ਪੰਜ ਤੱਤਾਂ ’ਚ ਵਿਲੀਨ ਹੋਏ ਪੰਡਿਤ ਸ਼ਿਵਕੁਮਾਰ ਸ਼ਰਮਾ, ਪੁੱਤਰ ਨੇ ਕੰਬਦੇ ਹੱਥਾਂ ਨਾਲ ਪਿਤਾ ਨੂੰ ਦਿੱਤੀ ਅਗਨੀ

05/12/2022 12:38:27 PM

ਮੁੰਬਈ– ਮਸ਼ਹੂਰ ਸੰਤੂਰ ਵਾਦਕ ਅਤੇ ਪਦਮ ਵਿਭੂਸ਼ਣ ਨਾਲ ਸਤਿਕਾਰਯੋਗ ਪੰਡਿਤ ਸ਼ਿਵਕੁਮਾਰ ਸ਼ਰਮਾ ਦਾ ਮੰਗਲਵਾਰ ਸਵੇਰੇ ਦੇਹਾਂਤ ਹੋ ਗਿਆ ਸੀ। 84 ਸਾਲਾ ਸ਼ਿਵ ਕੁਮਾਰ ਸ਼ਰਮਾ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਲੰਬੇ ਸਮੇਂ ਤੋਂ ਕਿਡਨੀ ਦੀ ਸੱਮਸਿਆਂ ਤੋਂ ਪੀੜਤ ਸਨ। 11 ਮਈ ਨੂੰ ਉਨ੍ਹਾਂ ਨੂੰ ਆਖ਼ਰੀ ਵਿਦਾਈ ਦੇਣ ਤੋਂ ਪਹਿਲਾਂ ਉਨ੍ਹਾਂ ਪੁੱਤਰ ਰਾਹੁਲ ਵੱਲੋਂ ਪੰਡਿਤ ਸ਼ਿਵਕੁਮਾਰ ਸ਼ਰਮਾ ਦੀ ਮ੍ਰਿਤਕ ਦੇਹ ਦੇ ਦਰਸ਼ਨ ਲਈ  ਉਨ੍ਹਾਂ ਨੂੰ ਜੁਹੂ ਸਥਿਤ ਅਭਿਜੀਤ ਬਿਲਡਿੰਗ ’ਚ ਰੱਖਿਆ ਗਿਆ ਸੀ। ਅਮਿਤਾਭ ਬੱਚਨ, ਜਯਾ ਬੱਚਨ ਸਮੇਤ ਕਈ ਸਿਤਾਰੇ ਉਨ੍ਹਾਂ ਨੂੰ ਆਖ਼ਰੀ ਵਿਦਾਈ ਦੇਣ ਪਹੁੰਚੇ।

ਹੁਣ ਪੰਡਿਤ ਸ਼ਿਵਕੁਮਾਰ ਸ਼ਰਮਾ ਨੂੰ ਸਤਿਕਾਰ ਦੇ ਨਾਲ ਅੰਤਿਮ ਵਿਦਾਈ ਦੇ ਦਿੱਤੀ ਗਈ ਹੈ। ਉਨ੍ਹਾਂ ਨੇ ਪਵਨ ਹੰਸ ਸ਼ਮਸ਼ਾਨਘਾਟ ’ਚ ਉਨ੍ਹਾਂ ਦੇ ਮ੍ਰਿਤਕ ਦੇਹ ਨੂੰ ਪੰਜ ਤੱਤਾਂ ’ਚ ਮਿਲਾ ਦਿੱਤਾ ਹੈ।ਪਤੀ ਦੀ ਲਾਸ਼ ਦੇਖ ਕੇ ਪਤਨੀ ਮਨਹੋਰਮਾ ਸ਼ਰਮਾ ਫੁੱਟ-ਫੁੱਟ ਕੇ ਰੋਣ ਲੱਗੀ। ਪੁੱਤਰ ਰਾਹੁਲ ਨੇ ਕੰਬਦੇ ਹੱਥਾਂ ਨਾਲ ਪਿਤਾ ਨੂੰ ਅਗਨੀ ਦਿੱਤੀ । ਵੇਖੋ ਸ਼ਿਵ ਕੁਮਾਰ ਦੀ ਆਖ਼ਰੀ ਯਾਤਰਾ ਦੀਆਂ ਤਸਵੀਰਾਂ।

 

 

Anuradha

This news is Content Editor Anuradha