ਹਸਪਤਾਲ ’ਚ ਦਾਖ਼ਲ ਪਿ੍ਰਯੰਕਾ ਚੋਪੜਾ ਦਾ ਪਤੀ ਨਿਕ, ਸ਼ੂਟ ਦੌਰਾਨ ਹੋਏ ਸਨ ਜ਼ਖਮੀ

05/17/2021 1:46:43 PM

ਮੁੰਬਈ: ਬਾਲੀਵੁੱਡ ਅਦਾਕਾਰਾ ਪਿ੍ਰਯੰਕਾ ਚੋਪੜਾ ਅਤੇ ਉਨ੍ਹਾਂ ਦੇ ਪਤੀ ਨਿਕ ਜੋਨਸ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਹੈ। ਦੋਵੇਂ ਆਏ ਦਿਨ ਆਪਣੀ ਜ਼ਿੰਦਗੀ ਨਾਲ ਜੁੜੇ ਅਪਡੇਟਸ ਪ੍ਰਸ਼ੰਸਕਾਂ ਦੇ ਨਾਲ ਸਾਂਝੇ ਕਰਦੇ ਰਹਿੰਦੇ ਹਨ। ਪ੍ਰਸ਼ੰਸਕ ਵੀ ਇਸ ਜੋੜੀ ਨੂੰ ਖ਼ੂਬ ਪਸੰਦ ਕਰਦੇ ਹਨ।ਇਸ ਦੌਰਾਨ ਨਿਕ ਅਤੇ ਪਿ੍ਰਯੰਕਾ ਦੇ ਪ੍ਰਸ਼ੰਸਕਾਂ ਲਈ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਖ਼ਬਰ ਆਈ ਹੈ ਕਿ ਨਿਕ ਜੋਨਸ ਨਿਕ 15 ਮਈ ਤੋਂ ਹਸਪਤਾਲ ’ਚ ਦਾਖ਼ਲ ਹਨ। 

 
 
 
 
View this post on Instagram
 
 
 
 
 
 
 
 
 
 
 

A post shared by Priyanka Chopra Jonas (@priyankachopra)


ਦਰਅਸਲ ਪਿ੍ਰਯੰਕਾ ਚੋਪੜਾ ਦੇ ਪਤੀ ਨਿਕ ਟੀ.ਵੀ. ਸ਼ੋਅ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਹਾਲਾਂਕਿ ਇਹ ਸਾਫ਼ ਨਹੀਂ ਹੋਇਆ ਕਿ ਉਨ੍ਹਾਂ ਨੂੰ ਕਿੰਨੀ ਅਤੇ ਕਿੱਥੇ ਸੱਟ ਲੱਗੀ ਹੈ।
ਨਿਕ ਇਕ ਸੀਕ੍ਰੇਟ ਪ੍ਰਾਜੈਕਟ ਦੀ ਸ਼ੂਟਿੰਗ ਕਰ ਰਹੇ ਹਨ ਅਤੇ ਇਸ ਪ੍ਰਾਜੈਕਟ ਨੂੰ ਫਿਲਹਾਲ ਪੂਰੀ ਤਰ੍ਹਾਂ ਨਾਲ ਗੁਪਤ ਰੱਖਿਆ ਗਿਆ ਹੈ। ਇਕ ਰਿਪੋਰਟ ਮੁਤਾਬਕ ਸ਼ਨੀਵਾਰ ਦੇਰ ਰਾਤ ਐਂਬੂਲੈਂਸ ਰਾਹੀਂ ਨਿਕ ਨੂੰ ਸਥਾਨਕ ਹਸਪਤਾਲ ’ਚ ਲਿਜਾਇਆ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਐਤਵਾਰ ਨੂੰ ਨਿਕ ਜੋਨਸ ਘਰ ਵਾਪਸ ਆ ਗਏ। ਸੋਮਵਾਰ ਤੋਂ ਉਹ ਫਿਰ ਤੋਂ ਸਿੰਗਿੰਗ ਰਿਐਲਿਟੀ ਸ਼ੋਅ ‘ਦਿ ਵਾਇਸ’ ਦੀ ਬਾਕੀ ਸ਼ੂਟਿੰਗ ਕਰਨਗੇ। 


ਕੋਰੋਨਾ ਦੀ ਲੜਾਈ ’ਚ ਪਿ੍ਰਯੰਕਾ ਅਤੇ ਨਿਕ ਨੇ ਵਧਾਇਆ ਮਦਦ ਦਾ ਹੱਥ
ਦੇਸ਼ ’ਚ ਕੋਰੋਨਾ ਮਹਾਮਾਰੀ ਨਾਲ ਮਚੀ ਤਬਾਹੀ ’ਤੇ ਪਿ੍ਰਯੰਕਾ ਚੋਪੜਾ ਅਤੇ ਨਿਕ ਜੋਨਸ ਨੇ ਵੀ ਮਦਦ ਦਾ ਹੱਥ ਵਧਾਇਆ ਸੀ। ਉਨ੍ਹਾਂ ਨੇ ਬਾਕੀ ਦੇਸ਼ਾਂ ਦੇ ਨਾਲ ਮਿਲ ਕੇ 1 ਮਿਲੀਅਨ ਡਾਲਰ ਜਮ੍ਹਾ ਕੀਤੇ।

Aarti dhillon

This news is Content Editor Aarti dhillon