ਵਿਆਹ ਦੀ 38ਵੀਂ ਵਰ੍ਹੇਗੰਢ ’ਤੇ ਜੌਨੀ ਲੀਵਰ ਨੇ ਇਕ ਪਿਆਰੀ ਵੀਡੀਓ ਸਾਂਝੀ ਕੀਤੀ

05/29/2022 6:37:59 PM

ਮੁੰਬਈ: ਜੌਨੀ ਲੀਵਰ ਇਕ ਬਾਲੀਵੁੱਡ ਅਦਾਕਾਰ ਹੈ ਜਿਸ ਨੇ ਇਕ ਤੋਂ ਵੱਧ ਫ਼ਿਲਮਾਂ ’ਚ ਕੰਮ ਕੀਤਾ ਹੈ। ਆਪਣੀ  ਅਦਾਕਾਰੀ ਨਾਲ ਉਨ੍ਹਾਂ ਨੇ ਦਰਸ਼ਕਾਂ ਦੇ ਦਿਲਾਂ ’ਚ ਖਾਸ ਜਗ੍ਹਾ ਬਣਾਈ ਹੈ। ਜੌਨੀ ਲੀਵਰ ਅਤੇ ਉਨ੍ਹਾਂ ਦੀ ਪਤਨੀ ਸੁਜਾਤਾ ਦੇ ਵਿਆਹ ਨੂੰ 38 ਸਾਲ ਹੋ ਗਏ ਹਨ।

ਇਹ ਵੀ ਪੜ੍ਹੋ: ਭੀੜ ’ਚ ਗੋਲ ਗੱਪੇ ਦਾ ਮਜ਼ਾ ਲੈਂਦੇ ਨਜ਼ਰ ਆਏ ਆਮਿਰ ਖ਼ਾਨ, ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ

ਆਪਣੀ ਵਰ੍ਹੇਗੰਢ ਦੇ ਮੌਕੇ ’ਤੇ, ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਕ ਪਿਆਰੀ ਵੀਡੀਓ ਕੀਤੀ ਹੈ। ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਉਨ੍ਹਾਂ ਨੂੰ ਵਰ੍ਹੇਗੰਢ ਦੀਆਂ ਵਧਾਈਆਂ ਦੇ ਰਹੇ ਹਨ। ਵੀਡੀਓ ’ਚ ਜੌਨੀ ਲੀਵਰ ਅਤੇ ਸੁਜਾਤਾ ਆਪਣੇ ਇਸ ਖ਼ਾਸ ਮੌਕੇ ਦਾ ਜਸ਼ਨ ਮਨਾ ਰਹੇ ਹਨ। ਵਰ੍ਹੇਗੰਢ ’ਤੇ ਸੈਲਫ਼ੀ ਲੈਂਦੇ ਨਜ਼ਰ ਆ ਰਹੇ ਹਨ।

 
 
 
 
View this post on Instagram
 
 
 
 
 
 
 
 
 
 
 

A post shared by Johny Lever (@iam_johnylever)

ਉਨ੍ਹਾਂ ਨੇ ਇਸ ਪੋਸਟ ਸਾਂਝੀ ਕਰਕੇ ਕੈਪਸ਼ਨ ’ਚ ਲਿਖਿਆ ,‘ਵਿਆਹ ਨੂੰ 38 ਸਾਲ ਹੋ ਗਏ ਹਨ ਤਾਂ ਹੋ ਜਾਵੇ ਇਕ ਪਿੰਕ ਸੈਲਫ਼ੀ। ਤੁਹਾਨੂੰ ਦੱਸ ਦੇਈਏ ਕਿ ਜੌਨੀ ਲੀਵਰ ਅਤੇ ਸੁਜਾਤਾ ਦੀ ਜੈਮੀ ਲੀਵਰ ਧੀ ਅਤੇ ਲੀਵਰ ਪੁੱਤਰ ਹੈ।

ਇਹ ਵੀ ਪੜ੍ਹੋ: ਆਲੀਆ ਭੱਟ ਨੇ ਲੱਦਾਖ ਸੜਕ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ, ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ

ਜੌਨੀ ਲੀਵਰ ਦੇ ਫ਼ਿਲਮ ਕਰੀਅਰ ਦੀ ਗੱਲ ਕਰੀਏ ਤਾਂ ਉਹ ਆਖ਼ਰੀ ਵਾਰ 2021 ’ਚ ਫ਼ਿਲਮ ‘ਹੰਗਾਮਾ 2’ ’ਚ ਨਜ਼ਰ ਆਏ ਸਨ। ਇਸ ਦੇ ਨਾਲ ਹੀ ਹੁਣ ਉਹ ਜਲਦ ਹੀ ਰੋਹਿਤ ਸ਼ੈੱਟੀ ਦੀ ਫ਼ਿਲਮ ‘ਸਰਕਸ’ ’ਚ ਵੀ ਨਜ਼ਰ ਆਉਣਗੇ। ਇਸ ਫ਼ਿਲਮ ’ਚ ਰਣਵੀਰ ਸਿੰਘ ਡਬਲ ਰੋਲ ’ਚ ਨਜ਼ਰ ਆਉਣ ਵਾਲੇ ਹਨ। ਇਹ ਫ਼ਿਲਮ 1982 ਦੀ ਫ਼ਿਲਮ ਅੰਗੂਰ ਦਾ ਰੂਪਾਂਤਰਣ ਹੈ। ਇਹ ਫ਼ਿਲਮ ਇਸ ਸਾਲ 23 ਦਸੰਬਰ ਨੂੰ ਰਿਲੀਜ਼ ਹੋਵੇਗੀ।

Anuradha

This news is Content Editor Anuradha