ਰਾਮ ਚਰਨ ਦੀ ਪਤਨੀ ਦੇ ਜਨਮਦਿਨ ਦੀਆਂ ਤਸਵੀਰਾਂ ਆਈਆਂ ਸਾਹਮਣੇ, ਉਪਾਸਨਾ ਨੇ ਪਤੀ ਨਾਲ ਕੱਟਿਆ ਕੇਕ

07/24/2022 11:39:14 AM

ਬਾਲੀਵੁੱਡ ਡੈਸਕ:  ਮੇਗਾ ਪਾਵਰ ਰਾਮ ਚਰਨ ਦੀ ਪਤਨੀ ਉਪਾਸਨਾ ਨੇ 20 ਜੁਲਾਈ ਨੂੰ ਆਪਣਾ 33ਵਾਂ ਜਨਮਦਿਨ ਮਨਾਇਆ। ਰਾਮ ਚਰਨ ਨੇ ਇਸ ਮੌਕੇ ਨੂੰ ਆਪਣੀ ਪਤਨੀ ਦਿਵਸ ਨੂੰ ਵਿਸ਼ੇਸ਼ ਬਣਾਉਣ ’ਚ ਕੋਈ ਕਸਰ ਨਹੀਂ ਛੱਡੀ। ਹੁਣ ਜਨਮਦਿਨ ਦੀਆਂ ਖ਼ੂਬਸੂਰਤ ਤਸਵੀਰਾਂ ਉਪਾਸਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ, ਜੋ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

ਇਹ ਵੀ ਪੜ੍ਹੋ : ਅਜੇ ਦੇਵਗਨ ਨੂੰ ਬੈਸਟ ਅਦਾਕਾਰ ਦਾ ਐਵਾਰਡ ਮਿਲਣ ’ਤੇ ਕਾਜੋਲ ਨੇ ਕੀਤੀ ਪੋਸਟ ਸਾਂਝੀ ,ਕਿਹਾ- ‘ਇਹ ਮਾਣ ਵਾਲਾ...’

ਆਪਣੇ ਜਨਮਦਿਨ ਦੇ ਜਸ਼ਨ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਉਪਾਸਨਾ ਨੇ ਕੈਪਸ਼ਨ ’ਚ ਲਿਖਿਆ  ਕਿ ‘ਕੀਮਤੀ, ਤੁਹਾਡੇ ਸਭ ਦੇ ਪਿਆਰੇ ਤਰੀਕੇ ਨਾਲ ਮੈਨੂੰ ਖ਼ਾਸ ਮਹਿਸੂਸ ਕਰਵਾਉਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ।’

ਇਨ੍ਹਾਂ ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਉਪਾਸਨਾ ਦੇ ਸਾਹਮਣੇ 2 ਕੇਕ ਹਨ। ਟੇਬਲ ਨੂੰ ਫ਼ੁੱਲਾਂ ਨਾਲ ਸਜਾਇਆ ਹੋਇਆ ਹੈ। ਇਸ ਦੌਰਾਨ ਉਪਾਸਨਾ ਰਾਮ ਚਰਨ ਨਾਲ ਮੋਮਬੱਤੀਆਂ ਬੁਝਾਉਂਦੀ ਹੋਈ ਕੇਕ ਕੱਟਦੀ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ : ਸੂਰਿਆ, ਅਰਪਨਾ ਅਤੇ ਅਜੇ ਦੇਵਗਨ ਨੂੰ ਮਿਲਿਆ ਸਰਵੋਤਮ ਐਕਟਰ ਦਾ ਐਵਾਰਡ, ਦੇਖੋ ਜੇਤੂਆਂ ਦੀ ਸੂਚੀ

ਲੁੱਕ ਦੀ ਗੱਲ ਕਰੀਏ ਤਾਂ ਉਪਾਸਨਾ ਬੇਜ ਪਹਿਰਾਵੇ ’ਚ ਬੇਹੱਦ ਗਲੈਮਰਸ ਲੱਗ ਰਹੀ ਹੈ। ਇਸ ਦੇ ਨਾਲ ਰਾਮ ਚਰਨ ਚਿੱਟੇ ਰੰਗ ਦੀ ਕਮੀਜ਼ ਅਤੇ ਪੈਂਟ ’ਚ ਪਰਫ਼ੈਕਟ ਨਜ਼ਰ ਆ ਰਹੇ ਹਨ।

ਰਾਮ ਚਰਨ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਉਹ ਆਖ਼ਰੀ ਵਾਰ ਚਿਰੰਜੀਵੀ ਦੇ ਨਾਲ ਕੋਰਤਾਲਾ ਸ਼ਿਵ ਦੀ ਅਚਾਰੀਆ ’ਚ ਨਜ਼ਰ ਆਏ ਸਨ। ਹੁਣ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ RC15 ਹੈ।


 

Shivani Bassan

This news is Content Editor Shivani Bassan