ਪਰਮੀਸ਼ ਵਰਮਾ ਨੇ ਮਾਂ ਨੂੰ ਰਿਟਾਇਰਮੈਂਟ ਮੌਕੇ ਗਿਫ਼ਟ ਕੀਤੀ ਲਗਜ਼ਰੀ ਕਾਰ, ਭਾਵੁਕ ਹੋ ਕੇ ਗਲ ਨਾਲ ਲਾਇਆ

12/12/2023 5:50:02 PM

ਐਂਟਰਟੇਨਮੈਂਟ ਡੈਸਕ– ਬੀਤੇ ਦਿਨੀਂ ਪਰਮੀਸ਼ ਵਰਮਾ ਦਾ ਛੋਟਾ ਭਰਾ ਸੁਖਨ ਵਰਮਾ ਤਰਨ ਕੌਰ ਨਾਲ ਵਿਆਹ ਦੇ ਬੰਧਨ ’ਚ ਬੱਝਾ ਹੈ। ਹੁਣ ਪਰਮੀਸ਼ ਦੀ ਮਾਤਾ ਜੀ ਰਿਟਾਇਰ ਹੋਏ ਹਨ, ਜਿਨ੍ਹਾਂ ਨੂੰ ਪਰਮੀਸ਼ ਨੇ ਖ਼ਾਸ ਗਿਫ਼ਟ ਦਿੱਤਾ ਹੈ।

ਇਸ ਦੀ ਇਕ ਵੀਡੀਓ ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ। ਵੀਡੀਓ ਦੀ ਕੈਪਸ਼ਨ ’ਚ ਪਰਮੀਸ਼ ਲਿਖਦੇ ਹਨ, ‘‘ਵਾਹਿਗੁਰੂ ਮਿਹਰ ਕਰੇ, ਰਿਟਾਇਰਮੈਂਟ ਮੁਬਾਰਕ ਮਾਂ। ਹੁਣ ਜ਼ਿੰਦਗੀ ਜਿਊਣ ਦਾ ਸਮਾਂ ਹੈ। ਇਸ ਸਭ ਲਈ ਤੁਹਾਡਾ ਧੰਨਵਾਦ।’’

ਇਹ ਖ਼ਬਰ ਵੀ ਪੜ੍ਹੋ : ਮਨਕੀਰਤ ਔਲਖ ਦੇ ਕਰੀਬੀ 'ਤੇ ਫਾਇਰਿੰਗ ਕਰਨ ਵਾਲਾ ਗ੍ਰਿਫ਼ਤਾਰ, ਪੰਜਾਬੀ ਮੁੰਡਿਆਂ ਨੇ ਚਲਾਈਆਂ ਸਨ ਗੋਲੀਆਂ

ਦੱਸ ਦੇਈਏ ਕਿ ਵੀਡੀਓ ’ਚ ਪਰਮੀਸ਼ ਵਰਮਾ ਆਪਣੀ ਮਾਂ ਨੂੰ ਜੀਪ ਕਾਰ ਗਿਫ਼ਟ ਕਰ ਰਹੇ ਹਨ, ਜੋ ਇਕ ਲਗਜ਼ਰੀ ਬ੍ਰਾਂਡ ਹੈ। ਪਰਮੀਸ਼ ਵਰਮਾ ਦੇ ਪਰਿਵਾਰ ’ਚ ਪਹਿਲਾਂ ਵੀ ਜੀਪ ਕੰਪਨੀ ਦੀਆਂ ਕਈ ਗੱਡੀਆਂ ਦੀ ਕਲੈਕਸ਼ਨ ਹੈ।

ਉਥੇ ਹਾਲ ਹੀ ’ਚ ਪਰਮੀਸ਼ ਦਾ ਗੀਤ ‘ਸੈੱਟ ਹੋ ਗਿਆ’ ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਪਰਮੀਸ਼ ਵਰਮਾ ਨਾਲ ਗੁਰਲੇਜ ਅਖ਼ਤਰ ਨੇ ਗਾਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh