ਪਰਿਣੀਤੀ ਨੇ ਸਾਂਝੀਆਂ ਕੀਤੀਆਂ ਸਕੂਬਾ ਡਾਈਵਿੰਗ ਦੀਆਂ ਤਸਵੀਰਾਂ, ਨੀਲੇ ਸਮੁੰਦਰ ''ਚ ਤੈਰਦੀ ਆਈ ਨਜ਼ਰ

01/18/2022 11:47:11 AM

ਮੁੰਬਈ- ਅਦਾਕਾਰ ਪਰਿਣੀਤੀ ਚੋਪੜਾ ਸੋਸ਼ਲ ਮੀਡੀਆ 'ਤੇ ਐਕਟਿਵ ਸਿਤਾਰਿਆਂ 'ਚੋਂ ਇਕ ਹੈ। ਅਦਾਕਾਰਾ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਸਕੂਬਾ ਡਾਈਵਿੰਗ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ ਹਨ ਜੋ ਖੂਬ ਵਾਇਰਲ ਹੋ ਰਹੀਆਂ ਹਨ। 


ਤਸਵੀਰਾਂ ਅਤੇ ਵੀਡੀਓਜ਼ 'ਚ ਪਰਿਣੀਤੀ ਨੇ ਬਲਿਊ ਅਤੇ ਬਲੈਕ ਸਵਿਮਸੂਟ ਪਾਇਆ ਹੋਇਆ ਹੈ। ਅਦਾਕਾਰਾ ਡੂੰਘੇ ਸਮੁੰਦਰ 'ਚ ਤੈਰਦੀ ਹੋਈ ਨਜ਼ਰ ਆ ਰਹੀ ਹੈ। ਇਕ ਤਸਵੀਰ 'ਚ ਅਦਾਕਾਰਾ ਸਮੁੰਦਰ ਦੇ ਕਿਨਾਰੇ ਬੈਠੀ ਹੋਈ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਪਰਿਣੀਤੀ ਨੇ ਲਿਖਿਆ ਕਿ 'ਉਹ ਜਗ੍ਹਾ ਜਿਥੇ ਮੈਂ ਹਾਂ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ਨੂੰ ਖੂਬ ਪਸੰਦ ਕਰ ਰਹੇ ਹਨ। 

 
 
 
 
View this post on Instagram
 
 
 
 
 
 
 
 
 
 
 

A post shared by Parineeti Chopra (@parineetichopra)


ਕੰਮ ਦੀ ਗੱਲ ਕਰੀਏ ਤਾਂ ਪਰਿਣੀਤੀ ਬਹੁਤ ਜਲਦ ਫਿਲਮ 'ਐਨੀਮਲ' 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ 'ਚ ਅਦਾਕਾਰਾ ਦੇ ਨਾਲ ਰਣਬੀਰ ਕਪੂਰ ਨਜ਼ਰ ਆਉਣਗੇ। ਇਸ ਤੋਂ ਇਲਾਵਾ ਅਦਾਕਾਰਾ ਫਿਲਮ 'ਉੱਚਾਈ' 'ਚ ਵੀ ਨਜ਼ਰ ਆਵੇਗੀ।

Aarti dhillon

This news is Content Editor Aarti dhillon