ਪਰਮੀਸ਼ ਵਰਮਾ ਨੇ ਖਰੀਦੀ ਮਹਿੰਗੀ ਰੋਲਸ ਰੋਇਸ ਕਾਰ, 1-2 ਨਹੀਂ ਇੰਨੇ ਕਰੋੜ ਹੈ ਕੀਮਤ

06/01/2021 2:02:44 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਨੂੰ ਗੱਡੀਆਂ ਦਾ ਬਹੁਤ ਸ਼ੌਕ ਹੈ। ਗੱਡੀਆਂ ਦੀ ਕਲੈਕਸ਼ਨ ’ਚ ਹੁਣ ਪਰਮੀਸ਼ ਵਰਮਾ ਨੇ ਆਪਣੀ ਸਭ ਤੋਂ ਮਹਿੰਗੀ ਕਾਰ ਖਰੀਦੀ ਹੈ।

PunjabKesari

ਜੋ ਕਾਰ ਪਰਮੀਸ਼ ਵਰਮਾ ਨੇ ਖਰੀਦੀ ਹੈ, ਉਸ ਦਾ ਨਾਂ ਹੈ ‘ਰੋਲਸ ਰਾਇਸ ਰੇਥ’। ਪਰਮੀਸ਼ ਵਰਮਾ ਦੀ ਇਸ ਸ਼ਾਨਦਾਰ ਗੱਡੀ ਦੀ ਕੀਮਤ ਵੀ ਬੇਹੱਦ ਸ਼ਾਨਦਾਰ ਹੈ। ‘ਰੋਲਸ ਰਾਇਸ ਰੇਥ’ ਦੀ ਭਾਰਤ ’ਚ ਕੀਮਤ ਲਗਭਗ 5 ਕਰੋੜ ਰੁਪਏ ਹੈ।

PunjabKesari

ਤੁਹਾਨੂੰ ਦੱਸ ਦੇਈਏ ਕਿ ਪਰਮੀਸ਼ ਵਰਮਾ ਨੇ ਆਪਣੀ ਰੋਲਸ ਰਾਇਸ ਰੇਥ ਨੂੰ ਕਸਟਮ ਬਿਲਡ ਕਰਵਾਇਆ ਹੈ। ਇਸ ਦੀ ਇਕ ਤਸਵੀਰ ਵੀ ਪਰਮੀਸ਼ ਨੇ ਸਾਂਝੀ ਕੀਤੀ ਹੈ, ਜਿਸ ’ਚ ਲਿਖਿਆ ਹੈ, ‘Hand Built in Goodwood, England for Parmish.’

PunjabKesari

ਉਥੇ ਇਸ ਕਸਟਮ ਬਿਲਡ ਲਈ ਪਰਮੀਸ਼ ਵਰਮਾ ਨੇ ਰੋਲਸ ਰਾਇਸ ਦਾ ਧੰਨਵਾਦ ਵੀ ਕੀਤਾ ਹੈ। ਪਰਮੀਸ਼ ਨੇ ਗੱਡੀ ਨਾਲ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ‘ਮੇਰੀ ਕਸਟਮ ਬਿਲਡ ਰੇਥ ਲਈ ਰੋਲਸ ਰਾਇਸ ਦਾ ਧੰਨਵਾਦ। ਨਵੀਂ ਗੱਡੀ ਦੀਆਂ ਮੁਬਾਰਕਾਂ ਜੀ।’

PunjabKesari

ਪਰਮੀਸ਼ ਵਰਮਾ ਦੀ ਇਸ ਪੋਸਟ ’ਤੇ ਪੰਜਾਬੀ ਗਾਇਕ ਜੋਰਡਨ ਸੰਧੂ ਤੇ ਗੀਤਕਾਰ ਨਿਰਮਾਨ ਨੇ ਵੀ ਕੁਮੈਂਟ ਕੀਤਾ ਹੈ। ਦੋਵਾਂ ਨੇ ਪਰਮੀਸ਼ ਵਰਮਾ ਨੂੰ ਨਵੀਂ ਗੱਡੀ ਲਈ ਵਧਾਈਆਂ ਦਿੱਤੀਆਂ ਹਨ।

PunjabKesari

ਨੋਟ– ਪਰਮੀਸ਼ ਵਰਮਾ ਦੀ ਨਵੀਂ ਗੱਡੀ ਬਾਰੇ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਦੱਸੋ।


Rahul Singh

Content Editor

Related News