‘ਪਠਾਨ’ ਨੇ ਰਚਿਆ ਇਤਿਹਾਸ, ਪਹਿਲੇ ਦਿਨ ਕੀਤੀ ਰਿਕਾਰਡ ਕਮਾਈ

01/27/2023 11:02:37 AM

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਦੀ ‘ਪਠਾਨ’ ਫ਼ਿਲਮ ਨੇ ਰਿਲੀਜ਼ ਦੇ ਨਾਲ ਹੀ ਕਮਾਈ ਦਾ ਰਿਕਾਰਡ ਬਣਾ ਲਿਆ ਹੈ। ਫ਼ਿਲਮ ਨੇ ਪਹਿਲੇ ਦਿਨ ਕਮਾਈ ਦੇ ਮਾਮਲੇ ’ਚ ਭਾਰਤ ’ਚ ਇਤਿਹਾਸ ਰਚ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਅਨੂੰ ਕਪੂਰ ਦੀ ਵਿਗੜੀ ਹਾਲਤ, ਹਸਪਤਾਲ 'ਚ ਦਾਖ਼ਲ

‘ਪਠਾਨ’ ਨੇ ਪਹਿਲੇ ਦਿਨ ਭਾਰਤ ’ਚ ਹਿੰਦੀ ਭਾਸ਼ਾ ’ਚ 55 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ‘ਪਠਾਨ’ ਨੇ ਸੁਪਰਸਟਾਰ ਯਸ਼ ਦੀ ‘ਕੇ. ਜੀ. ਐੱਫ. 2’ ਦਾ ਰਿਕਾਰਡ ਤੋੜ ਦਿੱਤਾ ਹੈ, ਜਿਸ ਨੇ ਪਹਿਲੇ ਦਿਨ 53.95 ਕਰੋੜ ਰੁਪਏ ਕਮਾਏ ਸਨ।

ਦੁਨੀਆ ਭਰ ’ਚ ਪਹਿਲੇ ਦਿਨ ਫ਼ਿਲਮ ਨੇ 106 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਦੱਸ ਦੇਈਏ ਕਿ ਸ਼ਾਹਰੁਖ ਖ਼ਾਨ ਦੇ ਕਰੀਅਰ ਦੀ ‘ਪਠਾਨ’ ਪਹਿਲੇ ਦਿਨ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਹੈ।

ਫ਼ਿਲਮ ’ਚ ਸ਼ਾਹਰੁਖ ਖ਼ਾਨ, ਦੀਪਿਕਾ ਪਾਦੁਕੋਣ ਤੇ ਜੌਨ ਅਬ੍ਰਾਹਮ ਨੇ ਮੁੱਖ ਭੂਮਿਕਾ ਨਿਭਾਈ ਹੈ। ਫ਼ਿਲਮ ਨੂੰ ਸਿਧਾਰਥ ਆਨੰਦ ਨੇ ਡਾਇਰੈਕਟ ਕੀਤਾ ਹੈ, ਜੋ ਇਸ ਤੋਂ ਪਹਿਲਾਂ ‘ਬੈਂਗ ਬੈਂਗ’ ਤੇ ‘ਵਾਰ’ ਵਰਗੀਆਂ ਐਕਸ਼ਨ ਫ਼ਿਲਮਾਂ ਨੂੰ ਡਾਇਰੈਕਟ ਕਰ ਚੁੱਕੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh