ਪ੍ਰਿਯੰਕਾ ਲਈ ਸਪੈਸ਼ਲ ਡਿਜਾਇਨ ਕੀਤਾ ''ਬੇਵਾਚ'' ਦਾ ਪੋਸਟਰ

05/27/2016 3:11:21 PM

ਮੁੰਬਈ—ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਆਪਣੀ ਹਾਲੀਵੁੱਡ ਡੈਬਿਊ ਫਿਲਮ ''ਬੇਵਾਚ'' ਦੀ ਸ਼ੂਟਿੰਗ ਖਤਮ ਕਰ ਚੁੱਕੀ ਹੈ। ਇਸ ਫਿਲਮ ਦਾ ਪੋਸਟਰ ਵੀ ਰਿਲੀਜ਼ ਹੋ ਗਿਆ ਹੈ। ਖਬਰ ਹੈ ਕਿ ਫਿਲਮ ਦੇ ਪਹਿਲੇ ਪੋਸਟਰ ''ਚ ਪ੍ਰਿਯੰਕਾ ਨੂੰ ਵਿਸ਼ੇਸ਼ਤਾ ਨਹੀਂ ਦਿੱਤੀ ਗਈ। ਇਸ ਗੱਲ ''ਤੇ ਪ੍ਰਿਯੰਕਾ  ਫਿਲਮਕਾਰ ਤੋਂ ਨਰਾਜ਼ ਹੋ ਗਈ ਸੀ।
ਜ਼ਿਕਰਯੋਗ ਹੈ ਕਿ ਪ੍ਰਿਯੰਕਾ ਨੂੰ ''ਬੇਵਾਚ'' ਫਿਲਮ ਦੇ ਪੋਸਟਰ ''ਤੇ ਹੁਣ ਸਪੈਸ਼ਲੀ ਫੀਚਰ ਕੀਤਾ ਜਾ ਰਿਹਾ ਹੈ। ਹੁਣ ਉਹ ਇਸ ਫਿਲਮ ਦੀ ਪ੍ਰਮੋਸ਼ਨ ਕਰਦੀ ਨਜ਼ਰ ਆਵੇਗੀ।