ਪੂਨਮ ਪਾਂਡੇ ਨੇ ਦੱਸਿਆ ਚੀਨ ਦੇ ਸਭ ਤੋਂ ਪਹਿਲੇ ਸੰਕਰਮਿਤ ਸ਼ਖ਼ਸ ਦਾ ਨਾਂ, ਮਜ਼ੇਦਾਰ ਟਵੀਟ ਹੋਇਆ ਵਾਇਰਲ

05/19/2021 6:10:53 PM

ਮੁੰਬਈ: ਆਪਣੇ ਬੋਲਡ ਅੰਦਾਜ਼ ਨੂੰ ਲੈ ਕੇ ਚਰਚਾ ’ਚ ਰਹਿਣ ਵਾਲੀ ਅਦਾਕਾਰਾ ਪੂਨਮ ਪਾਂਡੇ ਇਕ ਵਾਰ ਫਿਰ ਚਰਚਾ ’ਚ ਹੈ। ਇਸ ਵਾਰ ਚਰਚਾ ’ਚ ਉਨ੍ਹਾਂ ਦੀ ਲੁੱਕ ਨਹੀਂ ਸਗੋਂ ਸੋਸ਼ਲ ਮੀਡੀਆ ’ਤੇ ਉਸ ਵੱਲੋਂ ਪਾਈ  ਪੋਸਟ ਹੈ ਜਿਸ ’ਚ ਉਨ੍ਹਾਂ ਨੇ ਚੀਨ ’ਚ ਸਭ ਤੋਂ ਪਹਿਲੇ ਕੋਰੋਨਾ ਸੰਕਰਮਿਤ ਹੋਣ ਵਾਲੇ ਸ਼ਖਸ ਦਾ ਨਾਂ ਸ਼ੇਅਰ ਕੀਤਾ ਹੈ ਜੋ ਕਾਫ਼ੀ ਮਜ਼ੇਦਾਰ ਹੈ। ਪੂਨਮ ਪਾਂਡੇ ਦੀ ਇਹ ਪੋਸਟ ਹੁਣ ਖ਼ੂਬ ਵਾਇਰਲ ਹੋ ਰਹੀ ਹੈ। 


ਪੂਨਮ ਨੇ ਆਪਣੇ ਟਵਿਟਰ ਅਕਾਊਂਟ ’ਤੇ ਇਕ ਵ੍ਹਟਸਐਪ ਫਾਰਵਰਡ ਸ਼ੇਅਰ ਕੀਤਾ ਜਿਸ ’ਚ ਲਿਖਿਆ ਕਿ ‘ਚਾਈਨੀਜ਼ ਗਵਰਨਮੈਂਟ ਨੇ ਵੁਹਾਨ ਦੇ ਉਸ਼ ਨਾਗਰਿਕ ਦਾ ਨਾਂ ਜਾਰੀ ਕੀਤਾ ਹੈ ਜਿਸ ’ਚ ਸਭ ਤੋਂ ਪਹਿਲੇ ਵਾਇਰਸ ਦਾ ਲੱਛਣ ਮਿਲਿਆ। ਉਸ ਦਾ ਨਾਂ ਹੈ Lay Lee Sub Kee (ਲੇ ਲੀ ਸਭ ਕੀ) ਹੈ। 
ਪੂਨਮ ਪਾਂਡੇ ਦਾ ਕੋਰੋਨਾ ਵਾਇਰਸ ਨੂੰ ਲੈ ਕੇ ਇਹ ਮੀਮ ਖ਼ੂਬ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਕੁਮੈਂਟ ਕਰਕੇ ਇਸ ’ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।


ਦੱਸ ਦੇਈਏ ਕਿ ਪਿਛਲੇ ਸਾਲ ਪੂਨਮ ਪਾਂਡੇ ਉਸ ਸਮੇਂ ਕਾਫ਼ੀ ਚਰਚਾ ’ਚ ਆ ਗਈ ਸੀ ਜਦੋਂ ਉਨ੍ਹਾਂ ਨੇ ਆਪਣੇ ਪਤੀ ਦੇ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਸੀ ਅਤੇ ਉਨ੍ਹਾਂ ਨੂੰ ਜੇਲ ਹੋ ਗਈ ਸੀ। ਹਾਲਾਂਕਿ ਬਾਅਦ ’ਚ ਦੋਵਾਂ ਦੇ ਵਿਚਕਾਰ ਸਭ ਕੁਝ ਠੀਕ ਹੋ ਗਿਆ ਸੀ ਅਤੇ ਹੁਣ ਉਹ ਦੋਵੇਂ ਇਕੱਠੇ ਕਾਫ਼ੀ ਖੁਸ਼ ਹਨ।   

Aarti dhillon

This news is Content Editor Aarti dhillon