ਫ਼ਿਲਮ ''ਪਠਾਨ'' ''ਚ ਜਾਨ ਅਬ੍ਰਾਹਮ ਦਾ ਫਰਸਟ ਲੁੱਕ ਜਾਰੀ

08/26/2022 1:12:03 PM

ਮੁੰਬਈ (ਬਿਊਰੋ) - ਯਸ਼ਰਾਜ ਫਿਲਮਜ਼ ਪ੍ਰੋਡਕਸ਼ਨ ਦੀ ਸਭ ਤੋਂ ਵੱਡੀ ਟੈਂਟਪੋਲ ਫਿਲਮ ਆਪਣੀ ਰਿਲੀਜ਼ ਤੋਂ ਲਗਭਗ 5 ਮਹੀਨੇ ਦੂਰ ਹੈ ਤੇ ਸਟੂਡੀਓ ਨੇ ‘ਪਠਾਨ’ ’ਚ ਵਿਲੇਨ ਵਜੋਂ ਜਾਨ ਅਬ੍ਰਾਹਮ ਦੀ ਪਹਿਲੀ ਝਲਕ ਜਾਰੀ ਕੀਤੀ ਹੈ। ਸਿਧਾਰਥ ਆਨੰਦ ਦੇ ਨਿਰਦੇਸ਼ਨ ’ਚ ਬਣੀ ਇਸ ਫਿਲਮ ਦੇ ਨਿਰਮਾਤਾਵਾਂ ਨੇ ਇਕ-ਇਕ ਕਰਕੇ ਫਿਲਮ ਨਾਲ ਜੁੜੇ ਰਾਜ਼ ਖੋਲ੍ਹ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਵਾਇਰਲ ਵੀਡੀਓ ਤੋਂ ਬਾਅਦ ਗਾਇਕ ਇੰਦਰਜੀਤ ਨਿੱਕੂ ਦਾ ਪਹਿਲਾ ਬਿਆਨ ਆਇਆ ਸਾਹਮਣੇ

 
 
 
 
View this post on Instagram
 
 
 
 
 
 
 
 
 
 
 

A post shared by John Abraham (@thejohnabraham)

ਸਿਧਾਰਥ ਕਹਿੰਦੇ ਹਨ, ''ਪਠਾਨ ਦਾ ਹਰ ਐਲਾਨ ਪ੍ਰਸ਼ੰਸਕਾਂ ਤੇ ਦਰਸ਼ਕਾਂ ਦੀਆਂ ਉਤਸੁਕ ਅੱਖਾਂ ਦੇ ਸਾਹਮਣੇ ਇਸ ਮਹਾਂਕਾਵਿ ਬੁਝਾਰਤ ਦੇ ਇਕ ਟੁਕੜੇ ਨੂੰ ਖੋਲ੍ਹਣ ਵਰਗਾ ਹੈ ਤੇ ਇਹ ਪ੍ਰਕਿਰਿਆ ਫਿਲਮ ਦੇ ਰਿਲੀਜ਼ ਹੋਣ ਦੇ ਦਿਨ ਤੱਕ ਜਾਰੀ ਰਹੇਗੀ। ਅਸੀਂ ਚਾਹੁੰਦੇ ਹਾਂ ਕਿ ‘ਪਠਾਨ’ ਦੀ ਹਰ ਐਸਟ ਚਰਚਾ ਦਾ ਇਕ ਗਰਮ ਵਿਸ਼ਾ ਬਣ ਜਾਵੇ ਕਿਉਂਕਿ ਖੁਸ਼ਕਿਸਮਤੀ ਨਾਲ ਸਾਡੇ ਕੋਲ ਇਹ ਚਰਚਾ ਪੈਦਾ ਕਰਨ ਲਈ ਕੰਟੈਂਟ ਹੈ। ਜਾਨ ਨੂੰ ਖਲਨਾਇਕ ਦੇ ਤੌਰ ’ਤੇ ਕਾਸਟ ਕਰਨ ਦੇ ਆਪਣੇ ਫੈਸਲੇ ਦੀ ਵਿਆਖਿਆ ਕਰਦੇ ਹੋਏ, ਸਿਡ ਕਹਿੰਦੇ ਹਨ, ਜਾਨ ਅਬ੍ਰਾਹਮ ਐਂਟਾਗੋਨਿਸਟ ਹੈ, ਪਠਾਨ ਦਾ ਖਲਨਾਇਕ। ਮੇਰਾ ਹਮੇਸ਼ਾ ਇਹ ਮੰਨਣਾ ਹੈ ਕਿ ਜੇਕਰ ਖਲਨਾਇਕ ਦਾ ਪ੍ਰਾਜੈਕਸ਼ਨ ਹੀਰੋ ਤੋਂ ਵੱਡਾ ਨਹੀਂ ਹੈ ਤਾਂ ਘੱਟੋ-ਘੱਟ ਉਸ ਦੇ ਬਰਾਬਰ ਹੋਣਾ ਚਾਹੀਦਾ ਹੈ। ਜਦੋਂ ਖਲਨਾਇਕ ਖ਼ਤਰਨਾਕ ਹੁੰਦਾ ਹੈ, ਤਾਂ ਹੀ ਉਨ੍ਹਾਂ ਵਿਚਕਾਰ ਟਕਰਾਅ ਸ਼ਾਨਦਾਰ ਹੋ ਸਕਦਾ ਹੈ। ਅਸੀਂ ਜਾਨ ਨੂੰ ਇਕ ਸੁਪਰ ਸਲੀਕ ਅਵਤਾਰ ’ਚ ਪੇਸ਼ ਕਰਨਾ ਚਾਹੁੰਦੇ ਸੀ।''

 
 
 
 
View this post on Instagram
 
 
 
 
 
 
 
 
 
 
 

A post shared by John Abraham (@thejohnabraham)

ਇਹ ਖ਼ਬਰ ਵੀ ਪੜ੍ਹੋ : ਬੰਬੀਹਾ ਗੈਂਗ ਨੇ ਪੰਜਾਬ ਪੁਲਸ ਨੂੰ ਦਿੱਤੀ ਚੁਣੌਤੀ, ਮਨਕੀਰਤ ਔਲਖ ਦਾ ਵੀ ਕੀਤਾ ਜ਼ਿਕਰ

ਦੱਸ ਦਈਏ ਕਿ  ਨਿਰਦੇਸ਼ਕ ਸ਼ਾਹ ਦਾ ਕਹਿਣਾ ਹੈ ਕਿ, ''ਸ਼ਾਹਰੁਖ ਖ਼ਾਨ, ਦੀਪਿਕਾ ਪਾਦੁਕੋਣ ਤੇ ਹੁਣ ਜਾਨ ਦੀ ਪਹਿਲੀ ਝਲਕ ਉਸ ਜ਼ੋਨ ਦੀ ਨੁਮਾਇੰਦਗੀ ਕਰਦੀ ਹੈ, ਜਿਸ ਨੂੰ ਅਸੀਂ ਚਾਹੁੰਦੇ ਹਾਂ ਕਿ ਦਰਸ਼ਕ ਫ਼ਿਲਮ ’ਚ ਦੇਖਣ। ਫ਼ਿਲਮ ‘ਪਠਾਨ’ 25 ਜਨਵਰੀ, 2023 ਨੂੰ ਹਿੰਦੀ, ਤਾਮਿਲ ਤੇ ਤੇਲਗੂ ’ਚ ਰਿਲੀਜ਼ ਹੋਵੇਗੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 

sunita

This news is Content Editor sunita