ਸਾਹਮਣੇ ਆਈਆਂ ਸੋਹਾ ਦੀ ਧੀ ਇਨਾਯਾ ਦੇ ਬਰਥਡੇਅ ਪਾਰਟੀ ਦੀਆਂ ਤਸਵੀਰਾਂ

10/01/2021 5:13:19 PM

ਮੁੰਬਈ- ਅਦਾਕਾਰਾ ਸੋਹਾ ਅਲੀ ਖਾਨ ਅਤੇ ਅਦਾਕਾਰ ਕੁਣਾਲ ਖੇਮੂ ਦੀ ਧੀ ਇਨਾਯਾ 29 ਸਤੰਬਰ ਨੂੰ 4 ਸਾਲ ਦੀ ਹੋ ਗਈ ਹੈ। ਇਸ ਖਾਸ ਮੌਕੇ 'ਤੇ ਸੋਹਾ ਅਤੇ ਕੁਣਾਲ ਨੇ ਸ਼ਾਨਦਾਰ ਪਾਰਟੀ ਰੱਖੀ। ਸੋਹਾ ਅਤੇ ਕੁਣਾਲ ਨੇ ਪਾਰਟੀ ਦਾ ਥੀਮ 'ਯੂਨੀਕਾਰਨ ਲੈਂਡ' ਰੱਖਿਆ ਸੀ। ਇਸ ਪਾਰਟੀ 'ਚ ਅਦਾਕਾਰਾ ਕਰੀਨਾ ਕਪੂਰ ਖਾਨ, ਤੈਮੂਰ ਅਲੀ ਖਾਨ, ਜਹਾਂਗੀਰ, ਇਬਰਾਹਿਮ ਅਲੀ ਖਾਨ ਅਤੇ ਨੇਹਾ ਧੂਪੀਆ ਸ਼ਾਮਲ ਹੋਏ। ਸਭ ਨੇ ਮਿਲ ਕੇ ਖੂਬ ਮਸਤੀ ਕੀਤੀ। ਹਾਲ ਹੀ 'ਚ ਸੋਹਾ ਨੇ ਪਾਰਟੀ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਤੋਂ ਇਲਾਵਾ ਕਰੀਨਾ ਨੇ ਵੀ ਕੁਝ ਤਸਵੀਰਾ ਸ਼ੇਅਰ ਕੀਤੀਆਂ ਹਨ।

Bollywood Tadka
ਤਸਵੀਰਾਂ 'ਚ ਇਨਾਯਾ ਪਿੰਕ ਫਰਾਕ 'ਚ ਨਜ਼ਰ ਆ ਰਹੀ ਹੈ। ਇਸ ਲੁੱਕ 'ਚ ਇਨਾਯਾ ਬਹੁਤ ਕਿਊਟ ਲੱਗ ਰਹੀ ਸੀ। ਸੋਹਾ ਅਤੇ ਕੁਣਾਲ ਵੀ ਇਕੱਠੇ ਦਿਖਾਈ ਦੇ ਰਹੇ ਹਨ। ਸੋਹਾ ਨੇ ਰੈੱਡ ਪ੍ਰਿੰਟਿਡ ਡਰੈੱਸ ਪਹਿਨੀ ਹੋਈ ਹੈ ਅਤੇ ਕੁਣਾਲ ਰੈੱਡ ਟੀ-ਸ਼ਰਟ ਅਤੇ ਗ੍ਰੇਅ ਸ਼ਾਰਟਸ 'ਚ ਨਜ਼ਰ ਆ ਰਹੇ ਹਨ।

Bollywood Tadka
ਉਧਰ ਕਰੀਨਾ ਨੇ ਇੰਸਟਾ ਸਟੋਰੀ 'ਚ ਪਾਰਟੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਕ ਤਸਵੀਰ 'ਚ ਇਨਾਯਾ ਅਤੇ ਤੈਮੂਰ ਦਿਖਾਈ ਦੇ ਰਹੇ ਹਨ। ਤੈਮੂਰ ਨੇ ਇਨਾਯਾ ਨੂੰ ਫੜ੍ਹਿਆ ਹੋਇਆ ਹੈ ਅਤੇ ਦੋਵੇਂ ਬਹੁਤ ਕਿਊਟ ਲੱਗ ਰਹੇ ਹਨ।

Bollywood Tadka
ਦੱਸ ਦੇਈਏ ਕਿ ਕੁਣਾਲ ਅਤੇ ਸੋਹਾ ਨੇ 2015 'ਚ ਵਿਆਹ ਕੀਤਾ ਸੀ। ਉਨ੍ਹਾਂ ਦੀ ਧੀ ਇਨਾਯਾ ਦਾ ਜਨਮ 2017 'ਚ ਹੋਇਆ ਸੀ। ਇਕ ਇੰਟਰਵਿਊ 'ਚ ਸੋਹਾ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਨਾਯਾ ਉਨ੍ਹਾਂ ਦੇ ਪਤੀ ਕੁਣਾਲ ਵਰਗੀ ਹੈ।


Aarti dhillon

Content Editor

Related News