ਪਾਪ ਸਿੰਗਰ ਰਿਹਾਨਾ ਦੇ ਅੰਦਾਜ਼ ’ਚ ਅਦਾਕਾਰਾ ਸ਼ਿਲਪਾ ਸ਼ੈੱਟੀ, ਵੀਡੀਓ ’ਚ ਪਛਾਣਨਾ ਹੋਇਆ ਮੁਸ਼ਕਿਲ

01/29/2021 5:14:31 PM

ਮੁੰਬਈ: ਅਦਾਕਾਰਾ ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਨਜ਼ਰ ਆਉਂਦੀ ਹੈ। ਅਦਾਕਾਰਾ ਪ੍ਰਸ਼ੰਸਕਾਂ ਨਾਲ ਸੋਸ਼ਲ ਮੀਡੀਆ ’ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਅਦਾਕਾਰਾ ਨੇ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ’ਚ ਸ਼ਿਲਪਾ ਦੀ ਵੱਖਰੀ ਲੁੱਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ। 

PunjabKesari
ਇਸ ਵੀਡੀਓ ’ਚ ਸ਼ਿਲਪਾ ਵੱਖਰੇ ਹੀ ਅੰਦਾਜ਼ ’ਚ ਨਜ਼ਰ ਆ ਰਹੀ ਹੈ। ਅਦਾਕਾਰਾ ਪਾਰਟੀ ਮੂਡ ’ਚ ਦਿਖਾਈ ਦੇ ਰਹੀ ਹੈ। ਇਹ ਵੀਡੀਓ ਪਾਪ ਗਾਇਕਾ ਰਿਹਾਨਾ ਦੇ ਸਾਗ ‘ਦਿਸ ਇਜ ਵਹਾਟ ਕੇਮ ਫਾਰ’ ਦੀ ਹੈ। ਜਿਸ ’ਤੇ ਸ਼ਿਲਪਾ ਦਾ ਚਿਹਰਾ ਨਜ਼ਰ ਆ ਰਿਹਾ ਹੈ। ਇਹ ਗਾਣਾ 2016 ’ਚ ਰਿਲੀਜ਼ ਹੋਇਆ ਸੀ ਅਤੇ ਕਾਫ਼ੀ ਹਿਟ ਹੋਇਆ ਸੀ। ਵੀਡੀਓ ਸ਼ੇਅਰ ਕਰਦੇ ਹੋਏ ਸ਼ਿਲਪਾ ਨੇ ਲਿਖਿਆ ਕਿ ਫਰਾਈਡੇ ਨਾਈਟ ਦੇ ਲਈ ਉਮੀਦਾਂ। ਜੇਕਰ ਤੁਸੀਂ ਇਸ ਲਈ ਇਥੇ ਆਏ ਹੋ। ਸ਼ਿਲਪਾ ਨੇ ਨਾਲ ਲਿਖਿਆ ShilpaKaFuntra #FridayNight #friyay #weekendvibes #goodvibesonly ਹੈਸ਼ਟੈਗ ਵੀ ਲਿਖੇ ਹਨ। ਸ਼ਿਲਪਾ ਦਾ ਇਹ ਵੱਖਰਾ ਅਤੇ ਅਨੋਖਾ ਅੰਦਾਜ਼ ਪ੍ਰਸ਼ੰਸਕਾਂ ਨੂੰ ਖ਼ੂਬ ਪਸੰਦ ਆ ਰਿਹਾ ਹੈ। 

Friday night expectations ✨if this is what you came for🤪💃🏻
.
.
.
.
.#ShilpaKaFuntra #FridayNight #friyay #weekendvibes #goodvibesonly pic.twitter.com/KTOGQyuez8

— SHILPA SHETTY KUNDRA (@TheShilpaShetty) January 29, 2021
ਕੰਮ ਦੀ ਗੱਲ ਕਰੀਏ ਤਾਂ ਸ਼ਿਲਪਾ ਬਹੁਤ ਜਲਦ ਫ਼ਿਲਮ ‘ਹੰਗਾਮਾ 2’ ਅਤੇ ‘ਨਿਕੰਮਾ’ ’ਚ ਨਜ਼ਰ ਆਉਣ ਵਾਲੀ ਹੈ। ਫ਼ਿਲਮ ‘ਹੰਗਾਮਾ 2’ ’ਚ ਸ਼ਿਲਪਾ ਅਦਾਕਾਰ ਪਰੇਸ਼ ਰਾਵਲ ਅਤੇ ਮੀਜਾਨ ਜ਼ਾਫਰੀ ਦੇ ਨਾਲ ਨਜ਼ਰ ਆਉਣ ਵਾਲੀ ਹੈ। ਫ਼ਿਲਮ ‘ਨਿਕੰਮਾ’ ’ਚ ਸ਼ਿਲਪਾ ਦੇ ਨਾਲ ਭਾਗਿਆਸ਼੍ਰੀ ਦਾ ਬੇਟਾ ਅਭਿਮਨਿਊ ਦਸਾਨੀ ਅਤੇ ਗਾਇਕ ਸ਼ਰਲੇ ਸੇਤੀਆ ਨਜ਼ਰ ਆਉਣ ਵਾਲੇ ਹਨ। 


Aarti dhillon

Content Editor

Related News