‘ਪਾਵਰ ਰੇਂਜਰਸ’ ਫੇਮ ਅਦਾਕਾਰ ਜੇਸਨ ਡੇਵਿਡ ਫਰੈਂਕ ਦਾ 49 ਸਾਲ ਦੀ ਉਮਰ ’ਚ ਦਿਹਾਂਤ, ਆਤਮ ਹੱਤਿਆ ਦਾ ਸ਼ੱਕ

11/21/2022 3:12:56 PM

ਮੁੰਬਈ (ਬਿਊਰੋ)– ਹਾਲੀਵੁੱਡ ਅਦਾਕਾਰ ਜੇਸਨ ਡੇਵਿਡ ਫਰੈਂਕ ਹੁਣ ਸਾਡੇ ਵਿਚਾਲੇ ਨਹੀਂ ਰਹੇ। 49 ਸਾਲ ਦੀ ਉਮਰ ’ਚ ਜੇਸਨ ਨੇ ਆਖਰੀ ਸਾਹ ਲਿਆ। ਜੇਸਨ ਵਲੋਂ ਆਤਮ ਹੱਤਿਆ ਕਰਨ ਦੀ ਖ਼ਬਰ ਹੈ। ਜੇਸਨ ਨੂੰ ‘ਮਾਇਟੀ ਮੋਰਫਿਨ ਪਾਵਰ ਰੇਂਜਰਸ’ ’ਚ ਉਨ੍ਹਾਂ ਦੇ ਕਿਰਦਾਰ ਟੌਮੀ ਓਲੀਵਰ ਲਈ ਜਾਣਿਆ ਜਾਂਦਾ ਸੀ। ਇਹ ਕਿੱਡਸ ਸੀਰੀਜ਼ 1993 ’ਚ ਆਈ ਸੀ।

ਜੇਸਨ ਦੇ ਮੈਨੇਜਰ ਜਸਟਿਨ ਹੰਟ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਅਦਾਕਾਰ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਅਦਾਕਾਰ ਦੀ ਮੌਤ ਦੀ ਵਜ੍ਹਾ ਤੇ ਤਾਰੀਖ਼ ਦਾ ਖ਼ੁਲਾਸਾ ਨਹੀਂ ਕੀਤਾ ਹੈ। ਜੇਸਨ ਦੇ ਪਰਿਵਾਰ ਤੇ ਦੋਸਤਾਂ ਲਈ ਇਸ ਮੁਸ਼ਕਿਲ ਦੀ ਘੜੀ ’ਚ ਪ੍ਰਾਈਵੇਸੀ ਦੇਣ ਦੀ ਮੰਗ ਕੀਤੀ ਹੈ।

ਟੈਕਸਾਸ ’ਚ ਜੇਸਨ ਦਾ ਦਿਹਾਂਤ ਹੋਇਆ। ਸੂਤਰਾਂ ਮੁਤਾਬਕ ਜੇਸਨ ਨੇ ਆਤਮ ਹੱਤਿਆ ਕੀਤੀ ਹੈ। ਅਦਾਕਾਰ ਦੇ ਆਤਮ ਹੱਤਿਆ ਦੀ ਵਜ੍ਹਾ ਦਾ ਵੀ ਖ਼ੁਲਾਸਾ ਨਹੀਂ ਹੋਇਆ ਹੈ। ਸੋਸ਼ਲ ਮੀਡੀਆ ’ਤੇ ਜੇਸਨ ਦੇ ਦਿਹਾਂਤ ਨਾਲ ਉਸ ਦੇ ਚਾਹੁਣ ਵਾਲੇ ਸਦਮੇ ’ਚ ਹਨ। 49 ਸਾਲ ਦੇ ਜੇਸਨ ਦਾ ਅਲਵਿਦਾ ਕਹਿ ਜਾਣਾ ਪ੍ਰਸ਼ੰਸਕਾਂ ਨੂੰ ਦੁਖੀ ਕਰ ਰਿਹਾ ਹੈ। ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਦੁਆ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਜ਼ਿੰਦਗੀ ਦੀ ਜੰਗ ਹਾਰੀ 24 ਸਾਲਾ ਅਦਾਕਾਰਾ, ਇਹ ਬੀਮਾਰੀ ਬਣੀ ਮੌਤ ਦਾ ਕਾਰਨ

ਜੇਸਨ ਜਿੰਨੇ ਸ਼ਾਨਦਾਰ ਅਦਾਕਾਰ ਸਨ, ਉਨੇ ਹੀ ਵਧੀਆ ਮਾਰਸ਼ਲ ਆਰਟਿਸਟ ਸਨ। ਅਦਾਕਾਰ ਦੂਜੇ ਪਾਵਰ ਰੇਂਜਰਸ ’ਚ ਵੀ ਦਿਖੇ ਸਨ, ਜਿਨ੍ਹਾਂ ’ਚ ਪਾਵਰ ਰੇਂਜਰਸ ਜੀਓ, ਟਰਬੋ, ਡਿਨੋ ਥੰਡਰ ਸ਼ਾਮਲ ਹਨ। ਜੇਸਨ ਨੇ 1993 ’ਚ ਕਿਡਸ ਸੀਰੀਜ਼ ‘ਮਾਇਟੀ ਮੋਰਫਿਨ ਪਾਵਰ ਰੇਂਜਰਸ’ ਨਾਲ ਡੈਬਿਊ ਕੀਤਾ ਸੀ। ਇਹ ਸੀਰੀਜ਼ 5 ਟੀਨਏਜਰਸ ਬਾਰੇ ਹੈ, ਜੋ ਸ਼ੈਤਾਨਾਂ ਤੋਂ ਦੁਨੀਆ ਨੂੰ ਬਚਾਉਣ ਨਿਕਲੇ ਹਨ।

ਇਸ ਸੀਰੀਜ਼ ਨੂੰ ਕਾਫੀ ਪਸੰਦ ਕੀਤਾ ਗਿਆ। ਪਹਿਲੇ ਸੀਜ਼ਨ ’ਚ ਜੇਸਨ ਨੇ ਟੌਮੀ ਓਲੀਵਰ ਦਾ ਰੋਲ ਨਿਭਾਇਆ ਸੀ। ਵਿਲੇਨ ਬਣ ਕੇ ਉਨ੍ਹਾਂ ਨੇ ਖ਼ੂਬ ਤਾਰੀਫ਼ ਖੱਟੀ। ਬਾਅਦ ’ਚ ਜੇਸਨ ਨੂੰ ਗ੍ਰੀਨ ਰੇਂਜਰ ਦੇ ਗਰੁੱਪ ’ਚ ਸ਼ਾਮਲ ਕੀਤਾ ਗਿਆ ਤੇ ਉਹ ਸ਼ੋਅ ਦੇ ਮਸ਼ਹੂਰ ਕਿਰਦਾਰਾਂ ’ਚ ਸ਼ਾਮਲ ਹੋ ਗਏ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News