ਪ੍ਰੇਮ ਢਿੱਲੋਂ ਦੇ ਭਰਾ ਪਰਮ ਢਿੱਲੋਂ ਦੀ ਹੋਈ ''ਕੁੜਮਾਈ'', ਮੰਗੇਤਰ ਨਾਲ ਪਾਇਆ ਭੰਗੜਾ (ਵੀਡੀਓ)

01/27/2022 5:23:45 PM

ਜਲੰਧਰ (ਬਿਊਰੋ) - ਪੰਜਾਬੀ ਸੰਗੀਤ ਜਗਤ 'ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਜੌਰਡਨ ਸੰਧੂ ਤੇ ਕੋਰਾਲਾ ਮਾਨ ਨੇ ਬੀਤੇ ਕੁਝ ਦਿਨ ਪਹਿਲਾਂ ਵਿਆਹ ਦੇ ਬੰਧਨ 'ਚ ਬੱਝੇ, ਉਥੇ ਹੀ ਪੰਜਾਬੀ ਮਸ਼ਹੂਰ ਗਾਇਕ ਪ੍ਰੇਮ ਢਿੱਲੋਂ ਦਾ ਭਰਾ ਪਰਮ ਢਿੱਲੋਂ ਨੇ ਵੀ ਕੁੜਮਾਈ ਕਰਵਾ ਲਈ ਹੈ। ਪਰਮ ਢਿੱਲੋਂ ਦੀ ਕੁੜਮਾਈ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵੀਡੀਓਜ਼ ਨੂੰ ਸੋਸ਼ਲ ਮੀਡੀਆ 'ਤੇ ਵੱਖਰੇ-ਵੱਖਰੇ ਅਕਾਊਂਟਸ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਪ੍ਰੇਮ ਢਿੱਲੋਂ ਦਾ ਭਰਾ ਪਰਮ ਢਿੱਲੋਂ ਇਸ ਵੀਡੀਓ 'ਚ ਆਪਣੀ ਮੰਗੇਤਰ ਨਾਲ ਡਾਂਸ ਕਰਦੇ ਹੋਏ ਨਜ਼ਰ ਆ ਰਿਹਾ ਹੈ। ਇਨ੍ਹਾਂ ਵੀਡੀਓਜ਼ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 

ਦੱਸ ਦਈਏ ਕਿ ਬੀਤੇ ਦਿਨ ਪਰਮ ਢਿੱਲੋਂ ਦਾ ਮੰਗਣਾ ਹੋਇਆ ਸੀ। ਇਸ ਦੌਰਾਨ ਰਿੰਗ ਸੈਰੇਮਨੀ ਦੀ ਰਸਮ ਕੀਤੀ ਗਈ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸਨ

 
 
 
 
View this post on Instagram
 
 
 
 
 
 
 
 
 
 
 

A post shared by Instant Pollywood (@instantpollywood)

ਦੱਸਣਯੋਗ ਹੈ ਕਿ ਪ੍ਰੇਮਜੀਤ ਸਿੰਘ ਢਿੱਲੋਂ, ਜੋ ਕਿ ਸੰਗੀਤ ਜਗਤ 'ਚ ਪ੍ਰੇਮ ਢਿੱਲੋਂ ਦੇ ਨਾਂ ਨਾਲ ਪ੍ਰਸਿੱਧ ਹਨ। ਉਹ ਇੱਕ ਭਾਰਤੀ ਗਾਇਕ ਅਤੇ ਗੀਤਕਾਰ ਹੈ, ਜੋ ਪੰਜਾਬੀ ਸੰਗੀਤ ਨਾਲ ਜੁੜੇ ਹੋਏ ਹਨ। ਲੋਕਾਂ ਲਈ ਟਰੈਂਡ ਸੈੱਟ ਕਰਨ ਵਾਲੇ ਪ੍ਰੇਮ ਢਿੱਲੋਂ ਆਪਣੇ ਭਰਾ ਪਰਮ ਢਿੱਲੋਂ ਨੂੰ ਫਾਲੋ ਕਰਦੇ ਹਨ। 


ਦੱਸ ਦਈਏ ਕਿ ਪ੍ਰੇਮ ਢਿੱਲੋਂ ਨੇ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ ਸਾਲ 2018 'ਚ ਸਿੰਗਲ 'ਚੰਨ ਮਿਲਾਉਂਦੀ' ਨਾਲ ਕੀਤੀ ਸੀ। ਪ੍ਰੇਮ ਢਿੱਲੋਂ ਸਿੰਗਲ ਗੀਤ 'ਬੂਟ ਕੱਟ' ਅਤੇ 'ਓਲਡ ਸਕੂਲ' ਲਈ ਵੱਧ ਜਾਣੇ ਜਾਂਦੇ ਹਨ। ਉਨ੍ਹਾਂ ਦੇ ਗੀਤ 'ਓਲਡ ਸਕੂਲ' 'ਚ ਸਿੱਧੂ ਮੂਸੇ ਵਾਲਾ ਅਤੇ ਨਸੀਬ ਵੀ ਸ਼ਾਮਲ ਸਨ। ਇਹ ਗੀਤ ਵੱਖ-ਵੱਖ ਮਿਊਜ਼ਿਕ ਚਾਰਟਾਂ ਉੱਪਰ ਫ਼ੀਚਰ ਕੀਤਾ ਗਿਆ ਸੀ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita