4 ਸਾਲਾਂ ਤੋਂ ਇਹ ਬਾਲੀਵੁੱਡ ਅਦਾਕਾਰਾ ਹੌਟ ਅਦਾਵਾਂ ਨਾਲ ਪ੍ਰਸ਼ੰਸਕਾਂ ਨੂੰ ਬਣਾ ਰਹੀ ਹੈ ਦੀਵਾਨੇ (ਦੇਖੋ ਤਸਵੀਰਾਂ)

12/09/2015 3:06:47 PM

ਮੁੰਬਈ : ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੂੰ ਬਾਲੀਵੁੱਡ ''ਚ ਚਾਰ ਸਾਲ ਹੋ ਗਏ ਹਨ। ਇਸ ਗੱਲ ਨੂੰ ਲੈ ਕੇ ਉਹ ਕਾਫੀ ਉਤਸ਼ਾਹਿਤ ਹੈ। ਆਪਣੀ ਇਸੇ ਖੁਸ਼ੀ ਲਈ ਉਸ ਨੇ ਇਕ ਟਵੀਟ ਵੀ ਕੀਤਾ ਹੈ ''So tomorrow I complete 4 years in the industry. 4 of the most special years of my life! Watch this space for something exciting ... :)''


ਜ਼ਿਕਰਯੋਗ ਹੈ ਕਿ ਪਰਿਣੀਤੀ ਦਾ ਜਨਮ 22 ਅਕਤੂਬਰ 1988 ਨੂੰ ਅੰਬਾਲਾ, ਹਰਿਆਣਾ ''ਚ ਹੋਇਆ। ਉਹ ਬੈਂਕ ਨਿਵੇਸ਼ਕਰਤਾ ਬਣਨਾ ਚਾਹੁੰਦੀ ਸੀ ਪਰ 2009 ਦੀ ਆਰਥਿਕ ਮੰਦੀ ਦੌਰਾਨ ਜਨਸੰਪਰਕ ਸਲਾਹਕਾਰ ਦੇ ਤੌਰ ''ਚ ਯਸ਼ਰਾਜ ਫਿਲਮਜ਼ ਨਾਲ ਜੁੜ ਗਈ। ਪਿੱਛੋਂ ਉਸ ਨੇ ਬਤੌਰ ਅਦਾਕਾਰਾ ਉਨ੍ਹਾਂ ਨਾਲ ਤਿੰਨ ਫਿਲਮਾਂ ''ਚ ਕੰਮ ਕਰਨ ਦਾ ਸਮਝੌਤਾ ਕੀਤਾ।
ਸਾਲ 2011 ਵਿਚ ਉਸ ਨੇ ''ਲੇਡੀਜ਼ ਵਰਸਿਜ਼ ਰਿਕੀ ਬਹਿਲ'' ਨਾਲ ਬਾਲੀਵੁੱਡ ''ਚ ਬਤੌਰ ਅਦਾਕਾਰਾ ਸ਼ੁਰੂਆਤ ਕੀਤੀ। ''ਇਸ਼ਕਜ਼ਾਦੇ'', ''ਸ਼ੁਧ ਦੇਸੀ ਰੋਮਾਂਸ'', ''ਹਸੀ ਤੋ ਫਸੀ'', ''ਦਾਵਤ-ਏ-ਇਸ਼ਕ'', ''ਗੁਲਰੇਜ'' ਅਤੇ ''ਕਿਲ ਦਿਲ'' ਉਸ ਦੀਆਂ ਕੁਝ ਖਾਸ ਫਿਲਮਾਂ ਹਨ।