ਪ੍ਰਾਈਮ ਵੀਡੀਓ ਨੇ ਪਹਿਲੀ ਭਾਰਤੀ ਐਮਾਜ਼ੋਨ ਆਰੀਜਨਲ ਮੂਵੀ ‘ਮਜ਼ਾ ਮਾ’ ਦਾ ਕੀਤਾ ਐਲਾਨ, 6 ਅਕਤੂਬਰ ਨੂੰ ਹੋਵੇਗੀ ਰਿਲੀਜ਼

09/16/2022 3:14:29 PM

ਮੁੰਬਈ (ਬਿਊਰੋ)– ਭਾਰਤ ਦੇ ਸਭ ਤੋਂ ਪਿਆਰੇ ਮਨੋਰੰਜਨ ਹੱਬ ਪ੍ਰਾਈਮ ਵੀਡੀਓ ਨੇ ਅੱਜ ਆਪਣੀ ਪਹਿਲੀ ਭਾਰਤੀ ਐਮਾਜ਼ੋਨ ਆਰੀਜਨਲ ਮੂਵੀ ‘ਮਜ਼ਾ ਮਾ’ ਦੇ ਵਰਲਡ ਪ੍ਰੀਮੀਅਰ ਦਾ ਐਲਾਨ ਕੀਤਾ ਹੈ। ਲਿਓ ਮੀਡੀਆ ਕਲੈਕਟਿਵ ਤੇ ਅੰਮ੍ਰਿਤਪਾਲ ਸਿੰਘ ਬਿੰਦਰਾ ਵਲੋਂ ਨਿਰਮਿਤ, ਆਨੰਦ ਤਿਵਾਰੀ ਵਲੋਂ ਨਿਰਦੇਸ਼ਿਤ ਤੇ ਸੁਮਿਤ ਬਥੇਜਾ ਵਲੋਂ ਲਿਖੀ ਗਈ ‘ਮਜ਼ਾ ਮਾ’ ਇਕ ਪਰਿਵਾਰਕ ਮਨੋਰੰਜਨ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਪਿਤਾ ਦੀ ਵਿਗੜੀ ਸਿਹਤ, ਦੇਰ ਰਾਤ ਹਸਪਤਾਲ ’ਚ ਕਰਵਾਇਆ ਦਾਖ਼ਲ

ਇਸ ’ਚ ਇਕ ਖ਼ੁਸ਼ੀ ਦੇ ਤਿਉਹਾਰ ਤੇ ਇਕ ਸ਼ਾਨਦਾਰ ਭਾਰਤੀ ਵਿਆਹ ਦੇ ਪਿਛੋਕੜ ਨੂੰ ਫ਼ਿਲਮਾਇਆ ਗਿਆ ਹੈ। ਹਾਸੇ ਤੇ ਪਿਆਰ ਦੇ ਨਾਲ-ਨਾਲ ਦਿਲਚਸਪ ਉਤਾਰ-ਚੜ੍ਹਾਅ ਨਾਲ ਭਰਪੂਰ ਇਹ ਫ਼ਿਲਮ ਦਰਸ਼ਕਾਂ ਨੂੰ ਸੋਚਣ ਲਈ ਮਜਬੂਰ ਕਰਦੀ ਹੈ।

ਇਸ ’ਚ ਮਾਧੁਰੀ ਦੀਕਸ਼ਿਤ ਮੁੱਖ ਭੂਮਿਕਾ ’ਚ ਹੈ ਤੇ ਉਸ ਨੇ ਪਹਿਲਾਂ ਅਜਿਹਾ ਕਿਰਦਾਰ ਕਦੇ ਨਹੀਂ ਨਿਭਾਇਆ ਹੈ। ਮਾਧੁਰੀ ਦੇ ਨਾਲ-ਨਾਲ ਫ਼ਿਲਮ ’ਚ ਗਜਰਾਜ ਰਾਓ, ਰਿਤਵਿਕ ਭੌਮਿਕ, ਬਰਖਾ ਸਿੰਘ, ਸ੍ਰਿਸ਼ਟੀ ਸ਼੍ਰੀਵਾਸਤਵ, ਰਜਿਤ ਕਪੂਰ, ਸ਼ੀਬਾ ਚੱਢਾ, ਸਿਮੋਨ ਸਿੰਘ, ਮਲਹਾਰ ਠਾਕਰ ਤੇ ਨਿਨਾਦ ਕਾਮਤ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ ’ਚ ਹਨ।

 
 
 
 
View this post on Instagram
 
 
 
 
 
 
 
 
 
 
 

A post shared by prime video IN (@primevideoin)

ਪ੍ਰਾਈਮ ਮੈਂਬਰਸ 6 ਅਕਤੂਬਰ ਤੋਂ ਭਾਰਤ ਤੇ 240 ਤੋਂ ਵੱਧ ਦੇਸ਼ਾਂ ਤੇ ਖੇਤਰਾਂ ’ਚ ਹਿੰਦੀ ਐਮਾਜ਼ੋਨ ਆਰੀਜਨਲ ਮੂਵੀ ਨੂੰ ਸਟ੍ਰੀਮ ਕਰ ਸਕਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh