OTT ’ਤੇ ਰਿਲੀਜ਼ ਹੋਈ ‘ਪੀ. ਐੱਸ. 1’ ਪਰ ਹਿੰਦੀ ਦਰਸ਼ਕਾਂ ਨੂੰ ਕਰਨਾ ਪਵੇਗਾ ਹੋਰ ਇੰਤਜ਼ਾਰ

10/30/2022 11:25:22 AM

ਮੁੰਬਈ (ਬਿਊਰੋ)– ਪਬਲੀਸਿਟੀ ਦੇ ਇਸ ਜ਼ਮਾਨੇ ’ਚ ਇਕ ਵੱਡੀ ਫ਼ਿਲਮ ਬਿਨਾਂ ਧਮਾਕੇ ਦੇ ਰਿਲੀਜ਼ ਕਰ ਦਿੱਤੀ ਜਾਵੇ, ਇਹ ਵੀ ਸੰਭਵ ਹੈ। ਓ. ਟੀ. ਟੀ. ਪਲੇਟਫਾਰਮ ਐਮਾਜ਼ੋਨ ਪ੍ਰਾਈਮ ਨੇ ਨਿਰਮਾਤਾ-ਨਿਰਦੇਸ਼ਕ ਮਣੀਰਤਨਮ ਦੀ ‘ਪੋਨੀਯਨ ਸੇਲਵਨ 1’ ਯਾਨੀ ‘ਪੀ. ਐੱਸ. 1’ ਨਾਲ ਇਹੀ ਕੀਤਾ ਹੈ। ਮਣੀਰਤਨਮ ਦਾ ਇਹ ਡ੍ਰੀਮ ਪ੍ਰਾਜੈਕਟ ਹੁਣ ਇਸ ਓ. ਟੀ. ਟੀ. ’ਤੇ ਹੈ ਪਰ ਕੁਝ ਸ਼ਰਤਾਂ ਤੇ ਹਿੰਦੀ ਦੇ ਦਰਸ਼ਕਾਂ ਨਾਲ ਭੇਦਭਾਵ ਦੇ ਨਾਲ।

ਉਂਝ ਤਾਂ ਓ. ਟੀ. ਟੀ. ’ਤੇ ਇਸ ਦੇ ਆਉਣ ਦੀ ਨਾ ਤਾਂ ਕੋਈ ਚਰਚਾ ਹੋਈ ਤੇ ਨਾ ਇਸ ਗੱਲ ਦੀ ਪ੍ਰਮੋਸ਼ਨ ਕੀਤੀ ਜਾ ਰਹੀ ਹੈ ਕਿ ਦੁਨੀਆ ਭਰ ’ਚ ਬਲਾਕਬਸਟਰ ਰਹੀ ਇਹ ਫ਼ਿਲਮ ਐਮਾਜ਼ੋਨ ਪ੍ਰਾਈਮ ਨੇ ਆਪਣੇ ਦਰਸ਼ਕਾਂ ਲਈ ਉਪਲੱਬਧ ਕਰਾ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ‘ਸਾਜਿਦ ਖ਼ਾਨ ’ਤੇ ਸਲਮਾਨ ਖ਼ਾਨ ਦਾ ਹੱਥ, ਕੋਈ ਕੁਝ ਨਹੀਂ ਵਿਗਾੜ ਸਕਦਾ’, ਰੋਂਦਿਆਂ ਸ਼ਰਲਿਨ ਚੋਪੜਾ ਨੇ ਬਿਆਨ ਕੀਤਾ ਦੁੱਖ

ਐਸ਼ਵਰਿਆ ਰਾਏ ਬੱਚਨ, ਵਿਕਰਮ, ਜਯਮ ਰਵੀ, ਕਾਰਥੀ, ਤ੍ਰਿਸ਼ਾ ਕ੍ਰਿਸ਼ਣਨ, ਸ਼ੋਭਿਤਾ ਧੂਲੀਪਲਾ ਸਮੇਤ ਕਈ ਸਿਤਾਰਿਆਂ ਨਾਲ ਸਜੀ ਇਸ ਫ਼ਿਲਮ ਨੂੰ ਤਾਮਿਲ ’ਚ ਜ਼ਬਰਦਸਤ ਕਾਮਯਾਬੀ ਮਿਲੀ ਹੈ। ਫ਼ਿਲਮ ਬਲਾਕਬਸਟਰ ਰਹੀ ਪਰ ਹਿੰਦੀ ਬੈਲਟ ’ਚ ਇਹ ਕੁਝ ਖ਼ਾਸ ਬਿਜ਼ਨੈੱਸ ਨਹੀਂ ਕਰ ਪਾਈ ਪਰ ਜਿਨ੍ਹਾਂ ਦਰਸ਼ਕਾਂ ਨੇ ਇਸ ਨੂੰ ਸਿਨੇਮਾਘਰਾਂ ’ਚ ਨਹੀਂ ਦੇਖਿਆ, ਉਹ ਓ. ਟੀ. ਟੀ. ’ਤੇ ਦੇਖ ਸਕਦੇ ਹਨ ਪਰ ਕਹਾਣੀ ’ਚ ਟਵਿਸਟ ਹੈ।

ਐਮਾਜ਼ੋਨ ਪ੍ਰਾਈਮ ਨੇ ਇਸ ਨੂੰ ਫਿਲਹਾਲ ਆਪਣੇ ਪਲੇਟਫਾਰਮ ’ਤੇ ਤਾਂ ਪਾ ਦਿੱਤਾ ਹੈ ਪਰ ਤਾਮਿਲ, ਤੇਲਗੂ, ਕੰਨੜਾ ਤੇ ਮਲਿਆਲਮ ਦਰਸ਼ਕਾਂ ਲਈ। ਨਾਲ ਹੀ ਇਸ ’ਚ ਸ਼ਰਤ ਹੈ ਕਿ ਆਉਣ ਵਾਲੇ ਸੱਤ ਦਿਨਾਂ ਤਕ ਇਸ ਫ਼ਿਲਮ ਨੂੰ ਦੇਖਣ ਲਈ 199 ਰੁਪਏ ਅਦਾ ਕਰਨੇ ਪੈਣਗੇ। ਮਤਲਬ ਫ਼ਿਲਮ ਕਿਰਾਏ ’ਤੇ 48 ਘੰਟਿਆਂ ਲਈ ਮਿਲੇਗੀ, ਜਿਸ ਨੂੰ ਇਕ ਵਾਰ ਦੇਖਣਾ ਹੋਵੇਗਾ। ਹਿੰਦੀ ਦੇ ਦਰਸ਼ਕਾਂ ਨੂੰ ਇਹ ਸੁਵਿਧਾ ਅਜੇ ਤਕ ਨਹੀਂ ਦਿੱਤੀ ਗਈ ਹੈ।

ਐਮਾਜ਼ੋਨ ਪ੍ਰਾਈਮ ਨੇ ਆਪਣੀ ਐਪ ’ਤੇ ਫ਼ਿਲਮ ਨਾਲ ਲਿਖਿਆ ਕਿ ਸੱਤ ਦਿਨਾਂ ਬਾਅਦ ਚਾਰ ਨਵੰਬਰ ਨੂੰ ਇਹ ਆਮ ਦਰਸ਼ਕਾਂ ਲਈ ਰਿਲੀਜ਼ ਕੀਤੀ ਜਾਵੇਗੀ ਪਰ ਉਦੋਂ ਵੀ ਫ਼ਿਲਮ ਹਿੰਦੀ ਦਰਸ਼ਕਾਂ ਲਈ ਆਵੇਗੀ ਜਾਂ ਨਹੀਂ, ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਚਰਚਾ ਇਹ ਵੀ ਹੈ ਕਿ ਫ਼ਿਲਮ ਦਾ ਐੱਚ. ਡੀ. ਪ੍ਰਿੰਟ ਲੀਕ ਹੋ ਕੇ ਕੁਝ ਵੈੱਬਸਾਈਟਾਂ ’ਤੇ ਪਹੁੰਚ ਚੁੱਕਾ ਹੈ, ਜਿਸ ਦਾ ਸਿੱਧਾ ਅਸਰ ਐਮਾਜ਼ੋਨ ’ਤੇ ਪੈ ਸਕਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh