ਸਕੂਲੀ ਕਿਤਾਬ ’ਚ ਛਪੀ ਸੁਸ਼ਾਂਤ ਸਿੰਘ ਰਾਜਪੂਤ ਦੀ ਤਸਵੀਰ, ‘ਬੱਚਿਆਂ ਨੂੰ ਸਿਖਾਇਆ ਜਾਵੇਗਾ ਪਰਿਵਾਰ ਦਾ ਮਹੱਤਵ’

05/07/2021 10:28:25 AM

ਮੁੰਬਈ: ਬਾਲੀਵੁੱਡ ਦੇ ਸਵ. ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਦੁਨੀਆ ਨੂੰ ਅਲਵਿਦਾ ਕਹੇ ਹੋਏ ਇਕ ਸਾਲ ਹੋਣ ਵਾਲਾ ਹੈ ਪਰ ਪ੍ਰਸ਼ੰਸਕਾਂ ਦੇ ਦਿਲ ’ਚ ਉਨ੍ਹਾਂ ਦੀ ਯਾਦ ਅੱਜ ਵੀ ਤਾਜ਼ਾ ਹੈ। ਹੁਣ ਉਨ੍ਹਾਂ ਦੀ ਤਸਵੀਰ ਨੂੰ ਬੰਗਾਲੀ ਸਕੂਲ ਦੀਆਂ ਕਿਤਾਬਾਂ ’ਚ ਸ਼ਾਮਲ ਕੀਤਾ ਗਿਆ ਹੈ। ਦਰਅਸਲ ਸੋਸ਼ਲ ਮੀਡੀਆ ’ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜੋ ਕਿਸੇ ਬੰਗਾਲੂ ਸਕੂਲ ਦੀ ਕਿਤਾਬ ਦੀ ਹੈ। ਇਸ ’ਚ ਜੋ ਤਸਵੀਰ ਛਪੀ ਹੈ ਉਹ ਮਸ਼ਹੂਰ ਟੀ.ਵੀ. ਸ਼ੋਅ ‘ਪਵਿੱਤਰ ਰਿਸ਼ਤਾ’ ’ਚ ਸੁਸ਼ਾਂਤ ਸਿੰਘ ਵੱਲੋਂ ਨਿਭਾਏ ਗਏ ਕਿਰਦਾਰ ਨਾਲ ਜੁੜੀ ਹੈ ਜਿਸ ’ਚ ਉਹ ਇਕ ਪਿਤਾ ਦੇ ਰੂਪ ’ਚ ਨਜ਼ਰ ਆਏ ਸਨ।

ਉੱਧਰ ਸੀਰੀਅਲ ’ਚ ਉਨ੍ਹਾਂ ਦੀ ਪਤਨੀ ਦਾ ਕਿਰਦਾਰ ਨਿਭਾ ਚੁੱਕੀ ਅਦਾਕਾਰਾ ਅੰਕਿਤਾ ਲੋਖੰਡੇ ਅਤੇ ਉਨ੍ਹਾਂ ਦੇ ਪੁੱਤਰ ਦਾ ਰੋਲ ਨਿਭਾ ਚੁੱਕੇ ਚਾਈਲਡ ਆਰਟੀਸਟ ਨੂੰ ਵੀ ਉਨ੍ਹਾਂ ਦੇ ਨਾਲ ਦਿਖਾਇਆ ਗਿਆ ਹੈ। ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਇਸ ਤਸਵੀਰ ਦੀ ਵਰਤੋਂ ਬੱਚਿਆਂ ਨੂੰ ਪਰਿਵਾਰ ਦਾ ਮਹੱਤਵ ਸਿਖਾਉਣ ਲਈ ਕੀਤੀ ਜਾ ਰਹੀ ਹੈ। 


ਇਸ ਗੱਲ ਦੀ ਜਾਣਕਾਰੀ ਉਨ੍ਹਾਂ ਦੀ ਦੋਸਤ ਸਮਿਤਾ ਪਾਰਿਥ ਨੇ ਆਪਣੇ ਟਵੀਟ ਰਾਹੀਂ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ‘ਇਕ ਪਾਸੇ ਪ੍ਰਾਈਮਰੀ ਬੰਗਲਾ ਬੁੱਕ ਨੇ ਪਰਿਵਾਰ ਅਤੇ ਫਾਦਰ ਫਿਗਰ ਸਮਝਾਉਣ ਲਈ ਸਾਡੇ ਪਿਆਰੇ ਸੁਸ਼ਾਂਤ ਦੀ ਤਸਵੀਰ ਪਬਲਿਸ਼ ਕੀਤੀ ਹੈ। ਮੈਨੂੰ ਮਾਣ ਹੈ। ਇਸ ਤੋਂ ਸਾਫ਼ ਹੁੰਦਾ ਹੈ ਕਿ ਸਾਡਾ ਐਜ਼ੂਕੇਸ਼ਨ ਬੋਰਡ ਵੀ ਉਨ੍ਹਾਂ ਨੂੰ ਸਭ ਤੋਂ ਚੰਗਾ ਮੰਨਦਾ ਹੈ’। ਦੱਸ ਦੇਈਏ ਕਿ ਸਮਿਤਾ ਪਾਰਿਖ ਸੁਸ਼ਾਂਤ ਸਿੰਘ ਦੀ ਮੌਤ ਦਾ ਪਤਾ ਲਗਾਉਣ ਲਈ ਲਗਾਤਾਰ ਆਵਾਜ਼ ਉਠਾਉਂਦੀ ਰਹੀ ਹੈ। ਇਸ ਖ਼ਬਰ ਨੂੰ ਪੜ੍ਹ ਕੇ ਸੁਸ਼ਾਂਤ ਸਿੰਘ ਦੇ ਪ੍ਰਸ਼ੰਸਕ ਕਾਫ਼ੀ ਖ਼ੁਸ਼ ਹੋ ਗਏ ਹਨ।


ਪ੍ਰਸ਼ੰਸਕਾਂ ਮੁਤਾਬਕ ਉਨ੍ਹਾਂ ਦੇ ਚਹੇਤੇ ਸਿਤਾਰੇ ਲਈ ਇਸ ਤੋਂ ਵੱਡੀ ਸ਼ਰਧਾਂਜਲੀ ਕੀ ਹੋਵੇਗੀ, ਕਿਉਂਕਿ ਸੁਸ਼ਾਂਤ ਸਿੰਘ ਜਦੋਂ ਤੱਕ ਇਸ ਦੁਨੀਆ ’ਚ ਰਹੇ ਉਨ੍ਹਾਂ ਦੇ ਸੰਘਰਸ਼ ਅਤੇ ਸੁਪਨਿਆਂ ਨਾਲ ਪ੍ਰਸ਼ੰਸਕਾਂ ਨੂੰ ਪ੍ਰੇਰਣਾ ਮਿਲਦੀ ਰਹੀ। ਹੁਣ ਉਹ ਸਾਡੇ ਵਿਚਕਾਰ ਨਹੀਂ ਹਨ ਪਰ ਉਨ੍ਹਾਂ ਦੀ ਮਾਨਵਤਾ ਅੱਜ ਲੋਕਾਂ ਦੇ ਵਿਚਕਾਰ ਇਕ ਮਿਸਾਲ ਬਣ ਗਈ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੁਸ਼ਾਂਤ ਦੀ ਤਸਵੀਰ ਦੀ ਵਰਤੋਂ ਬੰਗਲਾ ਦੀ ਪ੍ਰਾਇਮਰੀ ਕਲਾਸ ਦੀ ਸਾਇੰਸ ਟੈਕਸਟ ਬੁੱਕ ’ਚ ਕੀਤੀ ਜਾ ਚੁੱਕੀ ਹੈ। ਇਸ ਨੂੰ ਇਨਸਾਨ ਅਤੇ ਜਾਨਵਰਾਂ ’ਚ ਅੰਤਰ ਸਮਝਾਉਣ ਲਈ ਵਰਤੋਂ ਕੀਤਾ ਗਿਆ ਸੀ। 

Aarti dhillon

This news is Content Editor Aarti dhillon