ਕੀ ਚਿਰੰਜੀਵੀ ਦੀ ਭਤੀਜੀ ਨਾਲ ਪ੍ਰਭਾਸ ਬੱਝੇਗਾ ਵਿਆਹ ਦੇ ਬੰਧਨ ''ਚ?

04/10/2018 4:13:06 PM

ਮੁੰਬਈ(ਬਿਊਰੋ)— ਦੱਖਣੀ ਸੁਪਰਸਟਾਰ ਪ੍ਰਭਾਸ ਅਕਸਰ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਰਹਿੰਦਾ ਹੈ। ਪਿਛਲੇ ਕੁਝ ਦਿਨਾਂ 'ਚ ਅਫਵਾਹ ਆਈ ਸੀ ਕਿ 'ਬਾਹੂਬਲੀ' ਐਕਟਰ ਪ੍ਰਭਾਸ ਆਪਣੀ ਸਹਿ-ਅਦਾਕਾਰਾ ਅਨੁਸ਼ਕਾ ਸ਼ੈੱਟੀ ਨਾਲ ਵਿਆਹ ਦੇ ਬੰਧਨ 'ਚ ਬੱਝਣਗੇ ਪਰ ਹੁਣ ਖਬਰਾਂ ਆ ਰਹੀਆਂ ਹਨ ਕਿ ਪ੍ਰਭਾਸ ਅਨੁਸ਼ਕਾ ਨਾਲ ਨਹੀਂ ਸਗੋਂ ਨਿਹਾਰਿਕਾ ਕੋਨੀਡੇਲਾ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ।
PunjabKesari
ਨਿਹਾਰਿਕਾ ਦੱਖਣੀ ਫਿਲਮ ਇੰਡਸਟਡਰੀ ਦੇ ਸੁਪਰਸਟਾਰ ਚਿਰੰਜੀਵੀ ਦੀ ਭਤੀਜੀ ਹੈ। ਨਿਹਾਰਿਕਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਤੇਲੁਗੁ ਫਿਲਮ 'ਓਕਾ ਮਨਸੁ' ਨਾਲ ਕੀਤੀ ਸੀ। ਖਬਰਾਂ ਦੀ ਮੰਨੀਏ ਤਾਂ ਨਿਹਾਰਿਕਾ ਜਲਦ ਹੀ ਮਹਾਨਾਇਕ ਅਮਿਤਾਭ ਬੱਚਨ ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ।
PunjabKesari
ਵਿਆਹ ਦੀਆਂ ਅਫਵਾਹਾਂ ਨੂੰ ਲੈ ਕੇ ਨਿਹਾਰਿਕਾ ਦੇ ਅੰਕਲ ਚਿਰੰਜੀਵੀ ਦਾ ਕਹਿਣਾ ਹੈ, ''ਉਸ ਨੇ ਅਜੇ ਬਹੁਤ ਅੱਗੇ ਜਾਣਾ ਹੈ, ਉਹ ਫਿਲਹਾਲ ਆਪਣੀਆਂ ਫਿਮਲਾਂ ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਇੰਨਾਂ ਹੀ ਨਹੀਂ ਉਨ੍ਹਾਂ ਨੇ ਇਹ ਵੀ ਕਿਹਾ, ਇਨ੍ਹਾਂ ਅਫਵਾਹਾਂ 'ਤੇ ਜਲਦ ਤੋਂ ਜਲਦ ਬ੍ਰੇਕ ਲਾਉਣਾ ਚਾਹੀਦਾ ਹੈ ਕਿਉਂਕਿ ਇੰਨਾਂ ਖਬਰਾਂ ਦਾ ਕੋਈ ਆਧਾਰ ਨਹੀਂ ਹੈ।''
PunjabKesari
ਨਿਹਾਰਿਕਾ ਇੰਨੀ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਹੈਪੀ ਵੈਡਿੰਗ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਫਿਲਮ ਦੇ ਲੇਖਕ ਤੇ ਡਾਇਰੈਕਟਰ ਲਕਸ਼ਮਣ ਕਾਰਯ ਹੈ। ਉਥੇ 'ਬਾਹੂਬਲੀ' ਫੇਮ ਪ੍ਰਭਾਸ ਇੰਨੀ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਸਾਹੋ' ਦੀ ਸ਼ੂਟਿੰਗ ਦੁਬਈ 'ਚ ਕਰ ਰਹੇ ਹਨ।
PunjabKesari

PunjabKesari

PunjabKesari


Related News