ਲਗਜ਼ਰੀ ਕਾਰਾਂ ਦੀ ਸ਼ੌਕੀਨ ਸੀ ਪੂਨਮ ਪਾਂਡੇ, ਜਾਣੋ ਕਿੰਨੀ ਹੈ ਅਦਾਕਾਰਾ ਦੀ ਜਾਇਦਾਦ

02/02/2024 6:33:21 PM

ਬਾਲੀਵੁੱਡ ਡੈਸਕ- ਬਾਲੀਵੁੱਡ ਅਦਾਕਾਰਾ ਪੂਨਮ ਪਾਂਡੇ ਦਾ ਦਿਹਾਂਤ ਹੋ ਗਿਆ ਹੈ। ਇਸ ਖ਼ਬਰ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪੂਨਮ ਪਾਂਡੇ ਸਿਰਫ਼ 32 ਸਾਲ ਦੀ ਸੀ ਅਤੇ ਸਰਵਾਈਕਲ ਕੈਂਸਰ ਤੋਂ ਪੀੜਤ ਸੀ। ਅਦਾਕਾਰਾ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕਰਕੇ ਉਸ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਪੂਨਮ ਪਾਂਡੇ ਦੇ ਦੇਹਾਂਤ ਨਾਲ ਇੰਡਸਟਰੀ ਨੂੰ ਵੀ ਡੂੰਘਾ ਸਦਮਾ ਲੱਗਾ ਹੈ। ਪੂਨਮ ਪਾਂਡੇ ਨੇ ਕਈ ਫ਼ਿਲਮਾਂ 'ਚ ਕੰਮ ਕਰਨ ਤੋਂ ਇਲਾਵਾ ਰਿਐਲਿਟੀ ਸ਼ੋਅ ਅਤੇ ਮਾਡਲਿੰਗ ਦੇ ਖ਼ੇਤਰ 'ਚ ਵੀ ਕਾਫ਼ੀ ਨਾਮ ਕਮਾਇਆ ਹੈ। ਆਓ ਜਾਣਦੇ ਹਾਂ ਪੂਨਮ ਕੋਲ ਕਿੰਨੀ ਜਾਇਦਾਦ ਹੈ।

ਪੂਨਮ ਪਾਂਡੇ ਨੇ ਕਈ ਫ਼ਿਲਮਾਂ ਅਤੇ ਰਿਐਲਿਟੀ ਸ਼ੋਅਜ਼ ਦੇ ਨਾਲ-ਨਾਲ ਮਾਡਲਿੰਗ ਦੇ ਖ਼ੇਤਰ 'ਚ ਵੀ ਕਾਫੀ ਨਾਮ ਕਮਾਇਆ। ਫ਼ਿਲਮਾਂ ਅਤੇ ਰਿਐਲਿਟੀ ਸ਼ੋਅ ਹੀ ਉਸਦੀ ਕਮਾਈ ਦਾ ਸਾਧਨ ਸਨ। ਇਸ ਤੋਂ ਇਲਾਵਾ ਪੂਨਮ ਨੇ ਮੈਗਜ਼ੀਨ ਅਤੇ ਜਰਨਲਜ਼ ਲਈ ਫੋਟੋਸ਼ੂਟ ਰਾਹੀਂ ਵੀ ਕਾਫ਼ੀ ਕਮਾਈ ਕੀਤੀ। ਪੂਨਮ ਪਾਂਡੇ ਨੇ ਇੱਕ ਐਪ ਵੀ ਬਣਾਈ ਸੀ, ਜਿਸ ਰਾਹੀਂ ਅਦਾਕਾਰਾ ਨੇ ਕਾਫ਼ੀ ਪੈਸੇ ਕਮਾਏ ਸਨ। ਪੂਨਮ ਪਾਂਡੇ ਕਈ ਲਗਜ਼ਰੀ ਕਾਰਾਂ ਦੀ ਸ਼ੌਕੀਨ ਸੀ ਅਤੇ ਅਦਾਕਾਰਾ ਮੁੰਬਈ ਦੇ ਇੱਕ ਪੌਸ਼ ਇਲਾਕੇ ਵਿੱਚ ਰਹਿੰਦੀ ਸੀ।

ਇਹ ਵੀ ਪੜ੍ਹੋ : ਜਾਣ ਲਿਓ ਸਰਵਾਈਕਲ ਕੈਂਸਰ ਦੇ ਸ਼ੁਰੂਆਤੀ ਲੱਛਣ, ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦੀ ਨਾ ਕਰੋ ਗਲਤੀ

ਕਿੰਨੀ ਸੀ ਪੂਨਮ ਪਾਂਡੇ ਦੀ ਜਾਇਦਾਦ

ਰਿਪੋਰਟਾਂ ਮੁਤਾਬਕ ਪੂਨਮ ਪਾਂਡੇ ਕੋਲ ਕਰੀਬ 52 ਕਰੋੜ ਰੁਪਏ ਦੀ ਜਾਇਦਾਦ ਹੈ। ਪੂਨਮ ਪਾਂਡੇ ਨੇ ਨਸ਼ਾ, ਲਵ ਕੀ ਪੈਸ਼ਨ, ਆ ਗਿਆ ਹੀਰੋ ਅਤੇ ਦਿ ਜਰਨੀ ਆਫ਼ ਕਰਮਾ ਵਰਗੀਆਂ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਅਤੇ ਕਰੋੜਾਂ ਰੁਪਏ ਕਮਾਏ। ਪੂਨਮ ਪਾਂਡੇ ਨੇ ਰਿਐਲਿਟੀ ਸ਼ੋਅ ਬਿੱਗ ਬੌਸ ਵਿੱਚ ਵੀ ਹਿੱਸਾ ਲਿਆ ਸੀ ਅਤੇ ਇਸ ਲਈ ਉਸ ਨੂੰ ਚੰਗੀ ਰਕਮ ਮਿਲੀ ਸੀ। ਇਸ ਤੋਂ ਇਲਾਵਾ ਪੂਨਮ ਨੇ ALTBalaji ਦੇ ਸ਼ੋਅ ਲਾਕਅੱਪ 'ਚ ਕੰਮ ਕੀਤਾ ਸੀ ਅਤੇ ਇਸ ਦੇ ਲਈ ਅਦਾਕਾਰਾ ਨੂੰ ਹਰ ਹਫ਼ਤੇ ਕਰੀਬ 3 ਲੱਖ ਰੁਪਏ ਦਿੱਤੇ ਜਾਂਦੇ ਸਨ। ਪੂਨਮ ਪਾਂਡੇ ਕੋਲ ਇੱਕ ਐਪ ਵੀ ਹੈ, ਫਿਲਹਾਲ ਪੂਨਮ ਇਸ ਐਪ ਤੋਂ ਸਭ ਤੋਂ ਵੱਧ ਕਮਾਈ ਕਰਦੀ ਹੈ।

ਇਹ ਵੀ ਪੜ੍ਹੋ : ਜਨਵਰੀ ਦੇ ਆਖ਼ਰੀ ਦਿਨ ਹੋਈ ਬਾਰਿਸ਼ ਨੇ ਮੁੜ ਛੇੜੀ ਕੰਬਣੀ, ਜਾਣੋ ਆਉਣ ਵਾਲੇ ਦਿਨਾਂ 'ਚ ਮੌਸਮ ਦਾ ਹਾਲ

ਦੱਸ ਦੇਈਏ ਕਿ ਪੂਨਮ ਪਾਂਡੇ ਦੀ ਮੌਤ ਦੀ ਪੁਸ਼ਟੀ ਅੱਜ ਸਵੇਰੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕਰਕੇ ਕੀਤੀ ਗਈ। ਪੋਸਟ 'ਚ ਲਿਖਿਆ ਸੀ ਕਿ ਅੱਜ ਦੀ ਸਵੇਰ ਮੁਸ਼ਕਲ ਹੈ। ਤੁਹਾਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਸਰਵਾਈਕਲ ਕੈਂਸਰ ਕਾਰਨ ਆਪਣੀ ਪਿਆਰੀ ਪੂਨਮ ਨੂੰ ਗੁਆ ਦਿੱਤਾ ਹੈ। ਜੋ ਲੋਕ ਉਸ ਦੇ ਸੰਪਰਕ 'ਚ ਸੀ ਉਨ੍ਹਾਂ ਨੂੰ ਪਿਆਰ ਨਾਲ ਮਿਲਿਆ। ਇਸ ਦੁਖ ਦੀ ਘੜੀ ਉਨ੍ਹਾਂ ਨੂੰ ਪਿਆਰ ਨਾਲ ਯਾਦ ਕਰਾਂਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan