‘ਪੰਡਿਆ ਸਟੋਰ’ ’ਚ ਪ੍ਰਿਆਂਸ਼ੀ ਯਾਦਵ ਸ਼ੋਅ ’ਚ ਨਿਭਾਵੇਗੀ ਮੁੱਖ ਭੂਮਿਕਾ

07/16/2023 11:47:25 AM

ਮੁੰਬਈ (ਬਿਊਰੋ)– ਸਟਾਰ ਪਲੱਸ ਦੇ ਸ਼ੋਅ ‘ਪੰਡਿਆ ਸਟੋਰ’ ਆਪਣੇ ਮਨੋਰੰਜਕ ਕਥਾਨਕ ਤੇ ਦਿਲਚਸਪ ਮੋੜਾਂ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਿਹਾ ਹੈ। ਸ਼ੋਅ ਹੁਣ ਜਨਰੇਸ਼ਨ ਲੀਪ ਲੈਣ ਜਾ ਰਿਹਾ ਹੈ।

ਪ੍ਰਿਆਂਸ਼ੀ ਯਾਦਵ ਸ਼ੋਅ ’ਚ ਨਵੀਂ ਮੁੱਖ ਭੂਮਿਕਾ ਨਿਭਾਏਗੀ। ਨਿਰਮਾਤਾਵਾਂ ਨੇ ਜਨਰੇਸ਼ਨ ਲੀਪ ਦਾ ਪ੍ਰੋਮੋ ਜਾਰੀ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਹਾਲੀਵੁੱਡ ਦੀ ਸਭ ਤੋਂ ਵੱਡੀ ਹੜਤਾਲ, 1.71 ਲੱਖ ਲੇਖਕਾਂ-ਅਦਾਕਾਰਾਂ ਨੇ ਕੀਤਾ ਕੰਮ ਬੰਦ, ਜਾਣੋ ਕੀ ਹੈ ਵਜ੍ਹਾ

ਸ਼ੋਅ ’ਚ ਨਤਾਸ਼ਾ ਦਾ ਕਿਰਦਾਰ ਨਿਭਾਉਣ ਲਈ ਤਿਆਰ ਅਦਾਕਾਰਾ ਪ੍ਰਿਆਂਸ਼ੀ ਯਾਦਵ ਦਾ ਕਹਿਣਾ ਹੈ, ‘‘ਮੈਂ ਸ਼ੋਅ ‘ਪੰਡਿਆ ਸਟੋਰ’ ਦਾ ਹਿੱਸਾ ਬਣਨ ਲਈ ਬੇਹੱਦ ਉਤਸ਼ਾਹਿਤ ਹਾਂ। ਪਿੱਛੇ ਛੱਡੀ ਗਈ ਵਿਰਾਸਤ ਨੂੰ ਕਾਇਮ ਰੱਖਣ ਲਈ ਮੈਂ ਆਪਣਾ ਬੈਸਟ ਦੇਵਾਂਗੀ।’’

ਸ਼ੋਅ ਸਫੀਅਰ ਆਰੀਜਨਸ ਵਲੋਂ ਤਿਆਰ ਕੀਤਾ ਗਿਆ ਹੈ ਤੇ ਇਹ 25 ਜੁਲਾਈ ਨੂੰ ਸ਼ਾਮ 7:30 ਵਜੇ ਇਕ ਨਵਾਂ ਸਫ਼ਰ ਸ਼ੁਰੂ ਕਰੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh