ਖ਼ਾਨ ਸਾਬ ਨੂੰ ਬਜ਼ਰੁਗ ਬੇਬੇ ਨੇ ਦਿੱਤੀ ਵਿਆਹ ਕਰਾਉਣ ਦੀ ਸਲਾਹ, ਸੁਣ ਗਾਇਕ ਦੀ ਬੋਲਤੀ ਹੋਈ ਬੰਦ (ਵੀਡੀਓ)

07/02/2021 6:21:58 PM

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕ ਖ਼ਾਨ ਸਾਬ ਆਪਣੇ ਸੂਫੀ ਅੰਦਾਜ਼ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੇ ਗੀਤਾਂ ਨੂੰ ਹਰ ਕੋਈ ਪਸੰਦ ਕਰਦਾ ਹੈ, ਜਿਸ ਕਰਕੇ ਉਨ੍ਹਾਂ ਦੀ ਸੋਸ਼ਲ ਮੀਡੀਆ 'ਤੇ ਚੰਗੀ ਫੈਨ ਫਾਲੋਵਿੰਗ ਹੈ। ਇਸ ਦੇ ਨਾਲ ਹੀ ਉਹ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਆਪਣੇ ਪ੍ਰਸ਼ੰਸਕਾਂ ਨਾਲ ਕੁਝ ਨਾ ਕੁਝ ਮਜ਼ੇਦਾਰ ਵੀਡੀਓਜ਼ ਪੋਸਟ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਆਪਣੇ ਪਿੰਡ ਤੋਂ ਇੱਕ ਵੀਡੀਓ ਸਾਂਝੀ ਕੀਤੀ ਹੈ।

ਦੱਸ ਦਈਏ ਕਿ ਇਸ ਵੀਡੀਓ 'ਚ ਉਹ ਆਪਣੇ ਪਿੰਡ ਦੀ ਬਜ਼ਰੁਗ ਬੇਬੇ ਨਾਲ ਨਜ਼ਰ ਆ ਰਿਹਾ ਹੈ। ਜੋ ਖ਼ਾਨ ਸਾਬ ਨੂੰ ਆਖਦੀ ਹੈ ਕਿ ਪੁੱਤ ਵਿਆਹ ਕਰਵਾ ਲੈ, ਵਿਆਹ ਵੀ ਬਹੁਤ ਜ਼ਰੂਰੀ ਹੈ। ਇਹ ਸੁਣ ਕੇ ਖ਼ਾਨ ਸਾਬ ਕੁਝ ਸਮੇਂ ਲਈ ਚੁੱਪ ਹੋ ਜਾਂਦੇ ਹਨ ਪਰ ਉਹ ਬੀਬੀ ਨੂੰ ਗਲ਼ੇ ਲਾ ਕੇ ਹੱਸਣ ਲੱਗ ਜਾਂਦੇ ਹਨ।

 
 
 
 
 
View this post on Instagram
 
 
 
 
 
 
 
 
 
 
 

A post shared by KHAN SAAB (@realkhansaab)

ਦੱਸਣਯੋਗ ਹੈ ਕਿ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕਰਦਿਆਂ ਕੈਪਸ਼ਨ 'ਚ ਲਿਖਿਆ ਹੈ, ''ਮੇਰੀ ਪਿੰਡ ਦੀਆਂ ਬੀਬੀਆਂ ਨੂੰ ਮੇਰੇ ਵਿਆਹ ਦੀ ਬਹੁਤ ਟੈਨਸ਼ਨ ਹੈ...ਲਵ ਯੂ ਪਿੰਡ ਦੀਆਂ ਚਾਚੀਆਂ ਤਾਈਆਂ ਨੂੰ...।' ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਵੱਡੀ ਗਿਣਤੀ 'ਚ ਲੋਕ ਇਸ ਨੂੰ ਵੇਖ ਚੁੱਕੇ ਹਨ।

ਨੋਟ - ਖ਼ਾਨ ਸਾਬ ਦੀ ਇਸ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita