ਕੋਰੋਨਾ ਨੂੰ ਹਲਕੇ ’ਚ ਲੈਣ ਵਾਲੇ ਲੋਕਾਂ ’ਤੇ ਪੂਜਾ ਭੱਟ ਨੇ ਕੱਢਿਆ ਗੁੱਸਾ, ਟਵੀਟ ਕਰਕੇ ਆਖੀ ਇਹ ਗੱਲ

03/25/2021 7:01:37 PM

ਮੁੰਬਈ (ਬਿਊਰੋ)– ਕੋਰੋਨਾ ਮਹਾਮਾਰੀ ਇਨ੍ਹੀਂ ਦਿਨੀਂ ਮੁੜ ਆਪਣੇ ਪੈਰ ਪਸਾਰ ਰਹੀ ਹੈ। ਭਾਰਤ ’ਚ ਕਈ ਸੂਬਿਆਂ ’ਚ ਵਾਇਰਸ ਦਾ ਸ਼ਿਕਾਰ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ’ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਉਥੇ ਸਰਕਾਰ ਇਕ ਵਾਰ ਫਿਰ ਤੋਂ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਾਉਣ ਲਈ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਅਪੀਲ ਕਰ ਰਹੀ ਹੈ। ਫ਼ਿਲਮੀ ਸਿਤਾਰੇ ਵੀ ਲੋਕਾਂ ਨੂੰ ਇਸ ਤੋਂ ਬਚਾਅ ਲਈ ਜਾਗਰੂਕ ਕਰ ਰਹੇ ਹਨ।

ਇਸੇ ਦੌਰਾਨ ਬਾਲੀਵੁਡ ਅਦਾਕਾਰਾ ਪੂਜਾ ਭੱਟ ਨੇ ਕੋਰੋਨਾ ਵਾਇਰਸ ’ਚ ਲਾਪਰਵਾਹੀ ਦਿਖਾਉਣ ਵਾਲੇ ਲੋਕਾਂ ’ਤੇ ਗੁੱਸਾ ਜ਼ਾਹਿਰ ਕੀਤਾ ਤੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ। ਉਸ ਨੇ ਸੋਸ਼ਲ ਮੀਡੀਆ ’ਤੇ ਇਹ ਅਪੀਲ ਕੀਤੀ ਕਿ ਕੋਰੋਨਾ ਮਹਾਮਾਰੀ ਨਾਲ ਜੁੜੇ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ। ਇਹ ਗੱਲ ਪੂਜਾ ਭੱਟ ਨੇ ਆਪਣੇ ਅਧਿਕਾਰਕ ਟਵਿਟਰ ਅਕਾਊਟ ’ਤੇ ਆਖੀ।

ਉਸ ਨੇ ਟਵੀਟ ਕਰਦਿਆਂ ਲਿਖਿਆ, ‘ਕਿਰਪਾ ਕਰਕੇ ਲੋਕ ਮਾਸਕ ਲਗਾਉਣ ਤੇ ਕੋਵਿਡ-19 ਦੇ ਸਾਰੇ ਸੁਰੱਖਿਆ ਪ੍ਰੋਟੋਕਾਲ ਦਾ ਪਾਲਣ ਕਰਨ। ਇਹ ਵਾਇਰਸ ਸਾਡੇ ਵਿਸ਼ਵਾਸ ਤੋਂ ਕਿਤੇ ਜ਼ਿਆਦਾ ਲਚੀਲਾ ਹੈ। ਸਾਡੀ ਮਦਦ ਕਰਨ ਲਈ ਕਿਰਪਾ ਕਰਕੇ ਸਬੰਧਤ ਅਧਿਕਾਰੀਆਂ ਦੀ ਮਦਦ ਕਰੋ। ਬਹੁਤ ਸਾਰੇ ਲੋਕ ਸਾਨੂੰ ਸੁਰੱਖਿਤ ਰੱਖਣ ਲਈ ਲਗਾਤਾਰ ਉਪਰਾਲੇ ਕਰ ਰਹੇ ਹਨ। ਫਿਰ ਵੀ ਅਸੀਂ ਬਹੁਤ ਗੈਰ-ਜ਼ਿੰਮੇਵਾਰੀ ਭਰਿਆ ਵਿਵਹਾਰ ਕਰ ਰਹੇ ਹਾਂ। ਇਹ ਠੀਕ ਨਹੀਂ ਹੈ।’

ਸੋਸ਼ਲ ਮੀਡੀਆ ’ਤੇ ਪੂਜਾ ਭੱਟ ਦਾ ਇਹ ਟਵੀਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਬਹੁਤ ਸਾਰੇ ਲੋਕ ਇਸ ਨੂੰ ਪਸੰਦ ਕਰ ਰਹੇ ਹਨ ਤੇ ਪ੍ਰਤੀਕਿਰਿਆ ਜ਼ਾਹਿਰ ਕਰ ਰਹੇ ਹਨ। ਪੂਜਾ ਭੱਟ ਦੇ ਕੰਮਕਾਜ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਉਹ ਆਪਣੀ ਵੈੱਬ ਸੀਰੀਜ਼ ‘ਬੰਬੇ ਬੇਗਮਜ਼’ ਨੂੰ ਲੈ ਕੇ ਚਰਚਾ ’ਚ ਹੈ। ਇਹ ਵੈੱਬ ਸੀਰੀਜ਼ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ’ਤੇ ਓ. ਟੀ. ਟੀ. ਪਲੇਟਫਾਰਮ ਨੈੱਟਫਲਿਕਸ ’ਤੇ ਰਿਲੀਜ਼ ਹੋਈ ਸੀ।

ਨੋਟ– ਪੂਜਾ ਭੱਟ ਦੇ ਇਸ ਟਵੀਟ ਨਾਲ ਤੁਸੀਂ ਕਿੰਨੇ ਸਹਿਮਤ ਹੋ? ਕੁਮੈਂਟ ਕਰਕੇ ਦੱਸੋ।


Rahul Singh

Content Editor

Related News