਸ਼ਿਤ ਕੀਤੇ ਲੋਕ

10/07/2023 11:08:16 AM

ਐਂਟਰਟੇਨਮੈਂਟ ਡੈਸਕ– ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ਉਨ੍ਹਾਂ ਦੀ ਐਲਬਮ Ghost ਰਿਲੀਜ਼ ਹੋ ਗਈ ਹੈ। ਇਸ ਐਲਬਮ 'ਚ ਉਹ ਪਹਿਲੀ ਵਾਰ ਬੋਲਡ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਦੋਸਾਂਝਾਵਾਲੇ ਦੀ ਐਲਬਮ 'ਘੋਸਟ' ਦੇ ਗੀਤ 'ਕੇਸ' ਦਾ ਵੀਡੀਓ ਰਿਲੀਜ਼ ਹੋ ਗਿਆ ਹੈ, ਜਿਸ 'ਚ ਦਿਲਜੀਤ ਦਾ ਵੱਖਰਾ ਹੀ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ। 

ਦਿਲਜੀਤ ਨੇ ਇਸ ਵੀਡੀਓ ਦੇ ਨਾਲ-ਨਾਲ ਕਈ ਤਸਵੀਰਾਂ ਅਤੇ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜੋ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੇ ਹਨ। ਦਿਲਜੀਤ ਆਪਣੀ ਪੂਰੀ ਟੀਮ ਨਾਲ ਵਾਈਟ ਕਲਰ ਦੇ ਸ਼ਾਨਦਾਰ ਕੱਪੜਿਆਂ 'ਚ ਵਿਖਾਈ ਦੇ ਰਹੇ ਹਨ।

ਦੱਸ ਦੇਈਏ ਕਿ ਦਿਲਜੀਤ ਦੋਸਾਂਝ ਦੀ ਇਹ ਐਲਬਮ 29 ਸਤੰਬਰ ਨੂੰ ਰਿਲੀਜ਼ ਹੋਈ ਸੀ। ਇਸ ਸਬੰਧੀ ਦਿਲਜੀਤ ਦੋਸਾਂਝ ਨੇ ਇਕ ਵੀਡੀਓ ਤੇ ਪੋਸਟਰ ਵੀ ਸਾਂਝਾ ਕੀਤਾ ਸੀ, ਜਿਸ ’ਚ ਉਸ ਨੂੰ ਸਮੁੰਦਰ ’ਚ ਕੱਪੜੇ ਨਾਲ ਢੱਕਿਆ ਦੇਖਿਆ ਜਾ ਸਕਦਾ ਹੈ।

ਦੱਸਣਯੋਗ ਹੈ ਕਿ 31 ਅਗਸਤ ਨੂੰ ਦਿਲਜੀਤ ਦੋਸਾਂਝ ਦਾ ਕੈਮੀਲੋ ਨਾਲ ਗੀਤ ‘ਪਲਪੀਤਾ’ ਰਿਲੀਜ਼ ਹੋਇਆ ਸੀ, ਜਿਸ ਨੂੰ ਕੋਕ ਸਟੂਡੀਓ ਨੇ ਰਿਲੀਜ਼ ਕੀਤਾ ਹੈ। ਇਸ ਗੀਤ ਨੂੰ ਯੂਟਿਊਬ ’ਤੇ 11 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।  

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

sunita

This news is Content Editor sunita