ਜੈਕਲਿਨ ਫਰਨਾਂਡੀਜ਼ ਦੀ ਵਿਦੇਸ਼ ਯਾਤਰਾ ਸੰਬੰਧੀ ਨਵੀਂ ਅਰਜ਼ੀ ’ਤੇ ਈ. ਡੀ. ਕੋਲੋਂ ਜਵਾਬ ਤਲਬ

01/17/2023 2:45:11 PM

ਨਵੀਂ ਦਿੱਲੀ (ਭਾਸ਼ਾ) – ਦਿੱਲੀ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਬਾਲੀਵੁੱਡ ਅਦਾਕਾਰਾ ਜੈਕਲਿਨ ਫਰਨਾਂਡੀਜ਼ ਦੀ ਵਿਦੇਸ਼ ਜਾਣ ਦੀ ਇਜਾਜ਼ਤ ਮੰਗਣ ਸੰਬੰਧੀ ਅਰਜ਼ੀ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਕੋਲੋਂ ਜਵਾਬ ਤਲਬ ਕੀਤਾ ਹੈ। ਫਰਨਾਂਡੀਜ਼ ਮਨੀ ਲਾਂਡਰਿੰਗ ਦੇ ਦੋਸ਼ ਦਾ ਸਾਹਮਣਾ ਕਰ ਰਹੀ ਹੈ, ਜਿਸ ਦੀ ਜਾਂਚ ਈ. ਡੀ. ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਗਾਇਕ ਦਲੇਰ ਮਹਿੰਦੀ ਨੂੰ ਹਾਈਕੋਰਟ ਵੱਲੋਂ ਝਟਕਾ, ਜਾਣੋ ਕੀ ਹੈ ਮਾਮਲਾ

ਐਡੀਸ਼ਨਲ ਸੈਸ਼ਨ ਜੱਜ ਸ਼ੈਲੇਂਦਰ ਮਲਿਕ ਨੇ ਈ. ਡੀ. ਨੂੰ ਨਿਰਦੇਸ਼ ਦਿੱਤਾ ਕਿ ਉਹ ਜੈਕਲੀਨ ਫਰਨਾਂਡੀਜ਼ ਵਲੋਂ ਪੇਸ਼ੇਵਰ ਕੰਮਾਂ ਲਈ ਇਸ ਮਹੀਨੇ ਦੇ ਆਖ਼ਰੀ ਹਫ਼ਤੇ ਵਿਚ ਦੁਬਈ ਜਾਣ ਦੀ ਇਜਾਜ਼ਤ ਪ੍ਰਦਾਨ ਕਰਨ ਸੰਬੰਧੀ ਅਰਜ਼ੀ ’ਤੇ 25 ਜਨਵਰੀ ਤੱਕ ਜਵਾਬ ਦਾਖ਼ਲ ਕਰੇ। ਜੱਜ ਨੇ 31 ਅਗਸਤ ਨੂੰ ਈ. ਡੀ. ਵਲੋਂ ਦਾਖ਼ਲ ਪੂਰਕ ਦੋਸ਼ਪੱਤਰ ’ਤੇ ਨੋਟਿਸ ਲਿਆ ਸੀ ਅਤੇ ਜੈਕਲੀਨ ਫਰਨਾਂਡੀਜ਼ ਨੂੰ ਅਦਾਲਤ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਸੀ। ਮਾਮਲੇ ਵਿਚ ਪੁੱਛਗਿੱਛ ਲਈ ਈ. ਡੀ. ਫਰਨਾਂਡੀਜ਼ ਨੂੰ ਕਈ ਵਾਰ ਸੰਮਨ ਕਰ ਚੁੱਕੀ ਹੈ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।

sunita

This news is Content Editor sunita