ਪਾਕਿਸਤਾਨੀ ਗਾਇਕ ਆਤਿਫ ਅਸਲਮ ਨੇ ਲਤਾ ਮੰਗੇਸ਼ਕਰ ਨੂੰ ਦੁਬਈ ''ਚ ਦਿੱਤੀ ਸ਼ਰਧਾਂਜਲੀ

02/19/2022 5:09:30 PM

ਮੁੰਬਈ- ਸਵਰ ਕੋਕਿਲਾ ਲਤਾ ਮੰਗੇਸ਼ਕਰ ਹੁਣ ਸਾਡੇ ਵਿਚਕਾਰ ਨਹੀਂ ਰਹੀ ਹੈ। ਗਾਇਕਾ ਨੇ 6 ਫਰਵਰੀ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਲਤਾ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਸਭ ਦੀਆਂ ਅੱਖਾਂ ਨਮ ਹੋ ਗਈਆਂ ਸਨ। ਪਾਕਿਸਤਾਨ ਤੋਂ ਵੀ ਲਤਾ ਦੇ ਦਿਹਾਂਤ 'ਤੇ ਸੋਗ ਪ੍ਰਗਟਾਇਆ ਗਿਆ ਸੀ। ਹੁਣ ਪਾਕਿਸਤਾਨ ਗਾਇਕ ਆਤਿਫ ਅਸਲਮ ਨੇ ਵੀ ਲਤਾ ਨੂੰ ਦੁਬਈ 'ਚ ਮਿਊਜ਼ਿਕ ਟ੍ਰਿਬਿਊਟ ਦਿੱਤਾ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।


ਵੀਡੀਓ 'ਚ ਆਤਿਫ ਅਸਲਮ ਲਤਾ ਦਾ ਗਾਣਾ 'ਕੁਛ ਖੋਹ ਕਰ ਪਾਣਾ ਹੈ' ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਗਾਇਕ ਦਾ ਕੰਸਰਟ ਦੇਖਣ ਸੈਂਕੜਾਂ ਲੋਕ ਆਏ ਸਨ। ਬੈਕਗਰਾਊਂਡ 'ਚ ਸਕ੍ਰੀਨ 'ਤੇ ਲਤਾ ਦੀ ਤਸਵੀਰ ਨਜ਼ਰ ਆ ਰਹੀ ਹੈ। ਪ੍ਰਸ਼ੰਸਕ ਇਸ ਵੀਡੀਓ ਨੂੰ ਖੂਬ ਪਸੰਦ ਕਰ ਰਹੇ ਹਨ। 

 

ਦੱਸ ਦੇਈਏ ਕਿ ਕੋਰੋਨਾ ਸੰਕਰਮਿਤ ਹੋਣ ਤੋਂ ਬਾਅਦ ਲਤਾ ਮੰਗੇਸ਼ਕਰ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਕਾਫੀ ਸਮੇਂ ਤੱਕ ਗਾਇਕਾ ਦਾ ਹਸਪਤਾਲ 'ਚ ਇਲਾਜ ਚੱਲਿਆ। ਲਤਾ ਦੀ ਸਿਹਤ 'ਚ ਕੁਝ ਸੁਧਾਰ ਵੀ ਹੋਇਆ ਪਰ 6 ਫਰਵਰੀ ਨੂੰ ਉਹ ਸਾਨੂੰ ਹਮੇਸ਼ਾ ਲਈ ਛੱਡ ਕੇ ਚਲੀ ਗਈ। ਪੂਰੇ ਰਾਸ਼ਟਰੀ ਸਨਮਾਨ ਦੇ ਨਾਲ ਸ਼ਿਵਾਜੀ ਪਾਰਟ 'ਚ ਸਿੰਗਰ ਦਾ ਅੰਤਿਮ ਸੰਸਕਾਰ ਕੀਤਾ ਗਿਆ।

 


Aarti dhillon

Content Editor

Related News